ਚੀਨ ਨਾਲ ਚੰਗੇ ਸਬੰਧਾਂ ਲਈ ਸਰਹੱਦੀ ਖੇਤਰਾਂ ’ਚ ਸ਼ਾਂਤੀ ਜ਼ਰੂਰੀ : ਜੈਸ਼ੰਕਰ
Sunday, Aug 23, 2026 - 08:08 AM (IST)
ਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ‘ਸਥਿਰ’ ਸਬੰਧ ਬਣਾਏ ਰੱਖਣਾ ਭਾਰਤ ਅਤੇ ਚੀਨ ਦੇ ਹਿੱਤ ’ਚ ਹੈ ਅਤੇ ਸਰਹੱਦ ਦੀ ਸਥਿਤੀ ਸੁਭਾਵਿਕ ਤੌਰ ’ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਦਿਸ਼ਾ ਤੈਅ ਕਰੇਗੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਚੀਨ ਸਮੇਤ ਪੂਰੀ ਦੁਨੀਆ ਨਾਲ ਆਤਮ-ਵਿਸ਼ਵਾਸ ਨਾਲ ਵਪਾਰ ਕਰਨਾ ਹੋਵੇਗਾ ਅਤੇ ਸਰਹੱਦ ’ਤੇ ਜਿਸ ਤਰ੍ਹਾਂ ਉਸ ਨੇ ਆਪਣੇ ਹਿੱਤਾਂ ਦੀ ਮਜ਼ਬੂਤੀ ਨਾਲ ਰੱਖਿਆ ਕੀਤੀ ਹੈ, ਉਸੇ ਤਰ੍ਹਾਂ ਅੱਗੇ ਵੀ ਆਪਣੇ ਰੁੱਖ ’ਤੇ ਕਾਇਮ ਰਹਿਣਾ ਹੋਵੇਗਾ।
ਇਹ ਵੀ ਪੜ੍ਹੋ : ਓਡੀਸ਼ਾ ਤੱਟ ਨੇੜੇ ਸਿੰਗਾਪੁਰ ਜਾ ਰਿਹਾ ਪਨਾਮਾ ਦਾ ਕਾਰਗੋ ਜਹਾਜ਼ ਡੁੱਬਿਆ: 24 'ਚੋਂ 2 ਕਰੂ ਮੈਂਬਰ ਬਚਾਏ, 22 ਲਾਪਤਾ
ਜੈਸ਼ੰਕਰ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ 2020 ਤੋਂ 2024 ਦਰਮਿਆਨ ਅਸੀਂ ਬਹੁਤ ਖਰਾਬ ਦੌਰ ਦੇਖਿਆ ਅਤੇ ਇਸ ਦਾ ਮੁੱਖ ਕਾਰਨ ਸਰਹੱਦੀ ਖੇਤਰਾਂ ਦੀ ਸਥਿਤੀ ਸੀ। ਜੈਸ਼ੰਕਰ ਨੇ ਕਿਹਾ ਿਕ ਅਖੀਰ, ਸਰਹੱਦੀ ਖੇਤਰਾਂ ਵਿਚ ਸ਼ਾਂਤੀ ਅਤੇ ਸਥਿਰਤਾ ਦੋਵਾਂ ਦੇਸ਼ਾਂ ਦੇ ਚੰਗੇ ਸਬੰਧਾਂ ਲਈ ਜ਼ਰੂਰੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵੇਂ ‘ਬਹੁਤ ਵੱਡੀਆਂ ਆਰਥਿਕਤਾਵਾਂ’ ਵਾਲੇ ਦੇਸ਼ ਹਨ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਮੁਕਾਬਲੇਬਾਜ਼ੀ ਹੈ। ਸਾਨੂੰ ਆਪਣੀ ਤਾਕਤ ਵਧਾਉਣੀ ਹੋਵੇਗੀ। ਸਾਨੂੰ ਪੂਰੀ ਦੁਨੀਆ ਨਾਲ ਵਪਾਰ ਕਰਨਾ ਹੈ, ਜਿਸ ਵਿਚ ਚੀਨ ਵੀ ਸ਼ਾਮਲ ਹੈ। ਭਾਰਤ-ਚੀਨ ਸਬੰਧਾਂ ਦੀ ਸਥਿਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਜੈਸ਼ੰਕਰ ਨੇ ਇਹ ਗੱਲ ਕਹੀ।
ਇਹ ਵੀ ਪੜ੍ਹੋ : ਗੱਡੀ ਦੇ ਡੀਜ਼ਲ ਟੈਂਕ 'ਚ ਹੋਇਆ ਵੱਡਾ ਧਮਾਕਾ, 2 ਜਵਾਕਾਂ ਸਣੇ 4 ਦੀ ਮੌਤ
ਸਾਲ 2020 ਵਿਚ ਗਲਵਾਨ ਘਾਟੀ ਵਿਚ ਹੋਈ ਫੌਜੀ ਝੜਪ ਅਤੇ ਉਸ ਤੋਂ ਬਾਅਦ 4 ਸਾਲ ਤੋਂ ਵੱਧ ਸਮੇਂ ਤੱਕ ਚੱਲੇ ਅੜਿੱਕੇ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ ਤਣਾਅਪੂਰਨ ਹੋ ਗਏ ਸਨ। ਇਸ ਤੋਂ ਬਾਅਦ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਵਿਚ ਭਾਰਤ ਅਤੇ ਚੀਨ ਨੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਹਨ। ਜੈਸ਼ੰਕਰ ਨੇ ਭਾਰਤ-ਚੀਨ ਸਬੰਧਾਂ ਦੇ ਆਰਥਿਕ ਪਹਿਲੂਆਂ ’ਤੇ ਵੀ ਵਿਸਥਾਰ ਨਾਲ ਗੱਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
