ਨੌਕਰੀ ਦਾ ਸੁਨਹਿਰੀ ਮੌਕਾ, ਪਟਵਾਰੀ ਅਹੁਦੇ ''ਤੇ ਨਿਕਲੀਆਂ ਭਰਤੀਆਂ

Friday, Feb 21, 2025 - 05:01 PM (IST)

ਨੌਕਰੀ ਦਾ ਸੁਨਹਿਰੀ ਮੌਕਾ, ਪਟਵਾਰੀ ਅਹੁਦੇ ''ਤੇ ਨਿਕਲੀਆਂ ਭਰਤੀਆਂ

ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਤਿਆਰੀ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਪਟਵਾਰੀ ਦੀਆਂ 2020 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਹ ਭਰਤੀਆਂ ਰਾਜਸਥਾਨ ਕਰਮਚਾਰੀ ਚੋਣ ਕਮਿਸ਼ਨ ਵਲੋਂ ਕੱਢੀਆਂ ਗਈਆਂ ਹਨ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ ਭਰਤੀ ਬੋਰਡ ਦੀ ਅਧਿਕਾਰਤ ਵੈੱਬਸਾਈਟ rssb.rajasthan.gov.in 'ਤੇ 22 ਫਰਵਰੀ 2025 ਤੋਂ ਸ਼ੁਰੂ ਹੋ ਰਹੀਆਂ ਹਨ।  ਰਾਜਸਥਾਨ ਪਟਵਾਰੀ ਭਰਤੀ 2025 ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 23 ਮਾਰਚ 2025 ਹੈ। ਇਹ ਅਰਜ਼ੀ ਫੀਸ ਜਮ੍ਹਾ ਕਰਨ ਦੀ ਆਖਰੀ ਤਾਰੀਖ਼ ਵੀ ਹੈ।

ਯੋਗਤਾ

ਰਾਜਸਥਾਨ ਪਟਵਾਰੀ ਭਰਤੀ ਲਈ ਬਿਨੈ ਕਰਨ ਲਈ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਕਾਲਜ ਜਾਂ ਸੰਸਥਾ ਤੋਂ ਕਿਸੇ ਵੀ ਅਨੁਸ਼ਾਸਨ ਵਿਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੰਪਿਊਟਰ ਸਾਇੰਸ/ਕੰਪਿਊਟਰ ਐਪਲੀਕੇਸ਼ਨ/RS-CIT/ਇੰਜੀਨੀਅਰਿੰਗ ਡਿਗਰੀ ਹੋਣੀ ਚਾਹੀਦੀ ਹੈ।

ਉਮਰ ਹੱਦ

ਰਾਜਸਥਾਨ ਪਟਵਾਰੀ ਅਹੁਦੇ 'ਤੇ ਭਰਤੀ ਲਈ ਉਮੀਦਵਾਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 1 ਜਨਵਰੀ 2026 ਦੇ ਆਧਾਰ 'ਤੇ ਕੀਤੀ ਜਾਵੇਗੀ। ਜਦੋਂ ਕਿ ਰਾਖਵੀਆਂ ਸ਼੍ਰੇਣੀਆਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ

ਲਿਖਤੀ ਪ੍ਰੀਖਿਆ ਹੋਵੇਗੀ।

ਅਰਜ਼ੀ ਫੀਸ 

ਜਨਰਲ/ਓਬੀਸੀ ਉਮੀਦਵਾਰਾਂ ਨੂੰ ਅਰਜ਼ੀ ਦੇ ਦੌਰਾਨ 600 ਰੁਪਏ ਦੀ ਪ੍ਰੀਖਿਆ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ OBC NCL/SC/ST ਉਮੀਦਵਾਰਾਂ ਲਈ ਫੀਸ 400 ਰੁਪਏ ਹੈ।
ਫਾਰਮ ਸੁਧਾਰ ਫੀਸ- 300 ਰੁਪਏ

ਪ੍ਰੀਖਿਆ ਦੀ ਤਾਰੀਖ਼-

11 ਮਈ 2025 (ਆਫਲਾਈਨ)

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


 


author

Tanu

Content Editor

Related News