ਗਲੋਬਲ ਕਾਰਕਾਂ ਕਾਰਨ ਕਿਸਾਨਾਂ ਨੂੰ ਨਹੀਂ ਮਿਲ ਪਾਉਂਦਾ ਫਸਲਾਂ ਦਾ ਉਚਿਤ ਮੁੱਲ : ਗਡਕਰੀ
Thursday, Sep 25, 2025 - 04:13 PM (IST)

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਕਿਸਾਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ, ਜਿਨ੍ਹਾਂ ਨੂੰ ਆਪਣੀ ਪੈਦਾਵਾਰ ਦਾ ਉਚਿਤ ਮੁੱਲ ਨਹੀਂ ਮਿਲ ਪਾਉਂਦਾ ਹੈ ਕਿਉਂਕਿ ਇਹ ਮੁੱਲ ਗਲੋਬਲ ਕਾਰਕਾਂ ਨਾਲ ਤੈਅ ਹੁੰਦਾ ਹੈ। ਗਡਕਰੀ ਨੇ ‘ਭਾਰਤ ਜੈਵਿਕ-ਊਰਜਾ ਅਤੇ ਤਕਨੀਕੀ ਐਕਸਪੋ ਦੇ ਦੂਜੇ ਐਡੀਸ਼ਨ’ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਖੰਡ ਦੀ ਕੀਮਤ ਬ੍ਰਾਜ਼ੀਲ, ਤੇਲ ਦੀ ਕੀਮਤ ਮਲੇਸ਼ੀਆ, ਮੱਕੀ ਦੀ ਕੀਮਤ ਅਮਰੀਕਾ ਅਤੇ ਸੋਇਆਬੀਨ ਦੀ ਕੀਮਤ ਅਰਜਨਟੀਨਾ ਨਾਲ ਪ੍ਰਭਾਵਿਤ ਹੁੰਦੀ ਹੈ।
ਇਹ ਵੀ ਪੜ੍ਹੋ : ਸੱਤਵੇਂ ਅਸਮਾਨ 'ਤੇ ਪਹੁੰਚੀ ਸੋਨੇ ਦੀ ਕੀਮਤ ,ਚਾਂਦੀ ਨੇ ਵੀ ਮਾਰੀ ਵੱਡੀ ਛਾਲ, ਜਾਣੋ ਵਾਧੇ ਦੇ ਕਾਰਨ
ਕੇਂਦਰੀ ਮੰਤਰੀ ਨੇ ਕਿਹਾ,‘ਅਸੀਂ ਪੇਂਡੂ ਅਤੇ ਆਦੀਵਾਸੀ ਭਾਰਤ ’ਚ ਗਰੀਬੀ ਅਤੇ ਬੇਰੋਜ਼ਗਾਰੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ ਕਿਉਂਕਿ ਗਲੋਬਲ ਅਰਥਵਿਵਸਥਾ ’ਚ ਕਿਸਾਨਾਂ ਨੂੰ ਚੰਗੇ ਮੁੱਲ ਨਹੀਂ ਮਿਲ ਰਹੇ ਹਨ। ਗਡਕਰੀ ਨੇ ਕਿਹਾ ਕਿ ਭਾਰਤ ਦੀ 65 ਫੀਸਦੀ ਆਬਾਦੀ ਖੇਤੀਬਾੜੀ ਗਤੀਵਿਧੀਆਂ ’ਚ ਲੱਗੀ ਹੋਈ ਹੈ ਪਰ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਉਨ੍ਹਾਂ ਦਾ ਯੋਗਦਾਨ ਸਿਰਫ 14 ਫੀਸਦੀ ਹੈ। ਉਨ੍ਹਾਂ ਕਿਹਾ,‘‘ਅਜਿਹੇ ਦ੍ਰਿਸ਼ ’ਚ ਸਾਡੀ ਪੇਂਡੂ ਖੇਤੀਬਾੜੀ ਅਤੇ ਆਦੀਵਾਸੀ ਅਰਥਵਿਵਸਥਾ ਨੂੰ ਬਚਾ ਕੇ ਰੱਖਣ ਲਈ ਸਾਨੂੰ ਖੇਤੀਬਾੜੀ ਦਾ ਸਮਰਥਨ ਕਰਨ ਦੀ ਜ਼ਰੂਰਤ ਹੈ, ਜੋ ਖਪਤਕਾਰ, ਦੇਸ਼ ਅਤੇ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ।’’
ਇਹ ਵੀ ਪੜ੍ਹੋ : UPI ਭੁਗਤਾਨ ਪ੍ਰਣਾਲੀ 'ਚ ਵੱਡਾ ਬਦਲਾਅ: 1 ਅਕਤੂਬਰ ਤੋਂ ਯੂਜ਼ਰਸ ਨਹੀਂ ਮੰਗ ਪਾਉਣਗੇ ਦੋਸਤ-ਰਿਸ਼ਤੇਦਾਰ ਤੋਂ ਸਿੱਧੇ ਪੈਸੇ
ਉਨ੍ਹਾਂ ਕਿਹਾ,‘‘ਕਿਸਾਨਾਂ ਨੂੰ ਆਪਣੀਆਂ ਫਸਲਾਂ ਦਾ ਉਚਿਤ ਮੁੱਲ ਨਾ ਮਿਲਣ ਕਾਰਨ ਕਈ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਡਕਰੀ ਨੇ ਕਿਹਾ ਕਿ ਜਦੋਂ ਸਰਕਾਰ ਨੇ ਮੱਕੀ ਤੋਂ ਬਾਇਓ-ਈਥੇਨਾਲ ਬਣਾਉਣ ਦੀ ਮਨਜ਼ੂਰੀ ਦਿੱਤੀ ਤਾਂ ਮੱਕੀ ਦੀ ਕੀਮਤ 1,200 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 2,800 ਰੁਪਏ ਪ੍ਰਤੀ ਕੁਇੰਟਲ ਹੋ ਗਈ । ਉਨ੍ਹਾਂ ਕਿਹਾ ਕਿ ਮੱਕੀ ਤੋਂ ਈਥੇਨਾਲ ਦਾ ਉਤਪਾਦਨ ਕਰ ਕੇ ਕਿਸਾਨਾਂ ਨੇ 45,000 ਕਰੋਡ਼ ਰੁਪਏ ਦੀ ਵਾਧੂ ਕਮਾਈ ਕੀਤੀ ਹੈ। ਉਨ੍ਹਾਂ ਕਿਹਾ,‘‘ਇਸ ਤਰ੍ਹਾਂ ਵੇਖੋ ਤਾਂ ਊਰਜਾ ਅਤੇ ਬਿਜਲੀ ਖੇਤਰ ਵੱਲ ਖੇਤੀਬਾੜੀ ਦੀ ਵਿਭਿੰਨਤਾ ਸਾਡੇ ਦੇਸ਼ ਦੀ ਜ਼ਰੂਰਤ ਹੈ।’’
ਇਹ ਵੀ ਪੜ੍ਹੋ : ਅਰਬਪਤੀਆਂ ਦੀ ਸੂਚੀ 'ਚ ਇੱਕ ਹੋਰ ਭਾਰਤੀ ਹੋਇਆ ਸ਼ਾਮਲ, 3 ਮਹੀਨਿਆਂ 'ਚ ਕਮਾਏ 8,623 ਕਰੋੜ ਰੁਪਏ
ਉਨ੍ਹਾਂ ਕਿਹਾ,‘‘ਫਿਲਹਾਲ ਅਸੀਂ ਊਰਜਾ ਦੇ ਦਰਾਮਦਕਾਰ ਹਾਂ। ਉਹ ਦਿਨ ਵੀ ਆਵੇਗਾ, ਜਦੋਂ ਅਸੀਂ ਊਰਜਾ ਦੇ ਬਰਾਮਦਕਾਰ ਹੋਵਾਂਗੇ। ਇਹ ਦੇਸ਼ ਲਈ ਸਭ ਤੋਂ ਮਹੱਤਵਪੂਰਨ ਇਤਿਹਾਸਕ ਉਪਲੱਬਧੀ ਹੋਵੇਗੀ।’’
ਇਹ ਵੀ ਪੜ੍ਹੋ : LIC ਦੀ ਇਹ ਸਕੀਮ ਬਣੇਗੀ ਬੁਢਾਪੇ ਦਾ ਸਹਾਰਾ, ਹਰ ਮਹੀਨੇ ਮਿਲੇਗੀ 15,000 ਰੁਪਏ ਦੀ ਪੈਨਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8