ਵਿਆਹ ਦੀ ਉਮਰ ਦੇ ਮੁੱਦੇ ''ਤੇ ਅਗਲੇ ਹਫ਼ਤੇ ਅਧਿਕਾਰੀਆਂ ਦਾ ਪੱਖ ਸੁਣੇਗੀ ਸੰਸਦੀ ਕਮੇਟੀ
Wednesday, Nov 13, 2024 - 05:04 PM (IST)
ਨਵੀਂ ਦਿੱਲੀ (ਭਾਸ਼ਾ)- ਸੰਸਦ ਦੀ ਇਕ ਸਥਾਈ ਕਮੇਟੀ ਪੁਰਸ਼ਾਂ ਅਤੇ ਔਰਤਾਂ ਲਈ ਵਿਆਹ ਦੀ ਉਮਰ ਦੀ ਇਕਰੂਪਤਾ ਦੇ ਮੁੱਦੇ 'ਤੇ ਅਗਲੇ ਹਫ਼ਤੇ ਵਿਚਾਰ ਕਰੇਗੀ। ਇਸ ਸੰਬੰਧ 'ਚ ਲਿਆਂਦਾ ਜਾ ਚੁੱਕਿਆ ਇਕ ਬਿੱਲ 17ਵੀਂ ਲੋਕ ਸਭਾ ਭੰਗ ਹੋਣ ਦੇ ਨਾਲ ਬੇਅਸਰ ਹੋ ਚੁੱਕਿਆ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ 'ਚ ਸਕੱਤਰ ਅਤੇ 'ਨੈਸ਼ਨਲ ਕੋਲਿਸ਼ਨ ਐਡਵੋਕੇਟਿੰਗ ਫਾਰ ਏਡੋਲਸੈਂਟ ਕੰਸਰਨਸ' (ਐੱਨ.ਸੀ.ਏ.ਏ.ਸੀ.) ਅਤੇ 'ਯੰਗ ਵਾਇਸੈਸ ਕੈਂਪੇਨ' ਦੇ ਪ੍ਰਤੀਨਿਧੀ 22 ਨਵੰਬਰ ਨੂੰ ਸੰਸਦੀ ਕਮੇਟੀ ਦੀ ਬੈਠਕ 'ਚ ਉਸ ਦੇ ਸਾਹਮਣੇ ਪੇਸ਼ ਹੋਣਗੇ। ਬੈਠਕ 'ਚ ਵਿਆਹ ਦੀ ਉਮਰ 'ਚ ਪ੍ਰਸਤਾਵਿਤ ਤਬਦੀਲੀਆਂ ਅਤੇ ਔਰਤਾਂ ਸੰਬੰਧੀ ਹੋਰ ਬਿੱਲਾਂ 'ਤੇ ਚਰਚਾ ਹੋਵੇਗੀ। ਬੈਠਕ ਦੇ ਏਜੰਡੇ ਅਨੁਸਾਰ ਕਾਂਗਰਸ ਸੰਸਦ ਮੈਂਬਰ ਦਿਗਵਿਜੇ ਸਿੰਘ ਦੀ ਪ੍ਰਧਾਨਗੀ ਵਾਲੀ ਸਿੱਖਿਆ, ਔਰਤਾਂ, ਬੱਚੇ, ਨੌਜਵਾਨਾਂ ਅਤੇ ਖੇਡ ਸੰਬੰਧੀ ਸੰਸਦੀ ਸਥਾਈ ਕਮੇਟੀ ਵੱਖ-ਵੱਖ ਵਿਧਾਨਿਕ ਅਤੇ ਖੁਦਮੁਖਤਿਆਰੀ ਦੇ ਕੰਮਕਾਜ ਬਾਰੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਸਕੱਤਰ ਦਾ ਪੱਖ ਸੁਣੇਗੀ।
ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
ਇਨ੍ਹਾਂ ਸੰਸਥਾਵਾਂ 'ਚ ਰਾਸ਼ਟਰੀ ਮਹਿਲਾ ਕਮਿਸ਼ਨ, ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ, ਕੇਂਦਰੀ ਅਡਾਪਸ਼ਨ ਰਿਸੋਰਸ ਅਥਾਰਟੀ (ਸੀਏਆਰਏ) ਅਤੇ ਰਾਸ਼ਟਰੀ ਜਨਤਕ ਨਿਗਮ ਅਤੇ ਬਾਲ ਵਿਕਾਸ ਸੰਸਥਾ ਸ਼ਾਮਲ ਹਨ। ਬਾਲ ਵਿਆਹ ਰੋਕਥਾਮ (ਸੋਧ) ਬਿੱਲ, 2021 ਨੂੰ ਦਸੰਬਰ 2021 'ਚ ਲੋਕ ਸਭਾ 'ਚ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਸਥਾਈ ਕਮੇਟੀ ਨੂੰ ਭੇਜਿਆ ਗਿਆ। ਕਮੇਟੀ ਦੇ ਇਸ 'ਤੇ ਵਿਚਾਰ ਕਰਨ ਲਈ ਉਸ ਦਾ ਕਾਰਜਕਾਲ ਕਈ ਵਾਰ ਵਧਾਇਆ ਗਿਆ। ਆਖ਼ਰਕਾਰ 17ਵੀਂ ਲੋਕ ਸਭਾ ਦੇ ਭੰਗ ਹੋਣ ਦੇ ਨਾਲ ਬਿੱਲ ਬੇਅਸਰ ਹੋ ਗਿਆ। ਬਿੱਲ ਬੇਅਸਰ ਹੋਣ ਤੋਂ ਬਾਅਦ ਵੀ ਮੁੱਦਿਆਂ 'ਤੇ ਵਿਚਾਰ ਕਰਨ ਬਾਰੇ ਪੁੱਛੇ ਜਾਣ 'ਤੇ ਕਮੇਟੀ ਦੇ ਇਕ ਸੀਨੀਅਰ ਮੈਂਬਰ ਨੇ ਕਿਹਾ,''ਇਸ ਮੁੱਦੇ ਨੂੰ ਚੁੱਕਣ 'ਤੇ ਕੋਈ ਰੋਕ ਨਹੀਂ ਹੈ।'' ਬਾਲ ਵਿਆਹ ਰੋਕੂ (ਸੋਧ) ਬਿੱਲ 2021 ਦਾ ਮਕਸਦ ਬਾਲ ਵਿਆਹ ਰੋਕੂ ਐਕਟ 2006 'ਚ ਸੋਧ ਕਰ ਕੇ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ ਨੂੰ ਵਧਾ ਕੇ 21 ਸਾਲ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8