ਸੰਸਦ ਦੇ ਇਤਿਹਾਸ ''ਚ ਪਹਿਲੀ ਵਾਰ ਹੋਣਗੇ ਇਹ ਬਦਲਾਅ, PM ਲਈ ਵੀ ਲਾਗੂ ਹੋਵੇਗੀ ਇਹ ਸ਼ਰਤ

09/05/2020 9:38:53 PM

ਨਵੀਂ ਦਿੱਲੀ - ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਹ ਸੈਸ਼ਨ ਆਮ ਸੰਸਦ ਦੇ ਪਿਛਲੇ ਸੈਸ਼ਨਾਂ ਵਾਂਗ ਨਹੀਂ ਹੋਵੇਗਾ। ਇਸ ਸੈਸ਼ਨ 'ਤੇ ਕੋਰੋਨਾ ਵਾਇਰਸ ਦੀ ਛਾਇਆ ਨਜ਼ਰ ਸਾਫ਼ ਆਵੇਗੀ। ਸਰਕਾਰ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਇਸ ਵਾਰ ਪ੍ਰਸ਼ਨ ਕਾਲ ਨਹੀਂ ਹੋਣ ਵਾਲਾ ਹੈ। ਮਾਨਸੂਨ ਸੈਸ਼ਨ 'ਚ ਅਜਿਹੇ ਕਈ ਬਦਲਾਅ ਸਾਹਮਣੇ ਨਜ਼ਰ ਆਣਗੇ ਜੋ ਹੁਣ ਤੱਕ ਕਿਸੇ ਵੀ ਸੰਸਦ ਸੈਸ਼ਨ 'ਚ ਨਜ਼ਰ  ਨਹੀਂ ਆਣਗੇ। ਰਾਜ ਸਭਾ 'ਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੀ ਪ੍ਰਧਾਨਗੀ 'ਚ ਅਗਲੇ ਸੈਸ਼ਨ ਲਈ ਰਿਹਰਸਲ ਵੀ ਕੀਤਾ।

ਬਿਨਾਂ ਕੋਵਿਡ ਨੈਗੇਟਿਵ ਟੈਸਟ ਨਹੀਂ ਮਿਲੇਗੀ ਐਂਟਰੀ
ਇਸ ਵਾਰ ਸੰਸਦ 'ਚ ਐਂਟਰੀ ਸਿਰਫ ਉਨ੍ਹਾਂ ਨੂੰ ਮਿਲੇਗੀ ਜਿਨ੍ਹਾਂ ਦੀ ਕੋਵਿਡ-19 ਦੀ ਟੈਸਟ ਰਿਪੋਰਟ ਨੈਗੇਟਿਵ ਹੋਵੇਗੀ। ਇਸ ਰਿਪੋਰਟ ਨਾਲ ਪ੍ਰਧਾਨ ਮੰਤਰੀ, ਮੰਤਰੀਆਂ ਅਤੇ ਕਿਸੇ ਵੀ ਨੇਤਾ ਨੂੰ ਛੋਟ ਨਹੀਂ ਮਿਲੇਗੀ। ਸਾਰੇ ਸੰਸਦਾਂ ਨੂੰ 72 ਘੰਟੇ ਪਹਿਲਾਂ ਕੋਵਿਡ ਜਾਂਚ ਕਰਵਾਉਣੀ ਹੋਵੇਗੀ ਜਿਸ 'ਚ ਉਨ੍ਹਾਂ ਦੇ ਅਤੇ ਪਰਿਵਾਰ ਦੀ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ। ਨਾਲ ਹੀ ਪਰਿਵਾਰ ਵਾਲਿਆਂ ਅਤੇ ਘਰੇਲੂ ਨੌਕਰ, ਡਰਾਇਵਰ ਨੂੰ ਵੀ ਕੋਵਿਡ ਨੈਗੇਟਿਵ ਹੋਣਾ ਹੋਵੇਗਾ ਉਦੋਂ ਸਦਨ 'ਚ ਐਂਟਰੀ ਮਿਲੇਗੀ। ਇਸ ਦੌਰਾਨ ਪਾਜ਼ੇਟਿਵ ਆਉਣ 'ਤੇ ਸੰਸਦ ਮੈਂਬਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਜਾਵੇਗਾ। ਉਥੇ ਹੀ ਸੰਸਦ ਦੀ ਕਾਰਵਾਈ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ।

ਛੁੱਟੀਆਂ ਦੇ ਦਿਨ ਵੀ ਚੱਲੇਗਾ ਸੰਸਦ ਸੈਸ਼ਨ 
ਇਸ ਵਾਰ ਮਾਨਸੂਨ ਸੈਸ਼ਨ 'ਚ ਇਸ ਵਾਰ 18 ਬੈਠਕਾਂ ਹੋਣਗੀਆਂ। ਸੈਸ਼ਨ ਇੱਕ ਅਕਤੂਬਰ ਨੂੰ ਖ਼ਤਮ ਹੋ ਰਿਹਾ ਹੈ। ਭਾਵ ਕਿ ਇਸ ਵਾਰ ਸੈਸ਼ਨ 'ਚ ਇੱਕ ਵੀ ਛੁੱਟੀ ਨਹੀਂ ਹੋਣ ਵਾਲੀ ਹੈ। ਪੂਰੇ ਸੈਸ਼ਨ 'ਚ ਦੋ ਸ਼ਨੀਵਾਰ ਅਤੇ ਐਤਵਾਰ ਪੈ ਰਹੇ ਹਨ ਪਰ ਛੁੱਟੀ ਦੇ ਬਾਵਜੂਦ ਇਨ੍ਹਾਂ ਦਿਨਾਂ ਵੀ ਸੈਸ਼ਨ ਦਾ ਕੰਮਧੰਦਾ ਜਾਰੀ ਰਹੇਗਾ। ਸਮੇਂ ਦੀ ਕਮੀ ਨੂੰ ਦੇਖਦੇ ਹੋਏ ਇਸ ਵਾਰ ਇਨ੍ਹਾਂ ਮੁੱਦਿਆਂ ਨੂੰ ਟਾਲ ਦਿੱਤਾ ਗਿਆ ਹੈ। ਪ੍ਰਾਈਵੇਟ ਮੈਂਬਰਜ਼ ਬਿਜਨੈਸ 'ਚ ਸੰਸਦ ਪ੍ਰਾਈਵੇਟ ਮੈਂਬਰ ਬਿੱਲ, ਪ੍ਰਾਈਵੇਟ ਰੈਜੋਲਿਊਸ਼ਨ ਪੇਸ਼ ਕਰਦੇ ਹਨ। ਪ੍ਰਸ਼ਨਕਾਲ ਮੁਅੱਤਲ ਸੈਸ਼ਨ ਦੌਰਾਨ ਦੋਨਾਂ ਸਦਨਾਂ 'ਚ ਪ੍ਰਸ਼ਨਕਾਲ ਨੂੰ ਖ਼ਤਮ ਕੀਤਾ ਗਿਆ ਹੈ। ਯਾਨੀ ਕਿ ਸੰਸਦ ਮੈਂਬਰ ਸਰਕਾਰ ਅਤੇ ਮੰਤਰੀਆਂ ਤੋਂ ਸਵਾਲ ਨਹੀਂ ਪੁੱਛ ਸਕਣਗੇ। 

ਦੋਨਾਂ ਸਦਨਾਂ ਦੀ ਵੱਖ-ਵੱਖ ਹੋਵੇਗੀ ਟਾਇਮਿੰਗ
ਇਸ ਵਾਰ ਸੀਟਿੰਗ ਪਲਾਨ 'ਚ ਵੱਡੇ ਬਦਲਾਅ ਨਜ਼ਰ ਆਉਣਗੇ। ਇਸ ਵਾਰ ਸੰਸਦ ਮੈਂਬਰ ਬੈਠਕ ਦੌਰਾਨ ਗੈਲਰੀਆਂ 'ਚ ਵੀ ਬੈਠੇ ਨਜ਼ਰ ਆਣਗੇ। ਉਂਝ ਤਾਂ ਲੋਕਸਭਾ ਅਤੇ ਰਾਜ ਸਭਾ ਦੀਆਂ ਬੈਠਕਾਂ ਨਾਲ-ਨਾਲ ਹੁੰਦੀਆਂ ਹਨ ਪਰ ਇਸ ਵਾਰ ਇਨ੍ਹਾਂ ਦੀਆਂ ਬੈਠਕਾਂ ਦਾ ਵੱਖ-ਵੱਖ ਸਮਾਂ ਤੈਅ ਕੀਤਾ ਗਿਆ ਹੈ। ਅਜਿਹਾ ਇਸ ਲਈ ਹੈ ਤਾਂਕਿ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਦੇ ਬੈਠਣ 'ਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕੀਤਾ ਜਾ ਸਕੇ। 14 ਸਤੰਬਰ ਨੂੰ ਲੋਕਸਭਾ ਦੀ ਕਾਰਵਾਈ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗੀ। 15 ਸਤੰਬਰ ਤੋਂ 1 ਅਕਤੂਬਰ ਤੱਕ ਇਹ ਕਾਰਵਾਈ 3 ਤੋਂ 7 ਵਜੇ ਤੱਕ ਚੱਲੇਗੀ। ਉਥੇ ਹੀ ਪਹਿਲੇ ਦਿਨ ਰਾਜ ਸਭਾ ਦੀ ਕਾਰਵਾਈ ਸ਼ਾਮ 3 ਵਜੇ ਤੋਂ 7 ਵਜੇ ਤੱਕ ਚੱਲੇਗੀ। 15 ਸਤੰਬਰ ਤੋਂ 1 ਅਕਤੂਬਰ ਤੱਕ ਰਾਜ ਸਭਾ ਦੀ ਕਾਰਵਾਈ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗੀ। 


Inder Prajapati

Content Editor

Related News