ਸੰਸਦ ਦਾ ਬਜਟ ਸੈਸ਼ਨ 29 ਤੋਂ, ਆਮ ਬਜਟ 1 ਨੂੰ

Friday, Jan 05, 2018 - 11:26 PM (IST)

ਸੰਸਦ ਦਾ ਬਜਟ ਸੈਸ਼ਨ 29 ਤੋਂ, ਆਮ ਬਜਟ 1 ਨੂੰ

ਨਵੀਂ ਦਿੱਲੀ— ਸੰਸਦ ਦਾ ਬਜਟ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ ਵਿੱਤੀ ਵਰ੍ਹੇ 2018-19 ਲਈ ਆਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਸੰਸਦੀ ਮਾਮਲਿਆਂ ਦੇ ਮੰਤਰੀ ਅਨੰਤ ਕੁਮਾਰ ਨੇ ਸੰਸਦ ਦਾ ਸਰਦ ਰੁੱਤ ਸੈਸ਼ਨ ਖਤਮ ਹੋਣ ਮਗਰੋਂ ਵੀਰਵਾਰ ਨੂੰ ਪ੍ਰੈਸ ਕਾਨਫਰੰਸ 'ਚ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ 29 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ 6 ਅਪ੍ਰੈਲ ਤਕ ਚੱਲੇਗਾ। ਜਿਸ 'ਚ 10 ਫਰਵਰੀ ਤੋਂ 4 ਮਾਰਚ ਤਕ ਛੁੱਟੀਆਂ ਹੋਣਗੀਆਂ। ਛੁੱਟੀਆਂ ਦੌਰਾਨ ਵੱਖ-ਵੱਖ ਕਮੇਟੀਆਂ ਬਜਟ ਅਤੇ ਵੱਖ-ਵੱਖ ਮੰਤਰਾਲਿਆਂ ਦੀਆਂ ਗ੍ਰਾਂਟਾ ਮੰਗਾਂ 'ਤੇ ਵਿਚਾਰ- ਵਟਾਦਰਾਂ ਕਰਨਗੀਆਂ। ਬਜਟ ਸੈਸ਼ਨ 'ਚ ਦੋਵਾਂ ਸਦਨਾਂ ਦੀ 31 ਨੂੰ ਬੈਠਕ ਹੋਵੇਗੀ।


Related News