ਹਾਏ ਓ ਰੱਬਾ! ਦੋ ਬੱਚਿਆਂ ਦੀਆਂ ਲਾਸ਼ਾਂ ਮੋਢਿਆਂ 'ਤੇ ਚੁੱਕ ਕੇ 15 ਕਿਲੋਮੀਟਰ ਪੈਦਲ ਚੱਲੇ ਮਾਂ-ਬਾਪ

Thursday, Sep 05, 2024 - 11:29 PM (IST)

ਗੜ੍ਹਚਿਰੌਲੀ, (ਅਨਸ)- ਮਹਾਰਾਸ਼ਟਰ ਦੇ ਗੜ੍ਹਚਿਰੌਲੀ ’ਚ ਸਮੇਂ ਸਿਰ ਇਲਾਜ ਨਾ ਹੋ ਸਕਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਦੇ ਮਾਤਾ-ਪਿਤਾ 15 ਕਿਲੋਮੀਟਰ ਪੈਦਲ ਚੱਲ ਕੇ ਹਸਪਤਾਲ ਪੁੱਜੇ ਸਨ। ਇੰਨੀ ਦੇਰ ਤੱਕ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਫਿਰ ਮਾਤਾ-ਪਿਤਾ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਆਪਣੇ-ਆਪਣੇ ਮੋਢਿਆਂ 'ਤੇ ਚੁੱਕ ਕੇ ਚਿੱਕੜ ਵਾਲੀ ਸੜਕ ’ਤੇ ਪੈਦਲ ਚੱਲ ਕੇ ਘਰ ਪਹੁੰਚੇ।

PunjabKesari

ਬੁਖਾਰ ਦੇ ਇਲਾਜ ਲਈ ਡਾਕਟਰ ਕੋਲ ਲਿਜਾਏ ਜਾਣ ਦੀ ਬਜਾਏ ਪੁਜਾਰੀ ਕੋਲ ਲਿਜਾਏ ਗਏ ਦੋ ਮਾਸੂਮ ਭਰਾਵਾਂ ਦੀ ਕੁਝ ਘੰਟਿਆਂ ਵਿਚ ਹੀ ਸ਼ੱਕੀ ਹਾਲਤ ’ਚ ਮੌਤ ਹੋਣ ਕਾਰਨ ਗੜ੍ਹਚਿਰੌਲੀ ਵਿਚ ਭੜਥੂ ਪੈ ਗਿਆ। ਪੁਜਾਰੀ ਕੋਲੋਂ ਨਿਕਲ ਕੇ ਬੱਚਿਆਂ ਨੂੰ ਲੈ ਕੇ ਮਾਤਾ-ਪਿਤਾ ਹਸਪਤਾਲ ਪੁੱਜੇ ਪਰ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਸੀ। ਇਸ ਤੋਂ ਬਾਅਦ ਐਂਬੂਲੈਂਸ ਨਾ ਮਿਲਣ ’ਤੇ ਮਾਤਾ-ਪਿਤਾ ਬੱਚਿਆਂ ਦੀਆਂ ਲਾਸ਼ਾਂ ਨੂੰ ਮੋਢਿਆਂ 'ਤੇ ਚੁੱਕ ਕੇ 15 ਕਿਲੋਮੀਟਰ ਪੈਦਲ ਚੱਲ ਕੇ ਘਰ ਪਹੁੰਚੇ।

4 ਸਤੰਬਰ ਨੂੰ ਅਹੇਰੀ ਤਾਲੁਕਾ ਦੇ ਪੱਟੀਗਾਓਂ 'ਚ ਵਾਪਰੀ ਇਸ ਘਟਨਾ ਦੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਲੋਕ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਉਨ੍ਹਾਂ ਮ੍ਰਿਤਕ ਛੋਟੇ ਭਰਾਵਾਂ ਦੇ ਨਾਂ ਬਾਜੀਰਾਓ ਰਮੇਸ਼ ਵੇਲਾਦੀ (6) ਅਤੇ ਦਿਨੇਸ਼ ਰਮੇਸ਼ ਵੇਲਾਦੀ (ਸਾਢੇ ਤਿੰਨ ਸਾਲ) ਹਨ।


Rakesh

Content Editor

Related News