ਉਦੈਨਿਧੀ ਦਾ ਸਿਰ ਕਲਮ ਕਰਨ ਵਾਲੇ ਨੂੰ ਦੇਵਾਂਗੇ 10 ਕਰੋੜ ਦਾ ਇਨਾਮ : ਪਰਮਹੰਸ ਅਚਾਰੀਆ
Tuesday, Sep 05, 2023 - 04:04 PM (IST)
ਅਯੁੱਧਿਆ (ਇੰਟ.)- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੇ ਪੁੱਤਰ ਉਦੈਨਿਧੀ ਵੱਲੋਂ ਸਟਾਲਿਨ ਦੇ ਸਨਾਤਨ ’ਤੇ ਕੀਤੀ ਟਿੱਪਣੀ ਤੋਂ ਬਾਅਦ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਅਤੇ ਭਾਜਪਾ ਨੇ ਨਾ ਸਿਰਫ਼ ਇਸ ਨੂੰ ਹਿੰਦੂ ਸਮਾਜ ਦੇ ਮਾਣ-ਸਤਿਕਾਰ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ, ਸਗੋਂ ਹੁਣ ਸੰਤ ਸਮਾਜ ਵੀ ਇਸ ਮਾਮਲੇ ’ਚ ਉਦੈਨਿਧੀ ਦੇ ਖ਼ਿਲਾਫ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ।
ਉਦੈਨਿਧੀ ਦੇ ਇਸ ਬਿਆਨ ’ਤੇ ਅਯੋਧਿਆ ਦੇ ਤਪਸਵੀ ਛਾਉਣੀ ਦੇ ਪੀਠਾਧੀਸ਼ਵਰ ਜਗਤਗੁਰੂ ਪਰਮਹੰਸ ਆਚਾਰੀਆ ਨੇ ਕਿਹਾ ਕਿ ਜੋ ਵੀ ਮੁੱਖ ਮੰਤਰੀ ਦੇ ਪੁੱਤਰ ਉਦੈਨਿਧੀ ਦਾ ਸਿਰ ਕਰਮ ਕਰ ਕੇ ਲਿਆਏਗਾ, ਉਸਨੂੰ 10 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਏਗਾ ਅਤੇ ਜੇਕਰ ਕੋਈ ਸਨਾਤਨੀ ਅਜਿਹਾ ਨਹੀਂ ਕਰ ਸਕਿਆ ਤਾਂ ਉਹ ਖੁਦ ਉਦੈਨਿਧੀ ਦਾ ਸਿਰ ਕਲਮ ਕਰਨਗੇ। ਇੰਨਾ ਹੀ ਨਹੀਂ ਪਰਮਹੰਸ ਆਚਾਰੀਆ ਨੇ ਸਿਰ ਕਲਮ ਕਰਨ ’ਤੇ ਇਨਾਮ ਦਾ ਐਲਾਨ ਕਰਨ ਦੇ ਨਾਲ-ਨਾਲ ਉਦੈਨਿਧੀ ’ਤੇ ਪੋਸਟਰ ’ਤੇ ਤਲਵਾਰ ਨਾਲ ਵਾਰ ਕੀਤਾ।
ਸਨਾਤਨ ਧਰਮ ਖਿਲਾਫ ਬੋਲਣਾ ਜਾਰੀ ਰੱਖਾਂਗਾ : ਉਦੈਨਿਧੀ
ਸਨਾਤਨ ਧਰਮ ਵਿਰੋਧੀ ਰੁਖ਼ ਨੂੰ ਲੈ ਕੇ ਵਿਆਪਕ ਪੱਧਰ ’ਤੇ ਵਿਰੋਧ ਹੋਣ ਦੇ ਬਾਵਜੂਦ ਦ੍ਰਵਿੜ ਮੁਨੇਤਰ ਕੜਗਮ (ਦ੍ਰਮੁਕ ) ਦੇ ਨੇਤਾ ਅਤੇ ਤਮਿਲਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸ਼ਰਧਾ ’ਚ ਕੁੱਝ ਪ੍ਰਥਾਵਾਂ ਦੇ ਖਾਤਮੇ ਦੀ ਗੱਲ ਕੀਤੀ ਸੀ ਅਤੇ ਉਨ੍ਹਾਂ ਦੇ ਵਿਰੁੱਧ ਆਵਾਜ਼ ਚੁੱਕਣੀ ਜਾਰੀ ਰੱਖਣਗੇ। ਉਨ੍ਹਾਂ ਨੇ ਸਿਰਫ ਹਿੰਦੂ ਸ਼ਰਧਾ ਦੇ ਬਾਰੇ ’ਚ ਨਹੀਂ, ਸਗੋਂ ਉਨ੍ਹਾਂ ਸਾਰੀਆਂ ਆਸਥਾਵਾਂ ਬਾਰੇ ਗੱਲ ਕੀਤੀ, ਜਿਨ੍ਹਾਂ ’ਚ ਅਜਿਹਾ ਕੀਤਾ ਜਾਂਦਾ ਹੈ।
‘ਮੈਂ ਉਸ ਮੁੱਦੇ ’ਤੇ ਵਾਰ-ਵਾਰ ਗੱਲ ਕਰਾਂਗਾ, ਜਿਸ ’ਤੇ ਮੈਂ ਸ਼ਨੀਵਾਰ ਨੂੰ ਪ੍ਰੋਗਰਾਮ ’ਚ ਗੱਲ ਕੀਤੀ ਸੀ । ਉਨ੍ਹਾਂ ਨੇ ਦਾਅਵਾ ਕੀਤਾ ਕਿ ਸਨਾਤਨ ਧਰਮ ਦਾ ਮਤਲਬ ਹੈ ਕਿ ਇਹ ਸਥਾਈ ਹੈ ਅਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ।