ਪਰਮਬੀਰ ਸਿੰਘ ਦੇ ਲੈਟਰ ਬੰਬ ''ਤੇ ਬੋਲੇ ਸ਼ਰਦ ਪਵਾਰ- ਚਿੱਠੀ ''ਚ ਦੋਸ਼ ਲੱਗੇ ਪਰ ਸਬੂਤ ਨਹੀਂ ਹਨ
Sunday, Mar 21, 2021 - 02:39 PM (IST)
ਮੁੰਬਈ- ਸਾਬਕਾ ਮੁੰਬਈ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਦੇ 'ਲੈਟਰ ਬੰਬ' ਨੇ ਊਧਵ ਸਰਕਾਰ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਜਿਹੇ 'ਚ ਨੈਸ਼ਨਲ ਕਾਂਗਰਸ ਪਾਰਟੀ (ਐੱਨ.ਸੀ.ਪੀ.) ਮੁਖੀ ਸ਼ਰਦ ਪਵਾਰ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸ਼ਰਦ ਪਵਾਰ ਨੇ ਕਿਹਾ ਕਿ ਗ੍ਰਹਿ ਮੰਤਰੀ 'ਤੇ ਲੱਗੇ ਦੋਸ਼ ਗੰਭੀਰ ਹੈ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਚਿੱਠੀ 'ਤੇ ਪਰਮਬੀਰ ਸਿੰਘ ਦੇ ਦਸਤਖ਼ਤ ਨਹੀਂ ਹਨ। ਉੱਥੇ ਹੀ ਸਚਿਨ ਵਾਜੇ ਨਿਯੁਕਤੀ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਸ਼ਰਦ ਪਵਾਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਨਿਯੁਕਤੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਨਹੀਂ ਕੀਤੀ।
ਇਹ ਵੀ ਪੜ੍ਹੋ : ਪਰਮਬੀਰ ਦੇ ‘ਲੇਟਰ ਬੰਬ’ ਨਾਲ ਮਹਾਰਾਸ਼ਟਰ ਦੀ ਸਿਆਸਤ ’ਚ ਆਇਆ ਤੂਫ਼ਾਨ
ਸ਼ਰਦ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਹੈ ਕਿ ਮਹਾਰਾਸ਼ਟਰ ਸਰਕਾਰ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਨਹੀਂ, ਮੈਂ ਸਿਰਫ਼ ਇੰਨਾ ਕਹਿ ਸਕਦਾ ਹਾਂ ਕਿ ਸਰਕਾਰ 'ਤੇ ਉਨ੍ਹਾਂ ਦਾ ਕੋਈ ਅਸਰ ਨਹੀਂ ਹੋਵੇਗਾ। ਪਵਾਰ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਕੋਲ ਗ੍ਰਹਿ ਮੰਤਰੀ ਵਿਰੁੱਧ ਲਗਾਏ ਗਏ ਦੋਸ਼ਾਂ ਦੀ ਜਾਂਚ ਕਰਨ ਦਾ ਫ਼ੈਸਲਾ ਲੈਣ ਦਾ ਪੂਰਾ ਅਧਿਕਾਰ ਹੈ।
ਉਨ੍ਹਾਂ ਕਿਹਾ ਕਿ ਵਾਜੇ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਪਰਮਬੀਰ ਦਾ ਸੀ। ਸ਼ਰਦ ਪਵਾਰ ਨੇ ਸਵਾਲ ਕਰਦੇ ਹੋਏ ਕਿਹਾ ਕਿ ਕਮਿਸ਼ਨਰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਰਮਬੀਰ ਦੋਸ਼ ਕਿਉਂ ਲਗਾ ਰਹੇ ਹਨ? ਪਵਾਰ ਨੇ ਕਿਹਾ ਕਿ ਜਾਂਚ ਲਈ ਮੁੱਖ ਮੰਤਰੀ ਕੋਲ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਪਰਮਬੀਰ ਸਿੰਘ ਦੀ ਚਿੱਠੀ 'ਚ ਸਿਰਫ਼ ਦੋਸ਼ ਲਗਾਏ ਹਨ, ਸਬੂਤ ਨਹੀਂ ਹੈ। ਇਹ ਨਹੀਂ ਦੱਸਿਆ ਗਿਆ ਹੈ ਕਿ ਪੈਸਾ ਗਿਆ ਕਿੱਥੇ?
ਦੱਸਣਯੋਗ ਹੈ ਕਿ ਪਰਮਬੀਰ ਸਿੰਘ ਨੇ ਆਪਣੀ ਚਿੱਠੀ 'ਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ 'ਤੇ ਸਨਸਨੀਖੇਜ ਦੋਸ਼ ਲਗਾਏ ਹਨ। ਪਰਮਬੀਰ ਸਿੰਘ ਨੇ ਕਿਹਾ ਕਿ ਦੇਸ਼ਮੁਖ ਨੇ ਸਚਿਨ ਵਾਜੇ ਨੂੰ ਆਪਣੇ ਕੋਲ ਬੁਲਾਇਆ ਸੀ ਅਤੇ ਉਨ੍ਹਾਂ ਲਈ ਹਰ ਮਹੀਨੇ ਹੋਟਲ, ਰੈਸਟੋਰੈਂਟ, ਬੀਅਰ ਬਾਰ ਅਤੇ ਹੋਰ ਥਾਂਵਾਂ ਤੋਂ 100 ਕਰੋੜ ਰੁਪਏ ਦੀ ਉਗਾਹੀ ਕਰਨ ਲਈ ਕਿਹਾ ਸੀ। ਇਸ ਦੇ ਬਾਅਦ ਤੋਂ ਹੀ ਮਹਾਰਾਸ਼ਟਰ ਸਰਕਾਰ 'ਚ ਸ਼ਾਮਲ ਕਾਂਗਰਸ ਸਮੇਤ ਸਾਰੇ ਵਿਰੋਧੀ ਦਲ ਵੀ ਅਨਿਲ ਦੇਸ਼ਮੁਖ ਦਾ ਅਸਤੀਫ਼ਾ ਮੰਗ ਰਹੇ ਹਨ।