ਹਥਿਆਰਾਂ ਸਮੇਤ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰ, ਦਿੱਲੀ ਨੂੰ ਦਹਿਲਾਉਣ ਦੀ ਸੀ ਸਾਜ਼ਿਸ਼

Tuesday, Oct 12, 2021 - 11:02 AM (IST)

ਨਵੀਂ ਦਿੱਲੀ (ਕਮਲ ਕਾਂਸਲ)— ਅੱਤਵਾਦੀ ਹਮਲੇ ਦੀ ਵੱਡੀ ਸਾਜ਼ਿਸ਼ ਰਚ ਰਹੇ ਪਾਕਿਸਤਾਨੀ ਅੱਤਵਾਦੀ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਲਕਸ਼ਮੀਨਗਰ ਇਲਾਕੇ ਤੋਂ ਗਿ੍ਰਫ਼ਤਾਰ ਕੀਤਾ ਹੈ। ਉਸ ਦੀ ਪਹਿਚਾਣ ਮੁਹੰਮਦ ਅਸ਼ਰਫ ਉਰਫ਼ ਅਲੀ ਦੇ ਰੂਪ ਵਿਚ ਕੀਤੀ ਗਈ ਹੈ। ਉਹ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਰਹਿਣ ਵਾਲਾ ਹੈ। ਮੁਹੰਮਦ ਅਸ਼ਰਫ ਅੱਤਵਾਦੀਆਂ ਦੇ ਇਸ਼ਾਰੇ ’ਤੇ ਭਾਰਤ ਵਿਚ ਕੰਮ ਕਰ ਰਿਹਾ ਸੀ। ਉਹ ਦੀਵਾਲੀ ਅਤੇ ਆਗਾਮੀ ਤਿਉਹਾਰਾਂ ਦੇ ਆਲੇ-ਦੁਆਲੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ’ਚ ਸ਼ਾਮਲ ਸੀ। 

ਇਹ ਵੀ ਪੜ੍ਹੋ: ਲਖੀਮਪੁਰ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ 3 ਦਿਨ ਦੇ ਪੁਲਸ ਰਿਮਾਂਡ ’ਤੇ

ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਉਸ ਦੇ ਕਬਜ਼ੇ ’ਚੋਂ ਏਕੇ-47 ਰਾਈਫ਼ਲ ਨਾਲ 2 ਮੈਗਜੀਨ, 60 ਰਾਊਂਡ, 1 ਹੈਂਡਗ੍ਰਨੇਡ, 2 ਪਿਸਟਲ, 50 ਰਾਊਂਡ ਕਾਰਤੂਸ ਬਰਾਮਦ ਕੀਤੇ ਹਨ।  ਮਿਲੀ ਜਾਣਕਾਰੀ ਮੁਤਾਬਕ ਅਸ਼ਰਫ ਨੇਪਾਲ ਦੇ ਰਸਤਿਓਂ ਭਾਰਤ ’ਚ ਦਾਖ਼ਲ ਹੋਇਆ ਸੀ। ਦਿੱਲੀ ’ਚ ਰਹਿ ਕੇ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜ਼ਾਮ ਦੇਣ ਦੀ ਤਿਆਰੀ ’ਚ ਸੀ। ਫ਼ਿਲਹਾਲ ਪੂਰੀ ਸਾਜ਼ਿਸ਼ ਨੂੰ ਲੈ ਕੇ ਸਪੈਸ਼ਲ ਸੈਲ ਦੀ ਟੀਮ ਅੱਤਵਾਦੀ ਤੋਂ ਪੁੱਛ-ਗਿੱਛ ਕਰ ਰਹੀ ਹੈ। 

ਇਹ ਵੀ ਪੜ੍ਹੋ: ਰਣਜੀਤ ਕਤਲਕਾਂਡ ਮਾਮਲੇ ’ਚ ਰਾਮ ਰਹੀਮ ਸਮਤੇ 5 ਦੋਸ਼ੀਆਂ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ

ਗਿ੍ਰਫ਼ਤਾਰ ਕੀਤੇ ਗਏ ਅੱਤਵਾਦੀ ’ਤੇ ਗੈਰ-ਕਾਨੂੰਨੀ ਰੋਕਥਾਮ ਐਕਟ, ਵਿਸਫੋਟਕ ਐਕਟ, ਆਰਮਜ਼ ਐਕਟ ਅਤੇ ਹੋਰ ਵਿਵਸਥਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹ ਦਿੱਲੀ ਦੇ ਲਕਸ਼ਮੀਨਗਰ ਇਲਾਕੇ ਵਿਚ ਰਹਿ ਰਿਹਾ ਸੀ। ਪੁਲਸ ਨੇ ਜਦੋਂ ਉਸ ਨੂੰ ਗਿ੍ਰਫ਼ਤਾਰ ਕਰ ਕੇ ਉਸ ਦੀ ਘਰ ਦੀ ਤਲਾਸ਼ੀ ਲਈ ਤਾਂ ਉੱਥੋਂ ਕਈ ਤਰ੍ਹਾਂ ਦੇ ਹਥਿਆਰ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦਾ ਐਲਾਨ- ਕਰਨਾਲ ਦੀ ਤਰਜ਼ ’ਤੇ ਏਲਨਾਬਾਦ ’ਚ ਵੀ ਕਿਸਾਨ ਕਰਨਗੇ ਵਿਰੋਧ ਪ੍ਰਦਰਸ਼ਨ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News