ਛੱਤ ''ਤੇ ਲਹਿਰਾਇਆ ਪਾਕਿਸਤਾਨੀ ਝੰਡਾ! ਮਕਾਨ ਮਾਲਿਕ ਖਿਲਾਫ ਮਾਮਲਾ ਦਰਜ

Monday, Aug 31, 2020 - 02:22 AM (IST)

ਛੱਤ ''ਤੇ ਲਹਿਰਾਇਆ ਪਾਕਿਸਤਾਨੀ ਝੰਡਾ! ਮਕਾਨ ਮਾਲਿਕ ਖਿਲਾਫ ਮਾਮਲਾ ਦਰਜ

ਭੋਪਾਲ - ਮੱਧ ਪ੍ਰਦੇਸ਼ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਦੇਵਾਸ 'ਚ ਇੱਕ ਘਰ 'ਤੇ ਪਾਕਿਸਤਾਨ ਦਾ ਝੰਡਾ ਲਹਿਰਾਇਆ ਗਿਆ ਹੈ। ਜਿਸ ਤੋਂ ਬਾਅਦ ਮਾਮਲੇ 'ਚ ਪੁਲਸ ਨੇ ਕਾਰਵਾਈ ਕਰਦੇ ਹੋਏ ਮਕਾਨ ਮਾਲਿਕ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ 'ਚ ਮਕਾਨ ਮਾਲਿਕ 'ਤੇ ਕੇਸ ਵੀ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਦੇਵਾਸ ਦੇ ਨਜ਼ਦੀਕ ਸ਼ਿਪ੍ਰਾ 'ਚ ਇੱਕ ਮਕਾਨ ਦੀ ਛੱਤ 'ਤੇ ਪਾਕਿਸਤਾਨ ਦਾ ਝੰਡਾ ਲਹਿਰਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਘਟਨਾ ਨੂੰ ਲੈ ਕੇ ਪ੍ਰਸ਼ਾਸਨ 'ਚ ਵੀ ਭਾਜੜ ਮੱਚ ਗਿਆ। ਜਿਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮਾਮਲਾ ਅਮਲਾ ਮੌਕੇ 'ਤੇ ਪਹੁੰਚਿਆ।

ਮਕਾਨ ਦੀ ਛੱਤ 'ਤੇ ਪਾਕਿਸਤਾਨ ਦਾ ਝੰਡਾ ਲਹਿਰਾਉਣ ਦਾ ਮਾਮਲਾ ਜਿਵੇਂ ਹੀ ਸਾਹਮਣੇ ਆਇਆ, ਉਂਝ ਹੀ ਪ੍ਰਸ਼ਾਸਨ ਹਰਕੱਤ 'ਚ ਆ ਗਿਆ। ਮਾਮਲਾ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਮੌਕੇ ਦਾ ਪੰਚਨਾਮਾ ਬਣਾਇਆ। ਇਸ ਤੋਂ ਬਾਅਦ ਉਦਯੋਗਿਕ ਖੇਤਰ ਪੁਲਸ ਥਾਣੇ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਮਕਾਨ ਮਾਲਿਕ ਖਿਲਾਫ ਕੇਸ ਦਰਜ ਕਰ ਲਿਆ।

ਕਿੱਥੋ ਆਇਆ ਝੰਡਾ?
ਦੋਸ਼ੀ ਮਕਾਨ ਮਾਲਿਕ ਦਾ ਨਾਮ ਫਾਰੁਖ ਖਾਂ ਹੈ। ਦੋਸ਼ੀ ਖਿਲਾਫ ਪੁਲਸ ਨੇ ਧਾਰਾ 153A ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਲੋਕ ਸ਼ਾਂਤੀ 'ਚ ਅੜਿੱਕਾ ਪਾਉਣ ਜਾਂ ਅਜਿਹੀ ਸੰਭਾਵਨਾ ਹੋਣ ਨੂੰ ਲੈ ਕੇ ਪੁਲਸ ਨੇ ਕਾਰਵਾਈ ਕਰ ਝੰਡਾ ਜ਼ਬਤ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਝੰਡਾ ਦੋਸ਼ੀ ਫਾਰੁਖ ਖਾਂ ਦੇ ਬੇਟੇ ਨੇ ਲਗਾਇਆ ਸੀ। ਫਿਲਹਾਲ ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਝੰਡਾ ਕਿਵੇਂ ਅਤੇ ਕਿੱਥੋ ਆਇਆ ਅਤੇ ਕੌਣ ਲਿਆਇਆ।


author

Inder Prajapati

Content Editor

Related News