ਕੁਲਭੂਸ਼ਣ ਜਾਧਵ ਮਾਮਲੇ ''ਚ ਪਾਕਿਸਤਾਨ ਮੂਲ ਮੁੱਦੇ ਨੂੰ ਹੱਲ ਕਰੇ: ਭਾਰਤ

10/09/2020 1:36:18 AM

ਨਵੀਂ ਦਿੱਲੀ - ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਕੁਲਭੂਸ਼ਣ ਜਾਧਵ ਮਾਮਲੇ 'ਚ ਮੂਲ ਮੁੱਦਿਆਂ ਨੂੰ ਹੱਲ ਕਰਨ 'ਚ ਨਾਕਾਮ ਰਿਹਾ ਹੈ। ਭਾਰਤ ਨੇ ਅੰਤਰਰਾਸ਼ਟਰੀ ਅਦਾਲਤ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ 'ਤੇ ਕੁਲਭੂਸ਼ਣ ਤੱਕ ਬਿਨਾਂ ਰੁਕਾਵਟ, ਬਿਨਾਂ ਸ਼ਰਤ ਅਤੇ ਨਿਰਵਿਘਨ ਕੂਟਨੀਤਕ ਪਹੁੰਚ ਦੇਣ ਦਾ ਦਬਾਅ ਬਣਾਇਆ। ਪਾਕਿਸਤਾਨ ਦੀ ਇੱਕ ਅਦਾਲਤ 'ਚ ਕੁਲਭੂਸ਼ਣ ਦੀ ਮੌਤ ਦੀ ਸਜ਼ਾ ਖ਼ਿਲਾਫ਼ ਮੁੜ ਵਿਚਾਰ ਪਟੀਸ਼ਨ 'ਤੇ ਸੁਣਵਾਈ ਦੀ ਪ੍ਰਕਿਰਿਆ ਚੱਲ ਰਹੀ ਹੈ।

ਅੰਤਰਰਾਸ਼ਟਰੀ ਅਦਾਲਤ ਦੇ 2019 ਦੇ ਆਦੇਸ਼ ਦੇ ਤਹਿਤ ਭਾਰਤ ਕੁਲਭੂਸ਼ਣ ਤੱਕ ਬਿਨਾਂ ਸ਼ਰਤ ਕੂਟਨੀਤਕ ਪਹੁੰਚ ਦੇਣ ਅਤੇ ਜਾਧਵ ਦਾ ਕੇਸ ਲੜਨ ਲਈ ਭਾਰਤੀ ਵਕੀਲ ਨੂੰ ਨਿਯੁਕਤ ਕਰਨ ਦਾ ਦਬਾਅ ਬਣਾਉਂਦਾ ਰਿਹਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਮੀਡੀਆ ਨਾਲ ਗੱਲਬਾਤ 'ਚ ਇਸ ਦੀ ਜਾਣਕਾਰੀ ਦਿੱਤੀ।


Inder Prajapati

Content Editor

Related News