ਭਾਰਤ ਦੇ ਅਮਨ-ਚੈਨ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ’ਚ ਪਾਕਿਸਤਾਨ

03/23/2022 3:27:38 PM

ਨਵੀਂ ਦਿੱਲੀ (ਨੈਸ਼ਨਲ ਡੈਸਕ)- ਭਾਰਤ ਵਿਚ ਅੱਤਵਾਦ ਫੈਲਾਉਣ ਦੇ ਇਰਾਦੇ ਕਈ ਵਾਰ ਨਾਕਾਮ ਹੋਣ ਦੇ ਬਾਵਜੂਦ ਪਾਕਿਸਤਾਨ ਵਾਰ-ਵਾਰ ਇਹੋ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਦੇਸ਼ ਦਾ ਅਮਨ-ਚੈਨ ਬਰਬਾਦ ਕਰ ਦਿੱਤਾ ਜਾਵੇ। ਅੱਤਵਾਦੀਆਂ ਨੂੰ ਪਨਾਹ ਦੇਣ ਦੇ ਮਾਮਲੇ ਵਿਚ ਗਲੋਬਲ ਪੱਧਰ ’ਤੇ ਪਾਕਿਸਤਾਨ ਦੀ ਹਰ ਪਾਸੇ ਨਿੰਦਾ ਹੋਈ, ਪਰ ਫਿਰ ਵੀ ਆਪਣੀਆਂ ਨਾਪਾਕ ਹਰਕਤਾਂ ਤੋਂ ਇਹ ਬਾਜ ਨਹੀਂ ਆ ਰਿਹਾ ਹੈ। ਭਾਰਤ ਦੇ ਖਿਲਾਫ ਅੱਤਵਾਦੀਆਂ ਨੂੰ ਪਨਾਹ ਦੇਣਾ, ਟਰੇਨਿੰਗ ਦੇਣੀ, ਹਥਿਆਰ ਦੇਣਾ ਅਤੇ ਉਨ੍ਹਾਂ ਨੂੰ ਧਨ ਮੁਹੱਈਆ ਕਰਵਾਉਣਾ ਲਗਾਤਾਰ ਜਾਰੀ ਹੈ, ਭਾਵੇਂ ਹੀ ਉਸਨੂੰ ਬਹੁਤ ਘੱਟ ਸਫਲਤਾ ਮਿਲੀ ਹੋਵੇ। ਜੰਮੂ ਅਤੇ ਕਸ਼ਮੀਰ ਵਾਦੀ ਵਿਚ ਭੋਲੇ-ਭਾਲੇ ਨੌਜਵਾਨਾਂ ਨੂੰ ਕੱਟੜ ਬਣਾਉਣਾ, ਭਾਰਤ ਦੇ ਖਿਲਾਫ ਆਨਲਾਈਨ ਕੂੜ ਪ੍ਰਚਾਰ ਕਰਨਾ ਇਹ ਤਿੰਨ ਦਹਾਕੇ ਪੁਰਾਣੀ ਕਹਾਣੀ ਹੈ ਪਰ ਅਪਰਾਧੀ ਨੂੰ ਵਾਰ-ਵਾਰ ਸ਼ਰਮਿੰਦਾ ਹੋਣਾ ਪੈਂਦਾ ਹੈ। ਜਨਰਲ ਨਵਰਣੇ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਐੱਲਓਸੀ ’ਤੇ ਹੀ ਘੁਸਪੈਠ ਦੀਆਂ ਕਈ ਕੋਸ਼ਿਸਾਂ ਨੂੰ ਨਾਕਾਮ ਕਰ ਕੇ ਸੁਰੱਖਿਆ ਫੋਰਸਾਂ ਨੇ ਜੰਮੂ-ਕਸ਼ਮੀਰ ਵਿਚ ਸਾਂਤੀ ਯਕੀਨੀ ਬਣਾਈ ਹੈ।

ਫੌਜ ਨੇ ਢੇਰ ਕੀਤਾ ਪਾਕਿ ਅੱਤਵਾਦੀ
10 ਅਕਤੂਬਰ, 2020 ਦਦੂਰਾ ਵਿਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਪੁਲਵਾਮਾ ਪੁਲਸ ਵਲੋਂ ਪ੍ਰਾਪਤ ਇਕ ਇਨਪੁੱਟ ਦੇ ਆਧਾਰ ’ਤੇ, ਪੁਲਸ, ਫੌਜ ਅਤੇ ਸੀ. ਆਰ. ਪੀ. ਐੱਫ. ਵਲੋਂ ਇਕ ਸੰਯੁਕਤ ਮੁਹਿੰਮ ਸ਼ੁਰੂ ਕੀਤੀ ਗਈ ਸੀ। ਐੱਫ. ਆਈ. ਆਰ. ਵਿਚ ਕਿਹਾ ਗਿਆ ਹੈ ਕਿ ਪਿੰਡ ਦੀ ਘੇਰਾਬੰਦੀ ਕਰ ਕੇ ਘਰ-ਘਰ ਜਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸਦੌਰਾਨ ਸੁਰੱਖਿਆ ਫੋਰਸਾਂ ਨੂੰ ਇਕ ਘਰ ਤੋਂ ਅੰਨ੍ਹੇਵਾਹ ਫਾਇਰਿੰਗ ਕਰ ਕੇ ਨਿਸ਼ਾਨਾ ਬਣਾਇਆ ਗਿਆ, ਜਿਸ ਵਿਚ ਇਕ ਜਵਾਨ ਜ਼ਖਮੀ ਹੋ ਗਿਆ। ਜਵਾਬੀ ਫਾਇਰਿੰਗ ਵਿਚ ਘਰ ਵਿਚ ਲੁਕੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਅਤੇ ਸੁਰੱਖਿਆ ਫੋਰਸਾਂ ’ਤੇ ਗ੍ਰੇਨੇਡ ਸੁੱਟਣ ਵਾਲੇ ਇਕ ਅੱਤਵਾਦੀ ਨੂੰ ਫੜ ਲਿਆ ਗਿਆ।

ਘੱਟ ਰਿਹੈ ਅੱਤਵਾਦੀ ਘਟਨਾਵਾਂ ਦਾ ਗ੍ਰਾਫ
ਸਟ੍ਰੈਟ ਨਿਊਜ਼ ਗਲੋਬਲ ਦੀ ਇਕ ਰਿਪੋਰਟ ਮੁਤਾਬਕ 2018 ਵਿਚ ਜੰਮੂ ਅਤੇ ਕਸ਼ਮੀਰ ਵਿਚ 417 ਅੱਤਵਾਦੀ ਘਟਨਾਵਾਂ ਹੋਈਆਂ ਹਨ। ਕੇਂਦਰੀ ਗ੍ਰਹਿ ਮੰਤਰਾਲਾ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2019 ਵਿਚ ਇਹ ਗਿਣਤੀ ਘਟਕੇ 255 ਅਤੇ ਉਸ ਤੋਂ ਅਗਲੇ ਸਾਲ 244 ’ਤੇ ਆ ਗਈ। ਗ੍ਰਹਿ ਮੰਤਰੀ ਨੇ ਇਕ ਲਿਖਤ ਜਵਾਬ ਵਿਚ ਰਾਜਸਭਾ ਨੂੰ ਦੱਸਿਆ ਸੀ ਕਿ ਪਿਛਲੇ ਸਾਲ 21 ਅਕਤੂਬਰ ਤੱਕ ਜੰਮੂ-ਕਸ਼ਮੀਰ ਵਿਚ 200 ਅੱਤਵਾਦੀ ਘਟਨਾਵਾਂ ਹੋਈਆਂ ਸਨ। ਦਸੰਬਰ 2020 ਤੋਂ 26 ਨਵੰਬਰ 2021 ਤੱਕ 165 ਅੱਤਵਾਦੀ ਮਾਰੇ ਗਏ ਅਤੇ 14 ਫੜੇ ਗਏ। ਰਿਪੋਰਟ ਮੁਤਾਬਕ ਜਨਵਰੀ 2020 ਅਤੇ ਸਤੰਬਰ 2021 ਦਰਮਿਆਨ ਸ਼ੁਰੂ ਕੀਤੀਆਂ ਗਈਆਂ ਕੁਝ ਅੱਤਵਾਦੀ ਵਿਰੋਧੀ ਮੁਹਿੰਮਾਂ ਫੌਜ ਦੇ ਜਵਾਨਾਂ ਨੇ ਕਈ ਵਾਰ ਐੱਲਓਸੀ ਕ੍ਰਾਸ ਕਰ ਰਹੇ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ।

ਪਹਿਲਾਂ ਵੀ ਮਿਲੇ ਸਨ ਪਾਕਿ ਦੇ ਖ਼ਿਲਾਫ਼ ਸਬੂਤ
31 ਜਨਵਰੀ, 2020 ਨੂੰ ਸਵੇਰੇ ਸਾਢੇ 5 ਵਜੇ ਰਾਸ਼ਟਰੀ ਰਾਜਮਾਰਗ 1ਏ ’ਤੇ ਬਣ ਟੋਲ ਪਲਾਜਾ ’ਤੇ ਡਿਊਟੀ ’ਤੇ ਤਾਇਨਾਤ ਦੋ ਪੁਲਸ ਮੁਲਾਜ਼ਮਾਂ ਨੇ ਸ਼੍ਰੀਨਗਰ ਜਾਣ ਵਾਲੇ ਰਸਤੇ ਵਿਚ ਇਕ ਟਰੱਕ ਨੂੰ ਚੈਕਿੰਗ ਲਈ ਰੋਕਿਆ ਸੀ। ਦੇਖਦੇ ਹੀ ਟਰੱਕ ਵਿਚ ਲੁਕੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਜਵਾਬੀ ਫਾਇਰਿੰਗ ਵਿਚ ਤਿੰਨ ਪਾਕਿਸਤਾਨੀ ਅੱਤਵਾਦੀ ਮਾਰੇ ਗਏ। ਹਥਿਆਰਾਂ ਅਤੇ ਗੋਲਾ-ਬਾਰੂਦ ਤੋਂ ਇਲਾਵਾ ਅੱਤਵਾਦੀਆਂ ਕੋਲੋਂ ਤਿੰਨ ਥੁਰਯਾ ਸੈਟੇਲਾਈਨ ਫੋਨ ਹੈਂਡਸੈੱਟ ਅਤੇ ਤਿੰਨ ਸਿਮ ਕਾਰਡ ਬਰਾਮਦ ਕੀਤੇ ਗਏ ਸਨ ਜੋ ਪੀਓਕੇ ਵਿਚ ਸਰਗਰਮ ਸਨ।

ਪੀਓਕੇ ’ਚ ਦਿੱਤੀ ਜਾਂਦੀ ਟਰੇਨਿੰਗ
2021 ਵਿਚ 23 ਸਤੰਬਰ ਨੂੰ ਬਾਰਾਮੂਲਾ ਜ਼ਿਲੇ ਦੇ ਰਾਮਪੁਰ ਸੈਕਟਰ ਵਿਚ ਕੰਟਰੋਲ ਲਾਈਨ ਦੇ ਪਾਲ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਅੱਤਵਾਦੀਆਂ ਨੂੰ ਭਾਰਤੀ ਫੌਜ ਨੇ ਰੋਕ ਲਿਆ ਅਤੇ ਉਨ੍ਹਾਂ ਦਾ ਸਫਾਇਆ ਕਰ ਦਿੱਤਾ। ਫੌਜ ਵਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਮੁਤਾਬਕ ਅੱਤਵਾਦੀਆਂ ਦੀ ਪਛਾਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਖੋਜਬੰਦੀ ਦੇ ਨਿਵਾਸੀ ਸਾਦਿਕ ਅਹਿਮਦ ਡਾਰ, ਤਨਵੀਰ, ਅਹਿਮਦ ਬਟ ਅਤੇ ਮਹੁੰਮਦ ਅਹਿਮਦ ਵਾਨੀ ਦੇ ਰੂਪ ਵਿਚ ਕੀਤੀ ਗਈ, ਜੋਕਿ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਨਿਵਾਸੀ ਹਨ। ਪਿਛਲੇ ਸੱਤ-ਅੱਠ ਸਾਲਾਂ ਤੋਂ ਪੀਓਕੇ ਵਿਚ ਹੀ ਸਨ। ਅੱਤਵਾਦੀਆਂ ਤੋਂ ਪਾਕਿਸਤਾਨੀ ਸਰਕਾਰ ਵਲੋਂ ਸਿਹਤ ਬੀਮਾ ਦਾ ਜਾਰੀ ਕੀਤਾ ਗਿਆ ਇਕ ਸਿਹਤ ਇਨਸਾਫ ਕਾਰਡ ਅਤੇ ਕਰਾਚੀ ਵਿਚ ਇਕ ਨਿੱਜੀ ਬੈਂਕ ਦੇ ਤਨਵੀਰ ਅਹਿਮਦ ਭੱਟ ਦੇ ਨਾਂ ਤੋਂ ਜਾਰੀ ਦੋ ਐੱਮਟੀਐੱਮ ਕਾਰਡ ਬਰਾਮਦ ਕੀਤੇ ਗਏ ਸਨ। ਹਥਿਆਰਾਂ ਅਤੇ ਗੋਲਾ-ਬਾਰੂਦ ਵਿਚ 5 ਏਕੇ ਰਾਈਫਲ, 5 ਪਿਸਤੌਲਾਂ ਅਤੇ 69 ਗ੍ਰੇਨੇਡ ਸ਼ਾਮਲ ਸਨ। ਇਸ ਤੋਂ ਇਲਾਵਾ 10.330 ਰੁਪਏ ਦੇ ਵੱਖ-ਵੱਖ ਮੁੱਲ ਵਰਗ ਦੇ ਪਾਕਿਸਤਾਨੀ ਮੁਦਰਾ ਨੋਟ ਅਤੇ ਪਾਕਿਸਤਾਨੀ ਚਿਨ੍ਹਾਂ ਵਾਲੇ ਖੁਰਾਕੀ ਪਦਾਰਥ ਵੀ ਪਾਏ ਗਏ ਸਨ।


DIsha

Content Editor

Related News