ਕਸ਼ਮੀਰੀ ਨੌਜਵਾਨਾਂ ਦੀ ਭਰਤੀ 'ਚ ਆਈ ਕਮੀ, ਪਾਕਿਸਤਾਨ ਨੂੰ ਕਰਨੀ ਪੈ ਰਹੀ ਵਿਦੇਸ਼ੀ ਅੱਤਵਾਦੀਆਂ ਦੀ ਭਰਤੀ
Friday, Sep 22, 2023 - 03:21 PM (IST)
ਸ਼੍ਰੀਨਗਰ- ਕਸ਼ਮੀਰ 'ਚ ਪਿਛਲੇ 8 ਦਿਨਾਂ 'ਚ 2 ਅੱਤਵਾਦੀ ਮੁਕਾਬਲੇ ਹੋਏ। ਇਕ ਮੁਕਾਬਲਾ ਅਨੰਤਨਾਗ ਦੇ ਕੋਕੇਰਨਾਗ ਅਤੇ ਦੂਜਾ ਬਾਰਾਮੂਲਾ 'ਚ ਹੋਇਆ। ਦੋਵੇਂ ਜਗ੍ਹਾ ਕੁੱਲ 6 ਅੱਤਵਾਦੀ ਮਾਰੇ ਗਏ। ਇਨ੍ਹਾਂ ਅੱਤਵਾਦੀਆਂ 'ਚ ਸਿਰਫ਼ ਇਕ ਹੀ ਕਸ਼ਮੀਰੀ ਸੀ, ਬਾਕੀ ਪਾਕਿਸਤਾਨ ਤੋਂ ਆਏ ਵਿਦੇਸ਼ੀ ਸਨ। ਇਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਇਸ ਵਾਰ ਨਹੀਂ ਚੱਲਣਗੇ ਪਟਾਕੇ, ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
ਅਧਿਕਾਰਤ ਅੰਕੜਿਆਂ ਅਨੁਸਾਰ ਘਾਟੀ 'ਚ ਅੱਤਵਾਦ ਲਈ ਸਥਾਨਕ ਨੌਜਵਾਨਾਂ ਦੀ ਭਰਤੀ 'ਚ ਭਾਰੀ ਕਮੀ ਆਈ ਹੈ। ਬੀਤੇ ਸਾਲ ਜਿੱਥੇ 100 ਅੱਤਵਾਦੀ ਸਥਾਨਕ ਸਨ, ਉੱਥੇ ਇਸ ਸਾਲ 9 ਮਹੀਨਿਆਂ 'ਚ ਅਜਿਹੇ ਸਿਰਫ਼ 25 ਅੱਤਵਾਦੀ ਹੀ ਮਿਲੇ ਹਨ। ਪਿਛਲੇ ਮਾਰੇ ਗਏ 180 ਅੱਤਵਾਦੀਆਂ 'ਚੋਂ 120 ਸਥਾਨਕ ਸਨ। ਇਸ ਸਾਲ ਮਾਰੇ ਗਏ 40 'ਚੋਂ 10 ਹੀ ਸਥਾਨਕ ਸਨ। ਹੁਣ ਹਾਲਾਤ ਅਜਿਹੇ ਹਨ ਕਿ ਪਾਕਿਸਤਾਨ ਨੂੰ ਵਿਦੇਸ਼ੀ ਅੱਤਵਾਦੀਆਂ ਦੀ ਭਰਤੀ ਕਰਨੀ ਪੈ ਰਹੀ ਹੈ। ਉਨ੍ਹਾਂ ਨੂੰ ਅੱਤਵਾਦ ਲਈ ਸਥਾਨਕ (ਕਸ਼ਮੀਰੀ) ਨੌਜਵਾਨ ਨਹੀਂ ਮਿਲ ਰਹੇ ਹਨ। ਹੁਣ ਘਾਟੀ 'ਚ ਲਗਭਗ 110 ਅੱਤਵਾਦੀ ਸਰਗਰਮ ਹਨ, ਜਿਨ੍ਹਾਂ 'ਚੋਂ 79 ਫੀਸਦੀ ਪਾਕਿਸਤਾਨੀ ਵਿਦੇਸ਼ੀ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8