ਸਾਂਬਾ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ; BSF ਨੇ ਜੈਸ਼ ਦੇ 7 ਅੱਤਵਾਦੀ ਕੀਤੇ ਢੇਰ, ਵੀਡੀਓ ਜਾਰੀ

Friday, May 09, 2025 - 11:44 AM (IST)

ਸਾਂਬਾ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ; BSF ਨੇ ਜੈਸ਼ ਦੇ 7 ਅੱਤਵਾਦੀ ਕੀਤੇ ਢੇਰ, ਵੀਡੀਓ ਜਾਰੀ

ਨਵੀਂ ਦਿੱਲੀ- ਭਾਰਤ ਲਗਾਤਾਰ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਢਹਿ-ਢੇਰੀ ਕਰ ਰਿਹਾ ਹੈ। ਦਰਅਸਲ ਪਾਕਿਸਤਾਨ, ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਤੋਂ ਬੌਖਲਾ ਗਿਆ ਹੈ। ਵੀਰਵਾਰ ਰਾਤ ਨੂੰ ਜੰਮੂ, ਪਠਾਨਕੋਟ ਅਤੇ ਊਧਮਪੁਰ 'ਚ ਕਈ ਥਾਵਾਂ 'ਤੇ ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਈਲ ਤੋਂ ਹਮਲੇ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਚੌਕਸ ਭਾਰਤੀ ਫ਼ੌਜ ਨੇ ਉਨ੍ਹਾਂ ਦੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰਨ ਮਗਰੋ ਸਰਹੱਦ ਸੁਰੱਖਿਆ ਫੋਰਸ (BSF) ਨੇ ਜੰਮੂ-ਕਸ਼ਮੀਰ ਦੇ ਸਾਂਬਾ ਵਿਚ ਜੈਸ਼-ਏ-ਮੁਹੰਮਦ ਦੇ 7 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।

 

ਸੂਤਰਾਂ ਮੁਤਾਬਕ BSF ਨੇ ਸਾਂਬਾ ਵਿਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। BSF ਨੇ ਪਾਕਿਸਤਾਨ ਵਲੋਂ ਘੁਸਪੈਠ ਕਰ ਰਹੇ 7 ਘੁਸਪੈਠੀਆਂ ਨੂੰ ਢੇਰ ਕਰ ਦਿੱਤਾ। ਰਾਤ ਦੇ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਪਾਕਿਸਤਾਨ ਨੇ ਆਪਣੇ ਅੱਤਵਾਦੀਆਂ ਦੀ ਭਾਰਤ ਵਿਚ ਘੁਸਪੈਠ ਕਰਾਉਣਾ ਚਾਹੁੰਦਾ ਸੀ ਤਾਂ BSF ਦੀ ਨਜ਼ਰ ਪੈ ਗਈ। BSF ਨੇ ਅੰਨੇਵਾਹ ਗੋਲੀਆਂ ਵਰ੍ਹਾ ਦਿੱਤੀਆਂ। ਜਿਸ ਵਿਚ ਜੈਸ਼-ਏ-ਮੁਹੰਮਦ ਦੇ 7 ਅੱਤਵਾਦੀ ਢੇਰ ਹੋ ਗਏ। ਭਾਰਤ ਵਿਚ ਘੁਸਪੈਠ ਦੀ ਇਹ ਕੋਸ਼ਿਸ਼ ਅਜਿਹੇ ਦਿਨ ਹੋਈ ਹੈ, ਜਦੋਂ ਭਾਰਤ ਨੇ ਜੰਮੂ, ਪਠਾਨਕੋਟ, ਊਧਮਪੁਰ ਅਤੇ ਕੁਝ ਥਾਵਾਂ 'ਤੇ ਪਾਕਿਸਤਾਨ ਵਲੋਂ ਮਿਜ਼ਾਈਲ ਅਤੇ ਡਰੋਨ ਨਾਲ ਕੀਤੇ ਗਏ ਹਮਲਿਆਂ ਨੂੰ ਅਸਫ਼ਲ ਕਰ ਦਿੱਤਾ।
 


author

Tanu

Content Editor

Related News