ਵੱਡਾ ਹਾਦਸਾ : ਪਲਟ ਗਈ ਸ਼ਰਧਾਲੂਆਂ ਨਾਲ ਭਰੀ ਗੱਡੀ, 7 ਔਰਤਾਂ ਦੀ ਮੌਤ
Monday, Aug 11, 2025 - 04:46 PM (IST)

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਪੁਣੇ ਦੇ ਖੇੜ ਤਾਲੁਕਾ 'ਚ ਭਿਆਨਕ ਹਾਦਸਾ ਵਾਪਰਿਆ, ਜਿਸ 'ਚ 7 ਜਣਿਆਂ ਦੀ ਮੌਤ ਗਈ ਗਈ। ਪੁਲਸ ਨੇ ਦੱਸਿਆ ਕਿ ਸੋਮਵਾਰ ਨੂੰ ਪੁਣੇ ਜ਼ਿਲ੍ਹੇ ਦੇ ਘਾਟੀ ਖੇਤਰ ਵਿੱਚ ਇੱਕ ਪਿਕ-ਅੱਪ ਵੈਨ ਦੇ ਖੱਡ ਵਿੱਚ ਡਿੱਗਣ ਨਾਲ ਇੱਕ ਮੰਦਰ ਜਾ ਰਹੇ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਪੀੜਤ ਪਾਪਲਵਾੜੀ ਪਿੰਡ ਦੇ ਵਸਨੀਕ ਸਨ ਅਤੇ ਸਾਉਣ ਮਹੀਨੇ ਦੇ ਸ਼ੁਭ ਦਿਨ ਖੇੜ ਤਹਿਸੀਲ ਦੇ ਕੁੰਡੇਸ਼ਵਰ ਮੰਦਰ ਜਾ ਰਹੇ ਸਨ।
ਇਹ ਵੀ ਪੜ੍ਹੋ...ਏਸੀ ਕੋਚ 'ਚ ਠੰਡੀ ਹਵਾ ਨਹੀਂ, ਰੇਲਵੇ ਨੂੰ ਠੋਕਿਆ 20 ਹਜ਼ਾਰ ਦਾ ਜੁਰਮਾਨਾ
ਪਿੰਪਰੀ ਚਿੰਚਵਾੜ ਪੁਲਸ ਦੇ ਇੱਕ ਅਧਿਕਾਰੀ ਨੇ ਕਿਹਾ, "ਪਿਕ-ਅੱਪ ਵੈਨ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਲਗਭਗ 30 ਤੋਂ 35 ਯਾਤਰੀ ਸਵਾਰ ਸਨ। ਸ਼ੁਰੂਆਤੀ ਜਾਂਚ ਦੇ ਅਨੁਸਾਰ ਘਾਟ ਸੈਕਸ਼ਨ ਵਿੱਚੋਂ ਲੰਘਦੇ ਸਮੇਂ ਵਾਹਨ ਸੜਕ ਤੋਂ 25 ਤੋਂ 30 ਫੁੱਟ ਹੇਠਾਂ ਡਿੱਗ ਗਿਆ।" ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8