ਵਿਆਹ ਦੇ 6 ਦਿਨ ਬਾਅਦ ਹੀ ਬਿਖਰ ਗਏ ਸੁਫ਼ਨੇ, ਹਿਮਾਸ਼ੀ ਦੇ ਗਲ਼ ਲੱਗ ਭਾਵੁਕ ਹੋਈ CM
Wednesday, Apr 23, 2025 - 05:35 PM (IST)

ਨਵੀਂ ਦਿੱਲੀ- ਜੰਮੂ-ਕਸ਼ਮੀਰ ਵਿਚ ਪਹਿਲਗਾਮ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਭਾਰਤੀ ਜਲ ਸੈਨਾ ਦੇ ਲੈਫਟੀਨੈਂਟ ਵਿਨੇ ਨਰਵਾਲ ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਦਿੱਲੀ ਪੁੱਜੀ। ਇਸ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿਨੇ ਨਰਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਸ ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਕਸ਼ਮੀਰ ਤੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਲਿਆਂਦੀ ਗਈ। ਮੁੱਖ ਮੰਤਰੀ ਨੇ ਨਰਵਾਲ ਦੀ ਮ੍ਰਿਤਕ ਦੇਹ 'ਤੇ ਪੁਸ਼ਪ ਚੱਕਰ ਭੇਟ ਕੀਤਾ। ਇਸ ਦੌਰਾਨ ਰੇਖਾ ਗੁਪਤਾ ਨੇ ਲੈਫਟੀਨੈਂਟ ਨਰਵਾਲ ਦੀ ਪਤਨੀ ਹਿਮਾਂਸ਼ੀ ਨੂੰ ਗਲ ਲਾ ਕੇ ਹੌਂਸਲਾ ਦਿੱਤਾ ਅਤੇ ਖ਼ੁਦ ਵੀ ਭਾਵੁਕ ਹੋ ਗਈ। ਪਤਨੀ ਹਿਮਾਂਸ਼ੀ ਨੇ ਆਪਣੇ ਪਤੀ ਨੂੰ ਵਿਦਾਈ ਦਿੱਤੀ। ਹਿਮਾਂਸ਼ੀ ਨੂੰ ਵੇਖ ਕੇ ਹਰ ਕਿਸੇ ਦੀ ਅੱਖ ਨਮ ਹੋ ਗਈ।
ਇਹ ਵੀ ਪੜ੍ਹੋ- ਪਹਿਲਗਾਮ ਹਮਲੇ ਮਗਰੋਂ ਰਾਜਨਾਥ ਬੋਲੇ- 'ਡਰਾਂਗੇ ਨਹੀਂ, ਅੱਤਵਾਦੀਆਂ ਨੂੰ ਦੇਵਾਂਗੇ ਮੂੰਹਤੋੜ ਜਵਾਬ'
ਇਹ ਵੀ ਪੜ੍ਹੋ- ਪਹਿਲਗਾਮ ਹਮਲਾ; ‘ਭੇਲਪੂਰੀ ਖਾਂਦਿਆਂ ਪੁੱਛਿਆ ਮੁਸਲਿਮ ਹੋ? ਫਿਰ ਮਾਰ 'ਤੀ ਗੋਲੀ’
ਦੱਸ ਦੇਈਏ ਕਿ ਪਹਿਲਗਾਮ ਦੇ ਬੈਸਰਨ ਵਿਚ ਅੱਤਵਾਦੀਆਂ ਨੇ ਮੰਗਲਵਾਰ ਨੂੰ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ, ਜਿਸ ਵਿਚ 28 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾ ਵਿਚ ਹਰਿਆਣਾ ਦੇ ਕਰਨਾਲ ਵਾਸੀ 26 ਸਾਲਾ ਵਿਨੇ ਨਰਵਾਲ ਵੀ ਸ਼ਾਮਲ ਹੈ, ਜੋ ਆਪਣੀ ਪਤਨੀ ਨਾਲ ਪਹਿਲਗਾਮ ਵਿਚ ਛੁੱਟੀਆਂ ਮਨਾਉਣ ਗਏ ਸਨ। ਵਿਨੇ ਅਤੇ ਨਰਵਾਲ ਦਾ 16 ਅਪ੍ਰੈਲ ਨੂੰ ਵਿਆਹ ਹੋਇਆ ਸੀ। ਨਰਵਾਲ ਦੀ ਮ੍ਰਿਤਕ ਦੇਹ ਨੂੰ ਹਰਿਆਣਾ ਦੇ ਕਰਨਾਲ ਲਿਜਾਇਆ ਜਾਵੇਗਾ।
ਇਹ ਵੀ ਪੜ੍ਹੋ- 'ਕਲਮਾ ਪੜ੍ਹਨ ਨੂੰ ਕਿਹਾ ਤੇ ਫਿਰ ਮਾਰ 'ਤੀਆਂ ਗੋਲੀਆਂ', ਰੋਂਦੀ ਧੀ ਨੇ ਬਿਆਨ ਕੀਤਾ ਦਰਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8