ਲੈਫਟੀਨੈਂਟ ਪਤੀ ਦੀ ਮ੍ਰਿਤਕ ਦੇਹ ਨਾਲ ਲਿਪਟ ਕੇ ਰੋ ਪਈ ਪਤਨੀ, ਬੋਲੀ- 'ਮੈਨੂੰ ਤੁਹਾਡੇ 'ਤੇ ਮਾਣ ਹੈ'
Wednesday, Apr 23, 2025 - 04:31 PM (IST)

ਹਰਿਆਣਾ- ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ 'ਚ ਕਤਲ ਹੋਏ ਕਰਨਾਲ ਦੇ ਲੈਫੀਟਨੈਂਟ ਵਿਨੇ ਨਰਵਾਲ ਦੀ ਨਵ ਵਿਆਹੁਤਾ ਪਤਨੀ ਉਨ੍ਹਾਂ ਦੀ ਮ੍ਰਿਤਕ ਦੇਹ ਨਾਲ ਲਿਪਟ ਕੇ ਰੋ ਪਈ। ਵਿਨੇ ਦੀ ਮ੍ਰਿਤਕ ਦੇਹ ਕਰਨਾਲ ਲਿਆਉਣ ਤੋਂ ਪਹਿਲਾਂ ਦਿੱਲੀ ਏਅਰਪੋਰਟ ਲਿਆਂਦੀ ਗਈ ਸੀ। ਜਿੱਥੇ ਗੁਰੂਗ੍ਰਾਮ ਦੀ ਰਹਿਣ ਵਾਲੀ ਪਤਨੀ ਹਿਮਾਂਸ਼ੀ ਨੇ ਵਿਨੇ ਲਈ ਕਿਹਾ,''I AM Proud of U (ਮੈਨੂੰ ਤੁਹਾਡੇ 'ਤੇ ਮਾਣ ਹੈ)। ਹਿਮਾਂਸ਼ੀ ਨੇ ਵਿਨੇ ਨੂੰ ਸੈਲਿਊਟ ਕਰਦੇ ਹੋਏ ਜੈ ਹਿੰਦ ਕਿਹਾ।'' ਹਿਮਾਂਸ਼ੀ ਨੇ ਰੋਂਦੇ ਹੋਏ ਕਿਹਾ,''ਜਿੰਨੇ ਵੀ ਦਿਨ ਨਾਲ ਰਹੇ, ਉਹ ਬੈਸਟ ਸਨ। ਮੈਂ ਹੁਣ ਕਿਵੇਂ ਜਿਵਾਂਗੀ? ਮੈਂ ਤੁਹਾਨੂੰ ਹਰ ਪਾਲ ਯਾਦ ਰੱਖਾਂਗੀ। ਸਾਨੂੰ ਤੁਹਾਡੇ 'ਤੇ ਹਮੇਸ਼ਾ ਮਾਣ ਰਹੇਗਾ।''
ਇਹ ਵੀ ਪੜ੍ਹੋ : ਸਿਰਫ਼ ਪੁਰਸ਼ ਹੀ ਕਿਉਂ? ਪਹਿਲਗਾਮ ਹਮਲੇ 'ਚ ਔਰਤਾਂ ਨੂੰ ਬਖਸ਼ਿਆ! ਦੇਖੋ 26 ਮ੍ਰਿਤਕਾਂ ਦੀ ਪੂਰੀ Detail
ਦੱਸਣਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ 'ਚ ਅੱਤਵਾਦੀਆਂ ਨੇ ਨੇਵੀ ਲੈਫਟੀਨੈਂਟ ਵਿਨੇ ਨਰਵਾਲ (26) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦਾ 7 ਦਿਨ ਪਹਿਲਾਂ ਹੀ ਗੁਰੂਗ੍ਰਾਮ ਦੀ ਹਿਮਾਂਸ਼ੀ ਨਰਵਾਲ ਨਾਲ ਵਿਆਹ ਹੋਇਆ ਸੀ। ਉਹ ਦੋਵੇਂ 21 ਅਪ੍ਰੈਲ ਨੂੰ ਹਨੀਮੂਨ ਮਨਾਉਣ ਲਈ ਪਹਿਲਗਾਮ ਗਏ ਸਨ। ਉੱਥੇ ਪਹੁੰਚਣ ਦੇ ਅਗਲੇ ਹੀ ਦਿਨ, 22 ਅਪ੍ਰੈਲ ਨੂੰ ਵਿਨੇ ਦਾ ਕਤਲ ਕਰ ਦਿੱਤਾ ਗਿਆ। ਉੱਥੇ ਹੀ ਵਿਨੇ ਦੀ ਮੌਤ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੇ ਪਿਤਾ, ਭੈਣ ਅਤੇ ਸਹੁਰਾ ਰਾਤ ਨੂੰ ਹੀ ਕਸ਼ਮੀਰ ਰਵਾਨਾ ਹੋ ਗਏ ਸਨ। ਉੱਥੇ ਬੁੱਧਵਾਰ ਸਵੇਰੇ ਵਿਨੇ ਦਾ ਪੋਸਟਮਾਰਟਮ ਹੋਇਆ। ਜਿਸ ਤੋਂ ਬਾਅਦ ਮ੍ਰਿਤਕ ਦੇਹ ਹਵਾਈ ਮਾਰਗ ਰਾਹੀਂ ਦਿੱਲੀ ਪਹੁੰਚੀ। ਜਿੱਥੇ ਨੇਵੀ ਹੈੱਡ ਕੁਆਰਟਰ 'ਚ ਜਲ ਸੈਨਾ ਚੀਫ਼ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਵਿਨੇ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ ਹੀ ਕਰਨਾਲ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ 'ਚ ਹੋਵੇਗਾ। ਇਸ ਅੱਤਵਾਦੀ ਹਮਲੇ 'ਚ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 2 ਵਿਦੇਸ਼ੀ ਅਤੇ 2 ਸਥਾਨਕ ਲੋਕ ਵੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8