ਪਹਿਲਗਾਮ ਹਮਲੇ ਦੀ ਪੀੜਤਾ ਨੇ ਕਿਹਾ- ''ਬਦਲਾ ਲੈਣ ਲਈ PM ਮੋਦੀ ਦਾ ਧੰਨਵਾਦ''
Thursday, May 08, 2025 - 10:46 AM (IST)

ਨੈਸ਼ਨਲ ਡੈਸਕ- ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤ ਨੇ ਅੱਤਵਾਦੀਆਂ ਖ਼ਿਲਾਫ਼ 'ਆਪਰੇਸ਼ਨ ਸਿੰਦੂਰ' ਚਲਾਇਆ ਅਤੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 9 ਅੱਤਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਇਸ ਵਿਚ 'ਆਪਰੇਸ਼ਨ ਸਿੰਦੂਰ' 'ਤੇ ਪਹਿਲਗਾਮ ਅੱਤਵਾਦੀ ਹਮਲੇ 'ਚ ਜਾਨ ਗੁਆਉਣ ਵਾਲੇ ਮਧੁਸੂਦਨ ਰਾਵ ਦੀ ਰਿਸ਼ਤੇਦਾਰ ਕਾਮਾਕਸ਼ੀ ਪ੍ਰਸੰਨਾ ਨੇ ਕਿਹਾ,''ਮੈਂ ਸੁਣਿਆ ਕਿ ਮੰਗਲਵਾਰ ਰਾਤ ਆਪਰੇਸ਼ਨ ਸਿੰਦੂਰ ਹੋਇਆ, ਜਿਸ ਨੇ ਕਈ ਪਰਿਵਾਰਾਂ ਦਾ ਬਦਲਾ ਲਿਆ ਹੈ। ਅਸੀਂ ਆਪਣੇ ਪਤੀਆਂ ਨੂੰ ਗੁਆ ਦਿੱਤਾ ਅਤੇ ਆਪਰੇਸ਼ਨ ਦਾ ਨਾਂ ਹੀ ਸਭ ਕੁਝ ਕਹਿ ਦਿੰਦਾ ਹੈ। ਮੈਂ ਇਹ ਬਦਲਾ ਲੈਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਪਹਿਲਗਾਮ 'ਚ ਪਰਿਵਾਰਾਂ ਨਾਲ ਜੋ ਕੁਝ ਵੀ ਹੋਇਆ, ਉਹ ਕਿਸੇ ਹੋਰ ਨਾਲ ਨਹੀਂ ਹੋਣਾ ਚਾਹੀਦਾ।''
ਇਹ ਵੀ ਪੜ੍ਹੋ : PM ਮੋਦੀ ਨੇ ਚੁਣਿਆ 'ਆਪਰੇਸ਼ਨ ਸਿੰਦੂਰ' ਨਾਂ, ਜਾਣੋ ਕੀ ਰਹੀ ਵਜ੍ਹਾ
ਦੱਸਣਯੋਗ ਹੈ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ 'ਚ 26 ਸੈਲਾਨੀ ਮਾਰੇ ਗਏ ਸਨ। ਇਸ ਹਮਲੇ ਦੇ ਜਵਾਬ 'ਚ, ਭਾਰਤੀ ਹਥਿਆਰਬੰਦ ਫ਼ੋਰਸਾਂ ਨੇ ਮੰਗਲਵਾਰ ਦੇਰ ਰਾਤ ਪਾਕਿਸਤਾਨ ਅਤੇ ਪੀਓਕੇ 'ਚ 9 ਅੱਤਵਾਦੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ, ਜਿਨ੍ਹਾਂ 'ਚ ਜੈਸ਼-ਏ-ਮੁਹੰਮਦ ਦਾ ਗੜ੍ਹ ਬਹਾਵਲਪੁਰ ਅਤੇ ਲਸ਼ਕਰ-ਏ-ਤੋਇਬਾ ਦਾ ਅੱਡਾ ਮੁਰੀਦਕੇ ਸ਼ਾਮਲ ਹਨ। ਜੰਮੂ ਕਸ਼ਮੀਰ ਦੇ ਪਹਿਲਗਾਮ 'ਚ 26 ਨਾਗਰਿਕਾਂ ਦੇ ਕਤਲੇਆਮ ਦੇ 2 ਹਫ਼ਤਿਆਂ ਬਾਅਦ 'ਆਪਰੇਸ਼ਨ ਸਿੰਦੂਰ' ਦੇ ਅਧੀਨ ਇਹ ਫ਼ੌਜ ਹਮਲੇ ਕੀਤੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8