ਪੀ. ਐੱਮ. ਮੋਦੀ 18 ਅਪ੍ਰੈਲ ਤੋਂ ਲੰਡਨ ਦੌਰੇ 'ਤੇ
Thursday, Mar 29, 2018 - 04:57 PM (IST)

ਲੰਡਨ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਪ੍ਰੈਲ ਨੂੰ ਲੰਡਨ ਵਿਚ 'ਭਾਰਤ ਦੀ ਬਾਤ, ਸਭ ਕੇ ਸਾਥ' ਸਿਰਲੇਖ ਨਾਲ ਇਕ ਚਰਚਾ ਨੂੰ ਸੰਬੋਧਿਤ ਕਰਨਗੇ। ਭਾਜਪਾ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਦੇ ਇੰਚਾਰਜ ਵਿਜੈ ਚੌਥਾਈਵਾਲੇ ਨੇ ਟਵੀਟ ਜ਼ਰੀਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ,''ਲੰਡਨ ਵਿਚ 18 ਅਪ੍ਰੈਲ ਨੂੰ ਇਕ ਅਨੋਖੇ ਪ੍ਰੋਗਰਾਮ ਦੀ ਯੋਜਨਾ ਬਣਾਈ ਗਈ ਹੈ। ਇਸ ਦਾ ਸਿਰਲੇਖ 'ਭਾਰਤ ਦੀ ਬਾਤ, ਸਭ ਕੇ ਸਾਥ' ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲਾਈਵ ਗੱਲਬਾਤ ਦਾ ਪ੍ਰੋਗਰਾਮ ਹੋਵੇਗਾ।''
A unique niche event is being planned in London on 18 April. Titled as #BharatKiBaatSabkeSaath (भारत की बात, सबके साथ), it will be a one of its kind live interactive conversation with Prime Minister Shri @narendramodi.
— Vijay Chauthaiwale (@vijai63) March 28, 2018
visit https://t.co/wWgFUr2dTb for details. pic.twitter.com/hwIAtLe8CU
ਇਕ ਸਮਾਚਾਰ ਏਜੰਸੀ ਮੁਤਾਬਕ ਪ੍ਰਧਾਨ ਮੰਤਰੀ ਦਾ ਇਹ ਪ੍ਰੋਗਰਾਮ ਅਜਿਹੇ ਸਮੇਂ ਵਿਚ ਰੱਖਿਆ ਗਿਆ ਹੈ, ਜਦੋਂ ਲੰਡਨ ਵਿਚ 16 ਤੋਂ 20 ਅਪ੍ਰੈਲ ਤੱਕ ਦੋ ਸਾਲਾ ਰਾਸ਼ਟਰ ਮੰਡਲ ਸਰਕਾਰ ਮੁਖੀਆਂ (CHOGM) ਦਾ ਸ਼ਿਖਰ ਸੰਮੇਲਨ ਆਯੋਜਿਤ ਹੋ ਰਿਹਾ ਹੈ। ਇਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਲ ਹੋਣਗੇ। ਇਸ ਸ਼ਿਖਰ ਸੰਮੇਨਲ ਦੌਰਾਨ ਸਮੂਹ ਦੇ 53 ਰਾਸ਼ਟਰ ਮੈਂਬਰ ਆਪਣੇ ਸਾਹਮਣੇ ਦੇ ਮੌਕਿਆਂ ਅਤੇ ਚੁਣੌਤੀਆਂ, ਲੋਕਤੰਤਰ ਅਤੇ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਅੱਗੇ ਵਧਾਉਣ ਦੇ ਬਾਰੇ ਵਿਚ ਸਾਂਝਾ ਰਵੱਈਆ ਤੈਅ ਕਰਨਗੇ। ਇਸ ਦੇ ਇਲਾਵਾ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ, ਕਾਨੂੰਨ ਆਧਾਰਿਤ ਵਿਵਸਥਾ, ਸਾਈਬਰ ਸੁਰੱਖਿਆ ਅਤੇ ਅੱਤਵਾਦ ਨੂੰ ਖਤਮ ਕਰਨ ਦੇ ਉਪਾਆਂ ਜਿਹੇ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਸੰਮੇਲਨ ਦੇ ਆਯੋਜਨ ਸਥਲ ਦੇ ਤੌਰ 'ਤੇ ਪਹਿਲੀ ਵਾਰੀ ਵਿੰਡਸਰ ਕੈਸਲ ਦੀ ਚੋਣ ਕੀਤੀ ਗਈ ਹੈ।