ਚਿਦਾਂਬਰਮ ਦੀ ਵਧੀ ਮੁਸ਼ਕਿਲ, CBI ਨੇ ਜਾਰੀ ਕੀਤਾ ਲੁੱਕਆਊਟ ਨੋਟਿਸ

08/21/2019 5:51:17 PM

ਨਵੀਂ ਦਿੱਲੀ—ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਪਹਿਲਾਂ ਈ. ਡੀ. ਨੇ ਉਨ੍ਹਾ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ ਅਤੇ ਹੁਣ ਸੀ. ਬੀ. ਆਈ. ਨੇ ਵੀ ਚਿਦਾਂਬਰਮ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਗ੍ਰਿਫਤਾਰੀ ਦੇ ਖਤਰੇ ਦਾ ਸਾਹਮਣੇ ਕਰ ਰਹੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੂੰ ਅੱਜ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਅਤੇ ਹੁਣ ਇਸ ਮਾਮਲੇ 'ਚ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ ਹਾਈ ਕੋਰਟ ਨੇ ਮੰਗਲਵਾਰ ਚਿਦਾਂਬਰਮ ਨੂੰ ਆਈ. ਐੱਨ. ਐਕਸ. ਮੀਡੀਆ 'ਚ ਸੀ. ਬੀ. ਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਗ੍ਰਿਫਤਾਰੀ ਤੋਂ ਕਿਸੇ ਤਰ੍ਹਾਂ ਦੀ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਈ ਕੋਰਟ ਨੇ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਵੀ ਖਾਰਿਜ ਕਰ ਦਿੱਤੀ ਸੀ। ਰਜਿਸਟ੍ਰਾਰ ਨੇ ਚਿਦਾਂਬਰਮ ਦੇ ਵਕੀਲ ਨੂੰ ਦੱਸਿਆ ਕਿ ਚੀਫ ਜਸਟਿਸ ਰੰਜਨ ਗੋਗੋਈ ਨੇ ਮਾਮਲੇ 'ਚ ਸੁਣਵਾਈ ਸ਼ੁੱਕਰਵਾਰ ਨੂੰ ਤੈਅ ਕੀਤੀ ਹੈ। ਰਜਿਸਟ੍ਰਾਰ ਵੱਲੋਂ ਆਦੇਸ਼ ਮਿਲਣ ਤੋਂ ਥੋੜੀ ਦੇਰ ਬਾਅਦ ਸੀਨੀਅਰ ਬੁਲਾਰੇ ਕਪਿਲ ਸਿੱਬਲ ਦੀ ਅਗਵਾਈ 'ਚ ਵਕੀਲਾਂ ਦੀ ਟੀਮ ਨੇ ਵਿਚਾਰ ਵਟਾਂਦਰੇ ਕਮਰੇ 'ਚ ਸੰਖੇਪ ਚਰਚਾ ਕੀਤੀ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਅਦਾਲਤ ਤੋਂ ਬਾਹਰ ਚਲੇ ਗਏ।


Iqbalkaur

Content Editor

Related News