ਆਕਸੀਜਨ ਲਈ ਦਿੱਲੀ ’ਚ ਮਚੀ ਹਾਹਾਕਾਰ, ਮਦਦ ਲਈ ਅੱਗੇ ਆਈ ‘ਖ਼ਾਲਸਾ ਏਡ’
Saturday, Apr 24, 2021 - 06:36 PM (IST)
ਨਵੀਂ ਦਿੱਲੀ— ਦਿੱਲੀ ’ਚ ਕੋਰੋਨਾ ਵਾਇਰਸ ਦੇ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਥੇ ਹੀ ਹਸਪਤਾਲਾਂ ’ਚ ਆਕਸੀਜਨ ਦੀ ਵੀ ਭਾਰੀ ਕਿੱਲਤ ਹੋ ਰਹੀ ਹੈ। ਜਾਣਕਾਰੀ ਮੁਤਾਬਕ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਿੱਲਤ ਕਾਰਨ 20 ਲੋਕਾਂ ਦੀ ਮੌਤ ਹੋ ਗਈ। ਇਸ ਆਫ਼ਤ ਦੀ ਘੜੀ ਵਿਚ ਖ਼ਾਲਸਾ ਏਡ ਵਲੋਂ ਦਿੱਲੀ ਵਿਚ ਆਕਸੀਜਨ ਮਸ਼ੀਨਾਂ ਦਾ ਲੰਗਰ ਲਾਇਆ ਗਿਆ ਹੈ।
ਇਹ ਵੀ ਪੜ੍ਹੋ– ਕੋਰੋਨਾ: ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਮੌਤ
ਇਹ ਵੀ ਪੜ੍ਹੋ– ਕੋਰੋਨਾ ਆਫ਼ਤ: ਦੇਸ਼ ’ਚ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ, ਇਕ ਦਿਨ ’ਚ ਆਏ 3.46 ਲੱਖ ਦੇ ਪਾਰ ਨਵੇਂ ਕੇਸ
ਦੱਸ ਦੇਈਏ ਕਿ ਜਿੱਥੇ ਕਿਤੇ ਵੀ ਆਫ਼ਤ ਆ ਜਾਵੇ ਤਾਂ ਖ਼ਾਲਸਾ ਏਡ ਉੱਥੇ ਪਹੁੰਚ ਜਾਂਦੀ ਹੈ। ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਖ਼ਾਲਸਾ ਏਡ ਨੇ ਨੰਬਰ ਵੀ ਜਾਰੀ ਕੀਤਾ ਹੈ। ਇਸ ਬਾਬਤ ਵਲੰਟੀਅਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਸੋਸ਼ਲ ਮੀਡੀਆ ਹੈਂਡਲ ’ਤੇ ਇਕ ਨੰਬਰ ਜਾਰੀ ਹੈ। ਇਹ ਨੰਬਰ ਹੈ-9115-609005। ਲੋੜਵੰਦ ਇਸ ਨੰਬਰ ’ਤੇ ਸੰਪਕਰ ਕਰ ਸਕਦੇ ਹਨ।
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਇਹ ਵੀ ਪੜੋ- ਜਾਣੋ, ਕੋਰੋਨਾ ਦੇ ਚੱਲਦੇ ਕਿਹੜੇ ਮੁਲਕਾਂ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਲਾਇਆ 'ਬੈਨ'
ਉਨ੍ਹਾਂ ਦੱਸਿਆ ਕਿ ਵੈਟਸਐਪ ਸੰਦੇਸ਼ ਜ਼ਰੀਏ ਇਕ ਲਿੰਕ ਮਿਲੇਗਾ, ਜਿਸ ਮਗਰੋਂ ਉਨ੍ਹਾਂ ਨੂੰ ਇਕ ਫਾਰਮ ਭਰਨਾ ਹੋਵੇਗਾ। ਇਸ ਤਰ੍ਹਾਂ ਉਨ੍ਹਾਂ ਨੂੰ ਆਕਸੀਜਨ ਮਸ਼ੀਨ ਦਿੱਤੀ ਜਾਵੇਗੀ। ਖ਼ਾਲਸਾ ਏਡ ਮੁਤਾਬਕ ਸਾਡਾ ਮਕਸਦ ਹੈ ਕੋਰੋਨਾ ਪੀੜਤਾਂ ਦੀ ਜਾਨ ਬਚਾਈ ਜਾ ਸਕੇ। ਖ਼ਾਲਸਾ ਏਡ ਨੇ ਆਕਸੀਜਨ ਮਸ਼ੀਨਾਂ ਵੰਡਣ ਦੀ ਸ਼ੁਰੂੁਆਤ ਦਿੱਲੀ ਤੋਂ ਕੀਤੀ ਹੈ, ਕਿਉਂਕਿ ਇਹ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਹੈ। ਖ਼ਾਲਸਾ ਏਡ ਮੁਤਾਬਕ ਆਕਸੀਜਨ ਸਿੰਲਡਰ ਦੀ ਵਧੇਰੇ ਘਾਟ ਹੋਣ ਕਾਰਨ ਇਨ੍ਹਾਂ ਮਸ਼ੀਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ।