ਆਕਸਫੋਰਡ-ਐਸਟਰਾਜ਼ੇਨੇਕਾ ਦੀ ਕੋਰੋਨਾ ਵੈਕਸੀਨ ਦੇ ਅੰਤਮ ਪੜਾਅ ਦੇ ਟ੍ਰਾਇਲ ਦੇ ਨਤੀਜੇ ਜਾਰੀ
Wednesday, Dec 09, 2020 - 01:23 AM (IST)
ਨਵੀਂ ਦਿੱਲੀ - ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਨੇ ਆਪਣੀ ਕੋਰੋਨਾ ਵੈਕਸੀਨ ਦੇ ਅੰਤਮ ਪੜਾਅ ਦੇ ਟ੍ਰਾਇਲ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੋਵਿਡ-19 ਵੈਕਸੀਨ 70 ਫ਼ੀਸਦੀ ਅਸਰਦਾਰ ਹੈ। ਸਾਇੰਸ ਜਨਰਲ ਲੈਂਸੇਟ ਵਿੱਚ ਮੰਗਲਵਾਰ ਨੂੰ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੀ ਕੋਰੋਨਾ ਵੈਕਸੀਨ ਦੇ ਅੰਤਮ ਪੜਾਅ ਦੇ ਟ੍ਰਾਇਲ ਦੇ ਨਤੀਜੇ ਪ੍ਰਕਾਸ਼ਿਤ ਹੋਏ ਹਨ। ਜਿਸ ਵਿੱਚ ਟੀਕੇ ਦੇ ਔਸਤਨ 70 ਫ਼ੀਸਦੀ ਮਾਮਲਿਆਂ ਵਿੱਚ ਅਸਰਦਾਰ ਹੋਣ ਦੀ ਗੱਲ ਕਹੀ ਗਈ ਹੈ ਅਤੇ ਜਲਦੀ ਹੀ ਇਸਦੇ ਲੋਕਾਂ ਨੂੰ ਉਪਲਬਧ ਹੋਣ ਦੀ ਉਮੀਦ ਸਾਫ਼ ਕੀਤੀ ਹੈ। ਆਕਸਫੋਰਡ ਅਤੇ ਐਸਟਰਾਜ਼ੇਨੇਕਾ ਪਹਿਲੀ ਕੰਪਨੀ ਬਣ ਗਈ ਹੈ, ਜਿਨ੍ਹਾਂ ਨੇ ਵੈਕਸੀਨ ਦੇ ਅੰਤਮ ਪੜਾਅ ਦੇ ਨਤੀਜੇ ਜਾਰੀ ਕੀਤੇ ਹਨ।
ਡੋਕਲਾਮ ਤੋਂ ਬਾਅਦ ਤੋਂ ਹੀ ਤਿਆਰੀ 'ਚ ਲੱਗਾ ਸੀ ਚੀਨ, LAC 'ਤੇ ਬਣਾ ਚੁੱਕਾ ਹੈ ਕਈ ਫੌਜੀ ਕੈਂਪ
ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੋਨੇਕਾ ਮਿਲ ਕੇ AZD1222 ਵੈਕਸੀਨ ਤਿਆਰ ਕਰ ਰਹੇ ਹਨ। ਇਸ ਤੋਂ ਪਹਿਲਾਂ 28 ਨਵੰਬਰ ਨੂੰ ਕੰਪਨੀ ਵਲੋਂ ਤੀਸਰੇ ਪੜਾਅ ਦੇ ਨਤੀਜੇ ਦੱਸੇ ਗਏ ਸਨ। ਤੀਸਰੇ ਪੜਾਅ ਦੇ ਟ੍ਰਾਇਲ ਵਿੱਚ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੀ ਵੈਕਸੀਨ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਵਿੱਚ 70 ਫੀਸਦੀ ਤੱਕ ਅਸਰਦਾਰ ਰਹੀ ਸੀ।
ਭਾਰਤ ਵਿੱਚ ਕੋਰੋਨਾ ਵੈਕਸੀਨ ਲਈ ਆਕਸਫੋਰਡ ਯੂਨੀਵਰਸਿਟੀ ਨਾਲ ਸੀਰਮ ਇੰਸਟੀਚਿਊਟ ਨੇ ਕਰਾਰ ਕੀਤਾ ਹੈ। ਸੀਰਮ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਨੂੰ ਭਾਰਤ ਵਿੱਚ ਕੋਵਿਸ਼ੀਲਡ ਨਾਮ ਨਾਲ ਤਿਆਰ ਕਰ ਰਿਹਾ ਹੈ। ਸੀਰਮ ਨੇ ਐਸਟਰਾਜ਼ੇਨੇਕਾ ਨਾਲ ਵੈਕਸੀਨ ਦੀ 100 ਕਰੋੜ ਡੋਜ਼ ਦੀ ਡੀਲ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।