ਆਕਸਫੋਰਡ ਅਤੇ ਭਾਰਤ ਬਾਇਓਟੈਕ ਦੇ ਟੀਕਿਆਂ ਨੂੰ ਨਹੀਂ ਮਿਲੀ ਐਮਰਜੰਸੀ ਵਰਤੋ ਦੀ ਮਨਜ਼ੂਰੀ

Thursday, Dec 31, 2020 - 12:21 AM (IST)

ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕਈ ਟੀਕਿਆਂ ਦਾ ਟ੍ਰਾਇਲ ਚੱਲ ਰਹੀ ਹੈ। ਕੁੱਝ ਵੈਕਸੀਨ ਨਿਰਮਾਤਾਵਾਂ ਨੇ ਸਰਕਾਰ ਤੋਂ ਐਮਰਜੰਸੀ ਵਰਤੋ ਦੀ ਮਨਜ਼ੂਰੀ ਮੰਗੀ ਸੀ। ਸੂਤਰਾਂ ਮੁਤਾਬਕ, ਕੇਂਦਰ ਸਰਕਾਰ ਨੇ ਆਕਸਫੋਰਡ- ਐਸਟਰਾਜੈਨੇਕਾ ਅਤੇ ਭਾਰਤ ਬਾਇਓਟੈਕ ਟੀਕਿਆਂ ਦੇ ਐਮਰਜੰਸੀ ਵਰਤੋ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਦੱਸ ਦਈਏ ਕਿ ਬ੍ਰਿਟੇਨ ਨੇ ਆਕ‍ਸਫਰਡ ਯੂਨੀਵਰਸਿਟੀ ਅਤੇ ਐਸਟਰਾਜੇਨੇਕਾ ਦੀ ਕੋਰੋਨਾ ਵਾਇਰਸ ਵੈਕ‍ਸੀਨ ਦੇ ਐਮਰਜੰਸੀ ਇਸ‍ਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਬੈਠਕ ਤੋਂ ਬਾਅਦ ਬੋਲੇ ਖੇਤੀਬਾੜੀ ਮੰਤਰੀ ਤੋਮਰ, ਕਿਹਾ- ਚਾਰ ਵਿਸ਼ਿਆ ਚੋਂ ਦੋ ‘ਤੇ ਬਣੀ ਰਜ਼ਾਮੰਦੀ

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਇਜੇਸ਼ਨ ਦੀ ਸਬਜੈਕਟ ਐਕਸਪਰਟ ਕਮੇਟੀ ਵਲੋਂ ਅੱਜ ਬੁੱਧਵਾਰ ਨੂੰ ਫਾਇਜ਼ਰ, ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਅਤੇ ਭਾਰਤ ਬਾਇਓਟੈਕ ਪ੍ਰਾਈਵੇਟ ਲਿਮਟਿਡ ਦੇ ਐਮਰਜੰਸੀ ਇਸਤੇਮਾਲ ਦੇ ਅਪੀਲ 'ਤੇ ਵਿਚਾਰ ਕਰਨ ਲਈ ਬੈਠਕ ਬੁਲਾਈ ਗਈ ਸੀ। ਅੱਜ ਦੀ ਮੀਟਿੰਗ ਵਿੱਚ ਸਬਜੈਕਟ ਐਕਸਪਰਟ ਕਮੇਟੀ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਭਾਰਤ ਬਾਇਓਟੈਕ ਤੋਂ ਮਿਲੇ ਡਾਟਾ 'ਤੇ ਸਲਾਹ ਮਸ਼ਵਰਾ ਕੀਤਾ। ਕੰਪਨੀਆਂ ਨੇ ਜੋ ਵਾਧੂ ਡਾਟਾ ਸੌਂਪਿਆ ਹੈ, ਉਸ 'ਤੇ ਸਮੀਖਿਆ ਕੀਤੀ ਜਾ ਰਹੀ ਹੈ। ਸਬਜੈਕਟ ਐਕਸਪਰਟ ਕਮੇਟੀ ਦੀ ਅਗਲੀ ਮੀਟਿੰਗ 1 ਜਨਵਰੀ ਨੂੰ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


Inder Prajapati

Content Editor

Related News