ਜੀ.ਐੱਚ.ਐੱਮ.ਸੀ. 2020 ਨਤੀਜਿਆਂ ''ਤੇ ਬੋਲੇ ਓਵੈਸੀ, ਸਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ
Saturday, Dec 05, 2020 - 12:15 AM (IST)
ਹੈਦਰਾਬਾਦ : ਗ੍ਰੇਟਰ ਹੈਦਰਾਬਾਦ ਨਗਰ ਨਿਗਮ (ਜੀ.ਐੱਚ.ਐੱਮ.ਸੀ.) ਚੋਣਾਂ ਵਿੱਚ ਭਾਵੇ ਹੀ ਟੀ.ਆਰ.ਐੱਸ. ਇੱਕ ਵਾਰ ਫਿਰ ਸੱਤਾ ਬਰਕਰਾਰ ਰੱਖਣ ਵਿੱਚ ਸਫਲ ਰਹੀ ਹੋਵੇ ਪਰ ਉਸ ਨੂੰ ਕਾਫ਼ੀ ਨੁਕਸਾਨ ਚੁੱਕਣਾ ਪਿਆ ਹੈ। 2016 ਦੇ ਮੁਕਾਬਲੇ ਇਨ੍ਹਾਂ ਚੋਣਾਂ 'ਚ ਬੀਜੇਪੀ ਨੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਬੀਜੇਪੀ ਚਾਰ ਤੋਂ 48 ਸੀਟਾਂ 'ਤੇ ਪਹੁੰਚ ਗਈ ਹੈ। ਪਿਛਲੀਆਂ ਚੋਣਾਂ ਵਿੱਚ 99 ਸੀਟਾਂ ਜਿੱਤਣ ਵਾਲੀ ਟੀ.ਆਰ.ਐੱਸ. 55 ਸੀਟਾਂ 'ਤੇ ਜਿੱਤੀ ਹੈ।
ਉਥੇ ਹੀ ਏ.ਆਈ.ਐੱਮ.ਆਈ.ਐੱਮ. ਨੇ 44 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਪਿਛਲੀਆਂ ਚੋਣਾਂ ਵਿੱਚ ਵੀ ਅਸਦਦੀਨ ਓਵੈਸੀ ਦੀ ਪਾਰਟੀ ਨੇ 44 ਸੀਟਾਂ ਜਿੱਤੀਆਂ ਸਨ। ਕਾਂਗਰਸ ਨੇ ਸਿਰਫ ਦੋ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਹੈਦਰਾਬਾਦ ਦੀ 150 ਵਿੱਚੋਂ 149 ਸੀਟਾਂ 'ਤੇ 1 ਦਸੰਬਰ ਨੂੰ ਵੋਟਾਂ ਪਈਆਂ ਸਨ।
ਹੈਦਰਾਬਾਦ 'ਚ ਓਵੈਸੀ ਨੂੰ ਪਛਾੜ BJP ਦੂਜੇ ਨੰਬਰ 'ਤੇ ਪਹੁੰਚੀ, ਅਮਿਤ ਸ਼ਾਹ ਨੇ ਕਿਹਾ- ਧੰਨਵਾਦ
ਓਵੈਸੀ ਕੀ ਬੋਲੇ?
ਓਵੈਸੀ ਨੇ ਚੋਣ ਨਤੀਜਿਆਂ ਤੋਂ ਬਾਅਦ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ਪਾਰਟੀ ਦੇ ਤਮਾਮ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। 5 ਸਾਲ ਪਹਿਲਾਂ ਵੀ 44 ਸੀ, ਇਸ ਵਾਰ ਵੀ ਇਹੀ ਹੋਇਆ। ਅਸੀਂ ਇੱਕ ਟੀਮ ਦੀ ਤਰ੍ਹਾਂ ਕੰਮ ਕੀਤਾ। ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਕਿਹਾ, ਯਕੀਨਨ ਬੀਜੇਪੀ ਜਿੱਤੀ ਹੈ। ਆਵਾਮ ਦਾ ਫੈਸਲਾ ਹੈ। ਇਨ੍ਹਾਂ ਦੇ ਵੱਧਦੇ ਕਦਮ ਨੂੰ ਹੈਦਰਾਬਾਦ ਦੀ ਜਨਤਾ ਰੋਕੇਗੀ।
ਕੰਗਨਾ ਦੇ ਬਿਆਨਾਂ ਤੋਂ ਭੜਕੀ ਸਵਰਾ ਭਾਸਕਰ, 'ਇਨ੍ਹਾਂ ਦਾ ਕੰਮ ਜ਼ਹਿਰ ਫੈਲਾਉਣਾ, ਏਜੰਡਾ ਤੋਂ ਪ੍ਰੇਰਿਤ'
ਟੀ.ਆਰ.ਐੱਸ. ਨੂੰ ਹੋਏ ਭਾਰੀ ਨੁਕਸਾਨ 'ਤੇ ਓਵੈਸੀ ਨੇ ਕਿਹਾ, ਤੇਲੰਗਾਨਾ ਵਿੱਚ TRS ਇੱਕ ਮਜ਼ਬੂਤ ਰਾਜਨੀਤਕ ਪਾਰਟੀ ਹੈ। ਇਹ ਤੇਲੰਗਾਨਾ ਦੀ ਖੇਤਰੀ ਭਾਵਨਾ ਦੀ ਨੁਮਾਇੰਦਗੀ ਕਰਦੀ ਹੈ। ਮੈਨੂੰ ਭਰੋਸਾ ਹੈ ਕਿ ਕੇ. ਚੰਦਰਸ਼ੇਖਰ ਰਾਵ ਇਨ੍ਹਾਂ ਚੋਣਾਂ ਵਿੱਚ ਪਾਰਟੀ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨਗੇ। ਦੱਸ ਦਈਏ ਕਿ ਤੇਲੰਗਾਨਾ ਵਿਧਾਨਸਭਾ ਚੋਣਾਂ ਵਿੱਚ ਏ.ਆਈ.ਐੱਮ.ਆਈ.ਐੱਮ. ਅਤੇ ਟੀ.ਆਰ.ਐੱਸ. ਗੱਠਜੋੜ ਕਰ ਚੋਣਾਂ ਲੜ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।