ਆਦਿਵਾਸੀ ਲੋਕਾਂ ਲਈ ''ਸਿੱਖਿਆ, ਕਮਾਈ ਅਤੇ ਦਵਾਈ'' ਸਾਡੀ ਪ੍ਰਮੁੱਖ ਤਰਜੀਹ: PM ਮੋਦੀ

Friday, Nov 15, 2024 - 05:41 PM (IST)

ਜਮੁਈ (ਏਜੰਸੀ)- ਆਦਿਵਾਸੀ ਲੋਕਾਂ ਲਈ 'ਸਿੱਖਿਆ, ਕਮਾਈ ਅਤੇ ਦਵਾਈ' ਨੂੰ ਆਪਣੀ ਸਰਕਾਰ ਦੀ ਪ੍ਰਮੁੱਖ ਤਰਜੀਹ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਭਾਈਚਾਰੇ ਦੀ ਭਲਾਈ ਲਈ ਇਕ ਵੱਖਰਾ ਮੰਤਰਾਲਾ ਬਣਾਇਆ ਅਤੇ ਬਜਟ 25,000 ਕਰੋੜ ਰੁਪਏ ਤੋਂ ਵਧਾ ਕੇ 1.25 ਲੱਖ ਕਰੋੜ ਰੁਪਏ ਕੀਤਾ। ਬਿਹਾਰ ਦੇ ਜਮੁਈ ਵਿੱਚ ਆਦਿਵਾਸੀ ਨਾਇਕ ਬਿਰਸਾ ਮੁੰਡਾ ਦੀ ਜਯੰਤੀ ਮੌਕੇ 6,640 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਆਦਿਵਾਸੀ ਭਾਈਚਾਰੇ ਨੂੰ ਪਹਿਲਾਂ ਇਨਸਾਫ਼ ਨਹੀਂ ਮਿਲਿਆ ਸੀ।

ਇਹ ਵੀ ਪੜ੍ਹੋ: ਨੇਪਾਲ 'ਚ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ, 5 ਜ਼ਖ਼ਮੀ

ਕਾਂਗਰਸ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਨੂੰ ਇਕ ਪਰਿਵਾਰ ਕਾਰਨ ਆਜ਼ਾਦੀ ਮਿਲੀ ਹੈ ਤਾਂ ਬਿਰਸਾ ਮੁੰਡਾ ਨੇ 'ਉਲਗੁਲਾਨ' ਅੰਦੋਲਨ ਕਿਉਂ ਸ਼ੁਰੂ ਕੀਤਾ? ਉਨ੍ਹਾਂ ਕਿਹਾ, "ਕਈ ਆਦਿਵਾਸੀ ਨੇਤਾਵਾਂ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।" ਮੋਦੀ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਕਬਾਇਲੀ ਲੋਕਾਂ ਦੀ ਭਲਾਈ ਲਈ ਕਦੇ ਕੰਮ ਨਹੀਂ ਕੀਤਾ। ਸਾਡੀ ਪ੍ਰਮੁੱਖ ਤਰਜੀਹ ਆਦਿਵਾਸੀ ਲੋਕਾਂ ਲਈ 'ਸਿੱਖਿਆ, ਕਮਾਈ ਅਤੇ ਦਵਾਈ' ਹੈ। ਅਸੀਂ ਆਦਿਵਾਸੀ ਕਲਿਆਣ ਲਈ ਇੱਕ ਵੱਖਰਾ ਮੰਤਰਾਲਾ ਬਣਾਇਆ ਅਤੇ ਬਜਟ 25,000 ਕਰੋੜ ਰੁਪਏ ਤੋਂ ਵਧਾ ਕੇ 1.25 ਲੱਖ ਕਰੋੜ ਰੁਪਏ ਕੀਤਾ। ਅਸੀਂ ਕਈ ਵਿਵਸਥਾਵਾਂ ਨੂੰ ਸਰਲ ਬਣਾਇਆ, ਆਦਿਵਾਸੀਆਂ ਦੇ ਫਾਇਦੇ ਲਈ 90 ਜੰਗਲੀ ਉਤਪਾਦਾਂ ਦੀ ਐੱਮ. ਐੱਸ. ਪੀ. ਤੈਅ ਕੀਤੀ। ਮੋਦੀ ਨੇ ਕਿਹਾ ਕਿ ਆਦਿਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਦਿਵਾਸੀ ਲੋਕ ਖੇਡਾਂ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ ਅਤੇ ਸਰਕਾਰ ਉਨ੍ਹਾਂ ਲਈ ਕਈ ਖੇਡ ਸਹੂਲਤਾਂ ਸ਼ੁਰੂ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਸਾਨੂੰ ਇੱਕਜੁੱਟ ਹੋ ਕੇ ਆਦਿਵਾਸੀਆਂ ਦੀ ਸੱਭਿਆਚਾਰਕ ਵਿਰਾਸਤ ਨੂੰ ਬਚਾਉਣਾ ਹੋਵੇਗਾ।"

ਇਹ ਵੀ ਪੜ੍ਹੋ: ਕੀ ਖ਼ਤਮ ਹੋ ਜਾਵੇਗਾ ਰੂਸ-ਯੂਕ੍ਰੇਨ ਯੁੱਧ? ਜਾਣੋ ਕੀ ਬੋਲੇ ਡੋਨਾਲਡ ਟਰੰਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News