ਬੰਗਲਾਦੇਸ਼ੀਆਂ ਨਾਲ ਜੁੜੇ ਅੰਗ ਟਰਾਂਸਪਲਾਂਟ ਰੈਕੇਟ ਦਾ ਪਰਦਾਫਾਸ਼, ਦਿੱਲੀ ਦੇ ਡਾਕਟਰ ਸਣੇ 6 ਲੋਕ ਗ੍ਰਿਫ਼ਤਾਰ

Tuesday, Jul 09, 2024 - 02:31 PM (IST)

ਨਵੀਂ ਦਿੱਲੀ (ਭਾਸ਼ਾ)- ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਬੰਗਲਾਦੇਸ਼ ਅਤੇ ਦਿੱਲੀ-ਐੱਨ.ਸੀ.ਆਰ. ਖੇਤਰ 'ਚ ਚੱਲ ਰਹੇ ਅੰਗ ਟਰਾਂਸਪਲਾਂਟ ਰੈਕੇਟ ਦੇ ਸਿਲਸਿਲੇ 'ਚ ਦਿੱਲੀ ਦੇ ਇਕ ਡਾਕਟਰ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ 2 ਮਹੀਨਿਆਂ ਤੋਂ ਇਸ ਮਾਮਲੇ 'ਤੇ ਕੰਮ ਕਰ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਦਾਨੀ ਅਤੇ ਪ੍ਰਾਪਤਕਰਤਾ ਬੰਗਲਾਦੇਸ਼ ਤੋਂ ਹਨ, ਜਿਨ੍ਹਾਂ ਨੂੰ ਸਰਜਰੀ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਭਾਰਤ ਲਿਆਂਦਾ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਦੱਖਣ-ਪੂਰਬੀ ਦਿੱਲੀ ਦੇ ਇਕ ਪ੍ਰਸਿੱਧ ਹਸਪਤਾਲ 'ਚ ਕਿਡਨੀ ਟਰਾਂਸਪਲਾਂਟ ਸਰਜਨ ਵਜੋਂ ਕੰਮ ਕਰ ਰਹੀ ਮਹਿਲਾ ਡਾਕਟਰ ਕਥਿਤ ਤੌਰ 'ਤੇ 2021 ਅਤੇ 2023 ਦਰਮਿਆਨ ਬੰਗਲਾਦੇਸ਼ ਦੇ ਕੁਝ ਲੋਕਾਂ ਦੀ ਸਰਜਰੀ 'ਚ ਸ਼ਾਮਲ ਸੀ। ਉਸ ਨੇ ਨੋਇਡਾ ਸਥਿਤ ਇਕ ਨਿੱਜੀ ਹਸਪਤਾਲ 'ਚ ਸਰਜਰੀ ਕੀਤੀ, ਜਿੱਥੇ ਉਹ ਵਿਜੀਟਿੰਗ ਕੰਸਲਟੇਂਟ ਸੀ। ਡਾਕਟਰ ਦੇ ਇਕ ਸਹਾਇਕ ਅਤੇ ਤਿੰਨ ਬੰਗਲਾਦੇਸ਼ੀ ਨਾਗਰਿਕਾਂ ਸਮੇਤ ਚਾਰ ਹੋਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀਆਂ ਪਿਛਲੇ 2 ਹਫ਼ਤਿਆਂ 'ਚ ਹੋਈਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News