ਅਦਾਲਤੀ ਫੈਸਲੇ ਪਿੱਛੋਂ ਲਿਆਵਾਂਗੇ ਰਾਮ ਮੰਦਰ’ਤੇ ਆਰਡੀਨੈਂਸ : ਮੋਦੀ

Wednesday, Jan 02, 2019 - 06:54 AM (IST)

ਅਦਾਲਤੀ ਫੈਸਲੇ ਪਿੱਛੋਂ ਲਿਆਵਾਂਗੇ ਰਾਮ ਮੰਦਰ’ਤੇ ਆਰਡੀਨੈਂਸ : ਮੋਦੀ

ਨਵੀਂ ਦਿੱਲੀ,   (ਏਜੰਸੀਆਂ)–   ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਅਦਾਲਤੀ ਫੈਸਲੇ ਤੋਂ ਬਾਅਦ ਹੀ   ਰਾਮ ਮੰਦਰ ਦੇ ਮੁੱਦੇ ’ਤੇ ਕੋਈ ਆਰਡੀਨੈਂਸ ਲਿਆਂਦਾ ਜਾਏਗਾ। 
ਇਕ ਖਬਰ ਏਜੰਸੀ ਏ. ਐੱਨ. ਆਈ. ਨੂੰ ਦਿੱਤੀ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਤੱਕ ਅਦਾਲਤੀ ਪ੍ਰਕਿਰਿਆ ਖਤਮ ਨਹੀਂ ਹੁੰਦੀ, ਅਸੀਂ ਕੋਈ ਅਾਰਡੀਨੈਂਸ ਨਹੀਂ ਲਿਆ ਸਕਦੇ। ਅਦਾਲਤੀ ਪ੍ਰਕਿਰਿਆ ਦੇ ਖਤਮ ਹੋਣ ਪਿੱਛੋਂ ਹੀ ਕੋਈ ਅਗਲਾ ਕਦਮ ਚੁੱਕਾਂਗੇ। ਉਨ੍ਹਾਂ ਕਿਹਾ ਕਿ 

ਸਰਜੀਕਲ ਸਟ੍ਰਾਈਕ

ਮੋਦੀ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਦੀ ਮਿਤੀ 2 ਵਾਰ ਬਦਲੀ। ਉੜੀ ਹਮਲੇ ਵਿਚ ਜਵਾਨਾਂ ਨੂੰ ਜ਼ਿੰਦਾ ਸਾੜੇ ਜਾਣ ਪਿੱਛੋਂ ਇਸ ਦੀ ਯੋਜਨਾ ਬਣੀ ਸੀ। ਮੇਰੇ ਅਤੇ ਫੌਜ ਅੰਦਰ ਗੁੱਸਾ ਵਧ ਰਿਹਾ ਸੀ। ਮੈਂ ਜਵਾਨਾਂ ਨੂੰ ਭੇਜੇ ਸੰਦੇਸ਼ ਵਿਚ ਕਿਹਾ ਸੀ ਕਿ ਮਿਸ਼ਨ ਦੀ ਸਫਲਤਾ ਜਾਂ ਅਸਫਲਤਾ ਬਾਰੇ ਬਿਲਕੁੱਲ ਨਹੀਂ ਸੋਚਣਾ। ਸਵੇਰੇ ਹੋਣ ਤੋਂ ਪਹਿਲਾਂ ਹੀ ਹਰ ਹਾਲਤ ਵਿਚ ਵਾਪਸ ਆ ਜਾਣਾ ਹੈ।

ਉਰਜਿਤ ਪਟੇਲ
ਆਰ. ਬੀ. ਆਈ. ਦੇ ਗਵਰਨਰ ਰਹੇ ਉਰਜਿਤ ਪਟੇਲ ਨੇ ਪਿਛਲੇ ਦਿਨੀਂ ਅਸਤੀਫਾ ਦਿੱਤਾ ਸੀ। ਉਨ੍ਹਾਂ ਬਾਰੇ ਮੋਦੀ ਨੇ ਕਿਹਾ ਕਿ ਨਿੱਜੀ ਕਾਰਨਾਂ ਕਰ ਕੇ  ਪਟੇਲ ਖੁਦ ਹੀ ਅਹੁਦਾ ਛੱਡਣਾ ਚਾਹੁੰਦੇ ਸਨ। ਮੈਂ ਇਸ ਸਬੰਧੀ ਪਹਿਲੀ ਵਾਰ ਇਹ ਖੁਲਾਸਾ ਕਰ ਰਿਹਾ ਹਾਂ ਕਿ ਉਨ੍ਹਾਂ ਮੈਨੂੰ ਆਪਣੇ ਅਸਤੀਫੇ ਬਾਰੇ 6-7 ਮਹੀਨੇ ਪਹਿਲਾਂ ਹੀ ਦੱਸ ਦਿੱਤਾ ਸੀ। ਉਨ੍ਹਾਂ ਲਿਖਤੀ ਤੌਰ ’ਤੇ ਵੀ ਆਪਣੀ ਇੱਛਾ ਪ੍ਰਗਟਾਈ ਸੀ।

ਨੋਟਬੰਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੋਟਬੰਦੀ ਇਕ ਝਟਕਾ ਨਹੀਂ ਸੀ। ਨੋਟਬੰਦੀ ਤੋਂ ਇਕ ਸਾਲ ਪਹਿਲਾਂ ਅਸੀਂ ਕਿਹਾ ਸੀ ਕਿ ਲੋਕਾਂ ਕੋਲ ਜੇ ਕਾਲਾ ਧਨ ਹੈ ਤਾਂ ਜਮ੍ਹਾ ਕਰਵਾ ਦਿੱਤਾ ਜਾਏ। ਲੋਕਾਂ ਨੇ ਸੋਚਿਆ ਕਿ ਮੋਦੀ ਵੀ ਪਹਿਲਾਂ ਦੀਆਂ ਸਰਕਾਰਾਂ ਵਾਂਗ  ਹੋਵੇਗਾ। ਲੋਕਾਂ ਨੇ ਕੁਝ ਨਾ ਕੀਤਾ।  ਜਦੋਂ ਟਰੇਨ ਪੱਟੜੀ ਬਦਲਦੀ ਹੈ ਤਾਂ ਉਸ ਦੀ ਰਫਤਾਰ ਘੱਟ ਹੁੰਦੀ ਹੈ। ਮਨਮੋਹਨ ਸਿੰਘ ਜੀ ਜਦੋਂ ਆਰਥਿਕ ਸੁਧਾਰ ਲਿਆਏ ਸਨ ਤਾਂ ਵੀ ਜੀ. ਡੀ. ਪੀ. ਘਟੀ ਸੀ। 


Related News