ਯੂ-ਟਿਊਬ ਤੋਂ ਫਿਲਮ ''ਸਾਹਿਬ, ਬੀਵੀ ਔਰ ਗੈਂਗਸਟਰ'' ਹਟਾਉਣ ਦੇ ਆਦੇਸ਼

Wednesday, Jun 03, 2020 - 09:22 PM (IST)

ਯੂ-ਟਿਊਬ ਤੋਂ ਫਿਲਮ ''ਸਾਹਿਬ, ਬੀਵੀ ਔਰ ਗੈਂਗਸਟਰ'' ਹਟਾਉਣ ਦੇ ਆਦੇਸ਼

ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਯੂ-ਟਿਊਬ ਤੋਂ ਹਿੰਦੀ ਫਿਲਮ 'ਸਾਹਿਬ, ਬੀਵੀ ਓਰ ਗੈਂਗਸਟਰ' ਹਟਾਉਣ ਲਈ ਕਿਹਾ ਹੈ, ਜਿਸ ਨੂੰ ਫਿਲਮ ਦੇ ਸਹਿ-ਨਿਰਮਾਤਾ ਮੁਤਾਬਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗੈਰ-ਕਾਨੂੰਨੀ ਰੂਪ ਨਾਲ ਅਪਲੋਡ ਕੀਤਾ ਗਿਆ ਹੈ।

ਜਸਟਿਸ ਰਾਜੀਵ ਸ਼ਕਧਰ ਨੇ ਇਕ ਅੰਤਰਿਮ ਆਦੇਸ਼ ਵਿਚ ਯੂ-ਟਿਊਬ ਨੂੰ 48 ਘੰਟਿਆਂ ਦੇ ਅੰਦਰ ਫਿਲਮ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਪਰ ਉਸ ਦੇ ਵਕੀਲ ਨੇ ਕਿਹਾ ਹੈ ਕਿ ਇਸ ਪਲੇਟਫਾਰਮ 'ਤੇ ਕੰਟਰੋਲ ਅਮਰੀਕੀ ਕੰਪਨੀ ਗੂਗਲ ਐਲ. ਐਲ. ਸੀ. ਦਾ ਹੈ ਜੋ ਨਿਰਦੇਸ਼ ਦਾ ਪਾਲਣ ਕਰੇਗੀ। ਹਾਈ ਕੋਰਟ ਨੇ ਯੂ-ਟਿਊਬ ਵੱਲੋਂ ਪੇਸ਼ ਵਕੀਲ ਵੱਲੋਂ ਦਿੱਤੇ ਗਏ ਬਿਆਨ ਨੂੰ ਦਰਜ ਕੀਤਾ ਅਤੇ ਮਾਮਲੇ ਨੂੰ ਅੱਗੇ ਦੀ ਸੁਣਵਾਈ ਲਈ 9 ਜੁਲਾਈ ਨੂੰ ਸੂਚੀਬੱਧ ਕੀਤਾ। ਇਹ ਆਦੇਸ਼ ਫਿਲਮ ਦੇ ਸਹਿ-ਨਿਰਮਾਤਾ ਰਾਹੁਲ ਮਿਸ਼ਰਾ ਵੱਲੋਂ ਦਾਇਰ ਇਕ ਮੁਕੱਦਮੇ 'ਤੇ ਆਇਆ, ਜਿਨ੍ਹਾਂ ਨੇ ਦਾਅਵੇ ਕੀਤਾ ਹੈ ਕਿ ਉਹ ਫਿਲਮ ਦੇ ਹੋਰ ਨਿਰਮਾਤਾ ਤਿਗਮਾਂਸ਼ੂ ਧੂਲੀਆ ਨੇ ਉਨ੍ਹਾਂ ਨੂੰ ਫਿਲਮ ਦੇ ਸਾਰੇ ਅਧਿਕਾਰ ਸੌਂਪੇ ਹਨ।


author

Khushdeep Jassi

Content Editor

Related News