‘ਆਪ੍ਰੇਸ਼ਨ ਸਿੰਧੂਰ’ ’ਤੇ ਟਿੱਪਣੀ ਦਾ ਮਾਮਲਾ: ਮੁੰਬਈ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਲਾਈ ਫਟਕਾਰ
Wednesday, May 28, 2025 - 05:43 PM (IST)

ਮੁੰਬਈ (ਭਾਸ਼ਾ) - ਬੰਬੇ ਹਾਈ ਕੋਰਟ ਨੇ ‘ਆਪ੍ਰੇਸ਼ਨ ਸਿੰਧੂਰ’ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਪੁਣੇ ਦੀ 19 ਸਾਲਾ ਵਿਦਿਆਰਥਣ ਨੂੰ ਮੰਗਲਵਾਰ ਨੂੰ ਜ਼ਮਾਨਤ ’ਤੇ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਨਾਲ ਹੀ ਵਿਦਿਆਰਥਣ ਦੀ ਪੋਸਟ ’ਤੇ ਮਹਾਰਾਸ਼ਟਰ ਸਰਕਾਰ ਦੀ ‘ਕੱਟੜਪੰਥੀ’ ਪ੍ਰਤੀਕਿਰਿਆ ਨੂੰ ਲੈ ਕੇ ਵੀ ਉਸ ਨੂੰ (ਸੂਬਾ ਸਰਕਾਰ ਨੂੰ) ਫਟਕਾਰ ਲਾਈ। ਜਸਟਿਸ ਗੌਰੀ ਗੋਡਸੇ ਅਤੇ ਜਸਟਿਸ ਸੋਮਸ਼ੇਖਰ ਸੁੰਦਰੇਸ਼ਨ ਦੇ ਛੁੱਟੀਆਂ ਵਾਲੇ ਬੈਂਚ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਸਰਕਾਰ ਨੇ ਵਿਦਿਆਰਥਣ ਨਾਲ ਇਕ ਕੱਟੜ ਅਪਰਾਧੀ ਵਰਗਾ ਵਿਵਹਾਰ ਕੀਤਾ ਹੈ।
ਇਹ ਵੀ ਪੜ੍ਹੋ : ਕੋਰੋਨਾ 'ਚ ਲੈ ਰਹੇ ਹੋ DOLO ਤਾਂ ਹੋ ਜਾਓ ਸਾਵਧਾਨ! ਅਸਲ ਸੱਚ ਸੁਣ ਉੱਡਣਗੇ ਹੋਸ਼
ਅਦਾਲਤ ਨੇ ਵਿਦਿਆਰਥਣ ਨੂੰ ਤੁਰੰਤ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਅਤੇ ਇਹ ਵੀ ਕਿਹਾ ਕਿ ਵਿਦਿਆਰਥਣ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਉਸ ਨੇ ਤੁਰੰਤ ਪੋਸਟ ‘ਡਿਲੀਟ’ ਕਰ ਦਿੱਤੀ ਸੀ, ਪਛਤਾਵਾ ਵੀ ਕੀਤਾ ਸੀ ਅਤੇ ਮੁਆਫੀ ਵੀ ਮੰਗੀ ਸੀ। ਅਦਾਲਤ ਨੇ ਕਿਹਾ ਕਿ ਇਹ ਅਜਿਹਾ ਮਾਮਲਾ ਨਹੀਂ ਹੈ, ਜਿਸ ’ਚ ਲੜਕੀ ਨੂੰ ਹੁਣ ਹਿਰਾਸਤ ’ਚ ਰਹਿਣਾ ਪਵੇ ਅਤੇ ਉਸ ਨੂੰ (ਵਿਦਿਆਰਥਣ ਨੂੰ) ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਪੁਣੇ ਦੀ ਵਿਦਿਆਰਥਣ ਨੂੰ ‘ਆਪ੍ਰੇਸ਼ਨ ਸਿੰਧੂਰ’ ਦੇ ਸਬੰਧ ’ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੁਸ਼ਮਣੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਨ ਲਈ ਇਸ ਮਹੀਨੇ ਦੇ ਸ਼ੁਰੂ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ 'ਚ ਰੇਲ ਗੱਡੀ 'ਚ ਕਰ ਰਹੇ ਹੋ ਸਫ਼ਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।