ਦਿੱਲੀ ''ਚ ਕੱਲ ਤੋਂ ਸ਼ੁਰੂ ਹੋਣਗੀਆਂ ਆਨਲਾਈਨ ਕਲਾਸਾਂ, KG ਤੋਂ 12ਵੀਂ ਤੱਕ ਪਲਾਨ ਤਿਆਰ
Thursday, Jul 02, 2020 - 09:51 PM (IST)
ਨਵੀਂ ਦਿੱਲੀ - ਕੋਰੋਨਾ ਕਾਲ 'ਚ ਪੜਾਈ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ, ਇਸ ਦੇ ਲਈ ਦਿੱਲੀ ਸਰਕਾਰ ਨੇ ਪਲਾਨ ਬਣਾਇਆ ਹੈ। ਵੀਰਵਾਰ ਨੂੰ ਪ੍ਰੈਸ ਕਾਨਫਰੰਸ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਲਰਨਿੰਗ ਵਿਦ ਹਿਊਮਨ ਫੀਲ ਨੂੰ ਧਿਆਨ 'ਚ ਰੱਖ ਕੇ ਇਹ ਪਲਾਨ ਤਿਆਰ ਕੀਤਾ ਗਿਆ ਹੈ। ਆਪਣੇ ਪਲਾਨ ਨੂੰ ਲੈ ਕੇ ਵੀਰਵਾਰ ਨੂੰ ਸਿੱਖਿਆ ਮੰਤਰੀ ਨੇ ਸਾਰਿਆਂ ਨੂੰ ਸੂਚਿਤ ਕੀਤਾ।
ਸਿਸੋਦੀਆ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਡਿਜੀਟਲ ਡਿਵਾਇਡ ਪੈਦਾ ਨਾ ਹੋਵੇ ਇਸਦਾ ਧਿਆਨ ਰੱਖਿਆ ਹੈ। ਸ਼ੁੱਕਰਵਾਰ ਤੋਂ ਇਹ ਯੋਜਨਾ 1 ਮਹੀਨੇ ਲਈ ਲਾਗੂ ਹੋ ਜਾਵੇਗੀ, ਕੋਸ਼ਿਸ਼ ਰਹੇਗੀ ਕਿ ਟੀਚਰ ਅਤੇ ਬੱਚੇ ਵਿਚਾਲੇ ਆਨਲਾਈਨ ਕਲਾਸ 'ਚ ਕੁਨੈਕਸ਼ਨ ਬਣਿਆ ਰਹੇ।
ਇੰਝ ਦਿੱਤਾ ਜਾਵੇਗਾ ਹੋਮਵਰਕ
KG ਤੋਂ 10ਵੀਂ ਕਲਾਸ ਤੱਕ ਦੇ ਬੱਚੇ ਵਟਸਐਪ ਗਰੁੱਪ ਦੇ ਜ਼ਰੀਏ ਅਧਿਆਪਕਾਂ ਨਾਲ ਜੁਡ਼ੇ ਹੋਏ ਹਨ। ਵਟਸਐਪ 'ਤੇ ਇਨ੍ਹਾਂ ਬੱਚਿਆਂ ਨੂੰ ਹੋਮ ਵਰਕ ਦਿੱਤਾ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਈ ਮਾਪਿਆਂ ਕੋਲ ਇੰਟਰਨੈੱਟ ਜਾਂ ਵਟਸਐਪ ਨਾ ਹੋਵੇ। 10 ਤੋਂ 20% ਮਾਪਿਆਂ ਕੋਲ ਇੰਟਰਨੈੱਟ ਜਾਂ ਵਟਸਐਪ ਸਹੂਲਤ ਨਹੀ ਹੈ। ਅਜਿਹੇ 'ਚ ਟੀਚਰ ਉਨ੍ਹਾਂ ਮਾਪਿਆਂ ਨੂੰ ਹਫਤੇ 'ਚ ਇੱਕ ਦਿਨ ਸਕੂਲ 'ਚ ਸੱਦ ਕੇ ਵਰਕ ਸ਼ੀਟ ਅਤੇ ਅਧਿਐਨ ਸਮੱਗਰੀ ਦੇਣਗੇ। ਅਧਿਆਪਕ ਬੱਚਿਆਂ ਨਾਲ ਫੋਨ 'ਤੇ ਸੰਪਰਕ ਕਰਣਗੇ।
ਰੋਜ਼ਾਨਾ ਇਨ੍ਹੇ ਸਮੇਂ ਤੱਕ ਲੱਗੇਗੀ ਕਲਾਸ
11 ਤੋਂ 12ਵੀਂ ਕਲਾਸ ਦੇ ਬੱਚਿਆਂ ਲਈ ਲਾਈਵ ਆਨਲਾਈਨ ਕਲਾਸ ਲਈ ਜਾਵੇਗੀ। ਹਰ ਰੋਜ਼ 40 ਤੋਂ 45 ਮਿੰਟ ਦੀ ਕਲਾਸ ਹੋਵੇਗੀ। ਇਸ ਤੋਂ ਇਲਾਵਾ ਅਧਿਆਪਕ ਫੋਨ 'ਤੇ ਵੀ ਬੱਚਿਆਂ ਨਾਲ ਸੰਪਰਕ 'ਚ ਰਹਿਣਗੇ। ਇਸ ਤੋਂ ਇਲਾਵਾ ਹਰ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਇਸ ਯੋਜਨਾ 'ਤੇ ਨਜ਼ਰ ਬਣਾਏ ਰੱਖਣਗੇ। ਇਸ ਤੋਂ ਇਲਾਵਾ ਕੁੱਝ ਅਕੈਡਮੀਆਂ ਵੀ ਵਿਗਿਆਨ ਅਤੇ ਗਣਿਤ ਦੇ ਬੱਚਿਆਂ ਦੀ ਮਦਦ ਕਰਣਗੀਆਂ। ਦੱਸ ਦਈਏ ਕਿ ਦਿੱਲੀ 'ਚ ਕੋਰੋਨਾ ਵਾਇਰਸ ਨੂੰ ਰੋਕਣ ਨੂੰ ਲੈ ਕੇ ਵੀ ਸਰਕਾਰ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜੇ ਸਰਕਾਰ ਨੇ ਸਕੂਲ ਖੋਲ੍ਹਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ।