'ਇਕ ਦੇਸ਼-ਇਕ ਚੋਣ' ਮੋਦੀ ਸਰਕਾਰ ਦੀ ਵਿਰੋਧੀ ਪਾਰਟੀਆਂ 'ਤੇ ਅਚੂਕ ਸਿਆਸਤ

Monday, Sep 04, 2023 - 06:04 PM (IST)

'ਇਕ ਦੇਸ਼-ਇਕ ਚੋਣ' ਮੋਦੀ ਸਰਕਾਰ ਦੀ ਵਿਰੋਧੀ ਪਾਰਟੀਆਂ 'ਤੇ ਅਚੂਕ ਸਿਆਸਤ

ਪਠਾਨਕੋਟ (ਆਦਿਤਿਆ)- ਇਕ ਪਾਸੇ ਇਨ੍ਹੀਂ ਦਿਨੀਂ ਜ਼ੋਰਦਾਰ ਚਰਚਾ ਜੋ ਚੱਲ ਰਹੀ ਹੈ, ਜੋ ਹਰੇਕ ਦੇ ਮੂੰਹ 'ਤੇ ਹੈ। ਉਹ ਹੈ ਸਮੇਂ ਤੋਂ ਪਹਿਲਾਂ ਆਮ ਲੋਕ ਸਭਾ ਚੋਣਾਂ ਦਾ ਸੰਪੰਨ ਹੋਣਾ। ਹਾਲਾਂਕਿ ਲੋਕ ਸਭਾ ਚੋਣਾਂ 'ਚ ਫ਼ਿਲਹਾਲ ਡੇਢ ਸਾਲ ਦਾ ਸਮਾਂ ਬਾਕੀ ਹੈ। ਨਿਸ਼ਚਿਤ ਸਮਾਂ ਮਿਆਦ ਵੀ 2024 ਦੀ ਮੱਧਕਾਲੀ ਮਿਆਦ ਤੱਕ ਨਹੀਂ ਹੈ ਪਰ ਜਿਸ ਤਰ੍ਹਾਂ ਨਿਸ਼ਚਿਤ ਸਮਾਂ ਮਿਆਦ ਤੋਂ ਪਹਿਲਾਂ ਚੋਣਾਂ ਦੀਆਂ ਆਵਾਜ਼ਾਂ ਬੁਲੰਦ ਹੋ ਰਹੀਆਂ ਹਨ। ਕੇਂਦਰ ਵਿਚ ਤੀਜੀ ਵਾਰ ਸੱਤਾ ਪਾਉਣ ਨੂੰ ਭਾਜਪਾ ਨੇਤਾ ਨਾਲ ਖ਼ੁਦ ਪ੍ਰਧਾਨ ਮੰਤਰੀ ਮੋਦੀ ਜ਼ੋਰ-ਸ਼ੋਰ ਨਾਲ ਵਕਾਲਤ ਕਰ ਰਹੇ ਹਨ। ਉਸ ਤੋਂ ਕਾਂਗਰਸ ਵਿਰੋਧੀ ਧਿਰ ਦੇ ਗਠਜੋੜ 'ਇੰਡੀਆ' 'ਚ ਸ਼ਾਮਲ ਧਿਰਾਂ 'ਚ ਖਲਬਲੀ ਮਚ ਗਈ ਹੈ।

ਇਹ ਵੀ ਪੜ੍ਹੋ-  ਚੰਦਰਯਾਨ-3 ਨੂੰ ਵਿਦਾ ਕਰਨ ਵਾਲੀ ਆਵਾਜ਼ ਹੋਈ 'ਖ਼ਾਮੋਸ਼', ਮਹਿਲਾ ਇਸਰੋ ਵਿਗਿਆਨੀ ਦਾ ਹੋਇਆ ਦਿਹਾਂਤ

ਸਿਰ 'ਤੇ ਖੜ੍ਹੀਆਂ ਲੋਕ ਸਭਾ ਚੋਣਾਂ ਤੋਂ ਕੇਂਦਰ ਸਰਕਾਰ ਦਾ ਉਪਰੋਕਤ ਐਲਾਨ ਘੱਟੋ-ਘੱਟ ਵਿਰੋਧੀ ਪਾਰਟੀਆਂ ਦੇ ਗਲੇ ਦੀ ਹੱਡੀ ਜ਼ਰੂਰ ਬਣਦਾ ਜਾ ਰਿਹਾ ਹੈ। ਯੂ. ਪੀ. ਏ. 'ਇੰਡੀਆ' ਗਠਜੋੜ ਦਾ ਕੁਨਬਾ ਵੱਧਣ ਤੋਂ ਉਤਸ਼ਾਹਿਤ ਕਾਂਗਰਸ ਸਮੇਤ ਉਨ੍ਹਾਂ ਦੇ ਸਾਰੇ ਸਹਿਯੋਗੀ ਜੋ  'ਇੰਡੀਆ' ਗਠਜੋੜ ਬਣਨ ਤੋਂ ਬਾਅਦ ਕਾਫੀ ਉਤਸ਼ਾਹਿਤ ਸਨ ਅਤੇ ਅਣਗਿਣਤ ਵਿਰੋਧੀ ਵਿਚਾਰਧਾਰਾਵਾਂ ਵਾਲੇ ਉਕਤ ਗਠਜੋੜ ਦੇ ਗਠਨ ਤੋਂ ਬਾਅਦ ਕਾਂਗਰਸ ਅਤੇ ਇੱਥੋਂ ਤੱਕ ਕਿ 'ਆਪ' ਵੀ ਜੇਤੂ ਮੋਦੀ ਰੱਥ 'ਤੇ ਸਵਾਰ ਭਾਜਪਾ ਨੂੰ ਹਰਾਉਣ ਲਈ ਇੱਕ ਪਲੇਟਫਾਰਮ ਸਾਂਝਾ ਕਰਨ ਲਈ ਇਕੱਠੇ ਹੋਏ ਹਨ। 

ਇਹ ਵੀ ਪੜ੍ਹੋ- ਹੁਣ ਇਸਰੋ ਨੇ ਸੂਰਜ 'ਤੇ 'ਜਿੱਤ' ਵੱਲ ਪੁੱਟਿਆ ਪਹਿਲਾ ਕਦਮ, ਆਦਿਤਿਆL1 ਮਿਸ਼ਨ ਸਫ਼ਲਤਾਪੂਰਵਕ ਲਾਂਚ

ਉਹ ਆਸਵੰਦ ਸਨ ਕਿ ਵਿਰੋਧੀ ਪਾਰਟੀਆਂ ਨੇ ਭਾਵੇਂ ਦੇਰ ਨਾਲ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਰਾਹੀਂ ਉਹ ਸੱਤਾ 'ਤੇ ਕਾਬਜ਼ ਹੋ ਸਕਦੇ ਹਨ ਅਤੇ ਐਨ.ਡੀ.ਏ ਦਾ ਤੀਜੀ ਵਾਰ ਸੱਤਾ ਵਿਚ ਆਉਣ ਦਾ ਸੁਪਨਾ ਤੋੜ ਸਕਦੇ ਹਨ। ਐਨ.ਡੀ.ਏ. ਸਰਕਾਰ ਦੇ ਇਸ ਪੈਂਤੜੇ ਤੋਂ ਉਤਸ਼ਾਹਿਤ ਵਿਰੋਧੀ ਪਾਰਟੀਆਂ ਨੂੰ ਇਕ ਵਾਰ ਫਿਰ ਹਾਰ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਇਸ ਸਾਲ 3 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਇਹ ਵੀ ਪੜ੍ਹੋ- ਮੋਬਾਇਲ ਬਣੇ ਵੱਡੀ ਮੁਸੀਬਤ, ਟੋਕਣ 'ਤੇ ਔਰਤਾਂ ਘਰ ਤੋੜਨ ਤੱਕ ਤਿਆਰ

ਇਸ ਤੋਂ ਬਾਅਦ ਜੰਮੂ ਅਤੇ ਲੱਦਾਖ, ਜੋ ਕਿ ਮੋਦੀ ਸਰਕਾਰ ਵਲੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਹਨ, ਨੂੰ ਪੂਰਨ ਸੂਬੇ ਦਰਜਾ ਦੇਣਾ ਅਤੇ ਉੱਥੇ ਚੋਣਾਂ ਹੋਣੀਆਂ ਹਨ। ਭਾਜਪਾ ਇੱਥੇ ਹਿੰਦੀ ਪੱਟੀ ਦੇ 3 ਪ੍ਰਦੇਸ਼ਾਂ ਨੂੰ ਕਿਸੇ ਵੀ ਸੂਰਤ 'ਚ ਅਧਿਕਾਰ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੁੰਦੀ। ਜੰਮੂ-ਕਸ਼ਮੀਰ ਦੀ ਸੱਤਾ ਹਾਸਲ ਕਰਨ ਦੀ ਐੱਨ. ਡੀ. ਏ. ਸਰਕਾਰ ਦੀ ਨਜ਼ਰ ਹੈ। ਇਨ੍ਹਾਂ ਸੂਬਿਆਂ 'ਚ ਕੇਂਦਰ ਸਰਕਾਰ ਮੋਦੀ ਬਨਾਮ ਵਿਰੋਧੀ ਬਣਾਉਣਾ ਚਾਹੀਦਾ ਹੈ ਅਤੇ ਸੂਬਾਈ ਲੀਡਰਸ਼ਿਪ ਦੇ ਚਿਹਰਿਆਂ 'ਤੇ ਚੋਣ ਲੜਨਾ ਨਹੀਂ ਚਾਹੁੰਦੀ ਕਿਉਂਕਿ ਭਾਜਪਾ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਸੂਬਾਈ ਲੀਡਰਸ਼ਿਪ ਦੇ ਚਿਹਰਿਆਂ 'ਤੇ ਚੋਣ ਲੜਨ ਦੀ ਸਥਿਤੀ ਪੈਦਾ ਨਹੀਂ ਕਰਨਾ ਚਾਹੁੰਦੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News