NIA ਨੇ ਪਾਪੁਲਰ ਫਰੰਟ ਦੇ ਇਕ ਹੋਰ ਮੈਂਬਰ ਨੂੰ ਕੀਤਾ ਗ੍ਰਿਫ਼ਤਾਰ

03/20/2023 10:38:04 AM

ਨਵੀਂ ਦਿੱਲੀ (ਭਾਸ਼ਾ)-ਰਾਸ਼ਟਰੀ ਜਾਂਚ ਏਜੰਸੀ ਨੇ ਐਤਵਾਰ ਨੂੰ ਕਿਹਾ ਕਿ ਪਾਬੰਦੀਸ਼ੁਦਾ ਸੰਗਠਨ ਦੀਆਂ ਗਤੀਵਿਧੀਆਂ ਦੀ ਚੱਲ ਰਹੀ ਜਾਂਚ ਦੇ ਤਹਿਤ ਬਿਹਾਰ ’ਚ ਪਾਪੁਲਰ ਫਰੰਟ ਆਫ ਇੰਡੀਆ (ਪੀ. ਐੱਫ. ਆਈ.) ਦੇ ਇਕ ਹੋਰ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਖਣ ਭਾਰਤ ’ਚ ਇਕ ਹਵਾਲਾ ਨੈੱਟਵਰਕ ਦਾ ਪਤਾ ਲਾਉਣ ਅਤੇ 6 ਮਾਰਚ ਨੂੰ 5 ਪੀ.ਐੱਫ.ਆਈ. ਵਰਕਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ।

ਐੱਨ.ਆਈ.ਏ. ਦੇ ਬੁਲਾਰੇ ਨੇ ਕਿਹਾ ਕਿ ਪੂਰਬੀ ਚੰਪਾਰਣ ਦੇ ਮੇਹਸੀ ਦੇ ਮੁਹੰਮਦ ਇਰਸ਼ਾਦ ਆਲਮ ਫੁਲਵਾਰੀ ਸ਼ਰੀਫ-ਬਿਹਾਰ ਪੀ. ਐੱਫ. ਆਈ. ਮਾਮਲੇ ’ਚ ਗ੍ਰਿਫ਼ਤਾਰ ਹੋਣ ਵਾਲਾ 13ਵਾਂ ਮੁਲਜ਼ਮ ਹੈ। ਇਸ ਦੇ ਖਿਲਾਫ ਪਿਛਲੇ ਸਾਲ ਜੁਲਾਈ ’ਚ ਸੂਬੇ ’ਚ ਅੱਤਵਾਦ ਅਤੇ ਹਿੰਸਾ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਟ੍ਰੇਨਿੰਗ ’ਚ ਸ਼ਾਮਲ ਹੋਏ ਪੰਜ ਲੋਕਾਂ ਸਮੇਤ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ’ਚੋਂ ਚਾਰ ਲੋਕ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ।


DIsha

Content Editor

Related News