ਡੇਢ ਸਾਲਾ ਬੱਚੀ ਦੀ ਨਹਿਰ ''ਚ ਡਿੱਗਣ ਨਾਲ ਮੌਤ, ਮਾਂ ਸੁਣ ਰਹੀ ਸੀ ਕਰਵਾ ਚੌਥ ਦੀ ਕਥਾ
Tuesday, Oct 22, 2024 - 10:50 AM (IST)
ਫਤਿਹਾਬਾਦ (ਵਾਰਤਾ)- ਐਤਵਾਰ ਨੂੰ ਕਰਵਾ ਚੌਥ ਦੀ ਕਥਾ ਸੁਣ ਰਹੀ ਇਕ ਔਰਤ ਦੀ ਡੇਢ ਸਾਲਾ ਬੱਚੀ ਦੀ ਨਹਿਰ 'ਚ ਡਿੱਗਣ ਨਾਲ ਮੌਤ ਹੋ ਗਈ। ਪੁਲਸ ਅਨੁਸਾਰ ਹਰਿਆਣਾ 'ਚ ਫਤਿਹਾਬਾਦ ਜ਼ਿਲ੍ਹੇ ਦੇ ਭੂਨਾ ਵਾਸੀ ਔਰਤ ਐਤਵਾਰ ਸ਼ਾਮ ਹੋਰ ਔਰਤਾਂ ਨਾਲ ਕਰਵਾ ਚੌਥ ਦੀ ਕਥਾ ਸੁਣਨ ਲਈ ਆਪਣੇ ਜੇਠ ਦੇ ਘਰ ਗਈ ਸੀ। ਉਸ ਨਾਲ ਉਸ ਦੀ ਡੇਢ ਸਾਲਾ ਧੀ ਆਨਵੀ ਵੀ ਸੀ।
ਉਹ ਜਦੋਂ ਕਥਾ ਸੁਣ ਰਹੀ ਸੀ ਤਾਂ ਆਨਵੀ ਖੇਡਦੇ ਹੋਏ ਬਾਹਰ ਨਿਕਲ ਗਈ ਅਤੇ ਚੰਦਰਾਵਲ ਨਹਿਰ 'ਚ ਜਾ ਡਿੱਗੀ। ਕੁਝ ਦੇਰ ਬਾਅਦ ਜਦੋਂ ਬੱਚੀ ਦੀ ਭਾਲ ਕੀਤੀ ਗਈ ਤਾਂ ਉਹ ਕਰੀਬ 500 ਮੀਟਰ ਦੂਰ ਨਹਿਰ 'ਚ ਮਿਲੀ। ਪਰਿਵਾਰ ਵਾਲਿਆਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8