ਐੱਮ.ਐੱਸ.ਪੀ. ਵਾਧੇ 'ਤੇ ਕਾਂਗਰਸ ਦਾ ਤੰਜ, ਕਿਹਾ- ਇਹ ਤਾਂ ਊਠ ਦੇ ਮੂੰਹ 'ਚ ਜੀਰਾ ਹੈ

Thursday, Sep 09, 2021 - 04:23 AM (IST)

ਨਵੀਂ ਦਿੱਲੀ - ਕਾਂਗਰਸ ਨੇ ਮੌਜੂਦਾ ਫਸਲ ਸਾਲ ਲਈ ਹਾੜੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਵਿੱਚ ਵਾਧੇ ਦੇ ਕੇਂਦਰੀ ਮੰਤਰੀ ਮੰਡਲ ਦੇ ਫੈਸਲੇ ਤੋਂ ਬਾਅਦ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਇਹ ਵਾਧਾ ‘ਊਠ ਦੇ ਮੂੰਹ ਵਿੱਚ ਜੀਰਾ’ ਹੈ। ਪਾਰਟੀ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ”ਦੇਸ਼ ਦੇ ਕਿਸਾਨ ਨਾਲ ਧੋਖਾ ਹੈ “ਊਠ ਦੇ ਮੂੰਹ ਵਿੱਚ ਜੀਰਾ” ਵਾਲੀ ਹਾੜੀ ਐੱਮ.ਐੱਸ.ਪੀ. ਦਾ ਵਾਧਾ ਕੀਤਾ ਗਿਆ ਹੈ।” ਉਨ੍ਹਾਂ  ਮੁਤਾਬਕ, ‘ਗੰਨਾ- 285 ਤੋਂ 290 ਰੁਪਏ ਯਾਨੀ ਵਾਧਾ ਸਿਰਫ 1.75 ਫ਼ੀਸਦੀ। ਕਣਕ– 1975 ਤੋਂ 2015 ਰੁਪਏ ਯਾਨੀ ਵਾਧਾ ਸਿਰਫ 2 ਫ਼ੀਸਦੀ। ਸੂਰਜਮੁਖੀ-  5327 ਤੋਂ 5441 ਰੂਪਏ ਯਾਨੀ ਵਾਧਾ ਸਿਰਫ 2.14 ਫ਼ੀਸਦੀ।’

ਇਹ ਵੀ ਪੜ੍ਹੋ - ਕੇਂਦਰ ਨੇ ਵਧਾਈ ਹਾੜੀ ਫਸਲਾਂ ਦੀ MSP, ਟਿਕੈਤ ਬੋਲੇ- ਕਿਸਾਨਾਂ ਨਾਲ ਸਭ ਤੋਂ ਵੱਡਾ ਮਜ਼ਾਕ

ਉਨ੍ਹਾਂ ਕਿਹਾ, ‘ਜੌਂ- 1600 ਤੋਂ 1635 ਰੁਪਏ ਯਾਨੀ ਵਾਧਾ ਸਿਰਫ 2.18 ਫ਼ੀਸਦੀ। ਛੋਲੇ- 5100 ਤੋਂ 5230 ਰੁਪਏ ਯਾਨੀ ਵਾਧਾ ਸਿਰਫ 2.55 ਫ਼ੀਸਦੀ। ਮਸੂਰ ਦੀ ਦਾਲ- 5100 ਤੋਂ 5500 ਰੁਪਏ ਯਾਨੀ ਵਾਧਾ ਸਿਰਫ 7.85 ਫ਼ੀਸਦੀ। ਸਰਸੋਂ- 4650 ਤੋਂ 5050 ਰੁਪਏ ਯਾਨੀ ਵਾਧਾ ਸਿਰਫ 8.6 ਫ਼ੀਸਦੀ।’ ਸੁਰਜੇਵਾਲਾ ਨੇ ਦਾਅਵਾ ਕੀਤਾ, ‘ਪਹਿਲਾਂ ਮੋਦੀ ਸਰਕਾਰ ਨੇ ਡੀਜ਼ਲ ਦੀ ਕੀਮਤ ਵਿੱਚ ਅੱਗ ਲਗਾਈ। ਫਿਰ ਖਾਦ, ਕੀਟਨਾਸ਼ਕ ਦਵਾਈ, ਖੇਤੀ ਤੋਂ ਸਮੱਗਰੀਆਂ, ਟਰੈਕਟਰ ਦੀ ਕੀਮਤ ਵਧੀ ਜੀ.ਐੱਸ.ਟੀ. ਲਗਾਈ।’ ਉਨ੍ਹਾਂ ਕਿਹਾ, ‘ਭਾਜਪਾ ਸਰਕਾਰ ਨੇ ਕੀਤਾ ਖੇਤੀ ਦੀ ਲਾਗਤ ਮੁੱਲ 25,000 ਰੁਪਏ ਪ੍ਰਤੀ ਹੈਕਟੇਅਰ ਵਧਾਉਣ ਦਾ ਕੰਮ, ਅੱਜ ਸਿਰਫ 2% ਤੋਂ 8% ਦਾ ਵਾਧਾ ਕਰ ਐੱਮ.ਐੱਸ.ਪੀ. ਦਾ ਕੀਤਾ ਕੰਮ ਤਮਾਮ! ਯਾਨੀ ਪਾਓ ਨਾ ਦੇ ਬਰਾਬਰ, ਕਿਸਾਨ ਦੀ ਜੇਬ ਤੋਂ ਕੱਢੋ ਸਭ ਕੁੱਝ!’

ਇਹ ਵੀ ਪੜ੍ਹੋ - ਹੁਣ ਚੋਣ ਕਮਿਸ਼ਨ ਦਾ ਕੰਮ ਸਿਰਫ ਚੋਣਾਂ ਦੌਰਾਨ ਹੀ ਨਹੀਂ ਸਗੋਂ ਪੂਰੇ ਸਾਲ ਹੁੰਦਾ ਹੈ

ਹਾੜੀ ਫਸਲਾਂ ਲਈ ਮਾਰਕਟਿੰਗ ਸੀਜ਼ਨ (2022-23) ਲਈ MSP
ਕਣਕ ਦੀ MSP 2015 ਰੁਪਏ ਪ੍ਰਤੀ ਕੁਇੰਟਲ 
ਛੋਲੇ ਦੀ MSP 5230 ਰੁਪਏ ਪ੍ਰਤੀ ਕੁਇੰਟਲ 
ਜੌਂ ਦੀ MSP 1635 ਰੁਪਏ ਪ੍ਰਤੀ ਕੁਇੰਟਲ 
ਮਸੂਰ ਦੀ ਦਾਲ MSP 5500 ਰੁਪਏ ਪ੍ਰਤੀ ਕੁਇੰਟਲ 
ਸੂਰਜਮੁਖੀ MSP 5441 ਰੁਪਏ ਪ੍ਰਤੀ ਕੁਇੰਟਲ 
ਸਰਸੋਂ MSP 5050 ਰੁਪਏ ਪ੍ਰਤੀ ਕੁਇੰਟਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News