ਸੂਬੇ ਦਾ ਦਰਜਾ ਬਹਾਲ ਹੋਣ ਤੱਕ ਉਮਰ ਅਬਦੁੱਲਾ ਨਹੀਂ ਲੜਨਗੇ ਚੋਣ : ਫਾਰੂਕ

11/04/2022 12:04:11 PM

ਸ਼੍ਰੀਨਗਰ (ਅਰੀਜ)– ਨੈਸ਼ਨਲ ਕਾਨਫਰੰਸ (ਨੈਕਾਂ) ਪ੍ਰਧਾਨ ਅਤੇ ਸੰਸਦ ਮੈਂਬਰ ਡਾ. ਫਾਰੂਕ ਅਬਦੁੱਲਾ ਨੇ ਵੀਰਵਾਰ ਨੂੰ ਕਿਹਾ ਕਿ ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਸੂਬੇ ਦਾ ਦਰਜਾ ਬਹਾਲ ਹੋਣ ਤੱਕ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। 

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਫਾਰੂਕ ਨੇ ਕਿਹਾ ਕਿ ਲੋਕਾਂ ਤੱਕ ਪੁੱਜਣ ਅਤੇ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਚੋਣ ਖੇਤਰਾਂ ਦੇ ਮੁਖੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀ. ਏ. ਜੀ. ਡੀ. ਹਮੇਸ਼ਾ ਰਹੇਗਾ ਅਤੇ ਪਾਰਟੀ ਵਲੋਂ ਤਿਆਰ ਚੋਣ ਖੇਤਰਾਂ ਦੇ ਮੁਖੀਆਂ ਦੀ ਸੂਚੀ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਨੈਕਾਂ ਇਕੱਲੇ ਚੋਣ ਲੜੇਗੀ।


Rakesh

Content Editor

Related News