ਉਮਰ ਅਬਦੁੱਲਾ ਨੇ ਬਡਗਾਮ ਸੀਟ ਤੋਂ ਜਿੱਤ ਕੀਤੀ ਹਾਸਲ

Tuesday, Oct 08, 2024 - 02:46 PM (IST)

ਸ਼੍ਰੀਨਗਰ- ਨੈਸ਼ਨਲ ਕਾਨਫਰੰਸ (ਨੇਕਾਂ) ਉਪ ਪ੍ਰਧਾਨ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ 'ਚ ਬਡਗਾਮ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੇ ਆਗਾ ਸਈਅਦ ਮੁੰਤਜਿਰ ਮੇਂਹਦੀ ਨੂੰ 18000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਆਪਣੇ ਪਰਿਵਾਰ ਦੇ ਗੜ੍ਹ ਗੰਦੇਰਬਲ ਤੋਂ ਵੀ ਅੱਗੇ ਚੱਲ ਰਹੇ ਅਬਦੁੱਲਾ ਨੇ ਬਡਗਾਮ ਵਿਚ 36,010 ਵੋਟਾਂ ਹਾਸਲ ਕੀਤੀਆਂ, ਜਦਕਿ ਮੇਂਹਦੀ ਨੂੰ 17,525 ਵੋਟਾਂ ਮਿਲੀਆਂ। 

ਨੇਕਾਂ ਉੱਪ ਪ੍ਰਧਾਨ ਨੇ 2014 ਵਿਚ ਵੀ ਦੋ ਸੀਟਾਂ ਸ਼੍ਰੀਨਗਰ ਵਿਚ ਸੋਨਵਾਰ ਅਤੇ ਬਡਗਾਮ ਜ਼ਿਲ੍ਹੇ ਦੇ ਬੀਰਵਾਹ ਤੋਂ ਚੋਣ ਲੜੀ ਸੀ। ਉਨ੍ਹਾਂ ਨੇ ਬੀਰਵਾਹ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਅਬਦੁੱਲਾ ਉੱਤਰੀ ਕਸ਼ਮੀਰ ਵਿਚ ਬਾਰਾਮੂਲਾ ਲੋਕ ਸਭਾ ਸੀਟ ਤੋਂ 2024 ਦੀਆਂ ਲੋਕ ਸਭਾ ਚੋਣਾਂ ਹਾਰ ਗਏ ਸਨ। ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਸ਼ੇਖ ਅਬਦੁੱਲ ਰਸ਼ੀਦ ਉਰਫ਼ ਇੰਜੀਨੀਅਰ ਰਾਸ਼ਿਦ ਨੇ ਹਰਾਇਆ ਸੀ, ਜੋ ਉਸ ਸਮੇਂ ਅੱਤਵਾਦ ਦੇ ਵਿੱਤ ਪੋਸ਼ਣ ਦੇ ਦੋਸ਼ਾਂ ਵਿਚ ਤਿਹਾੜ ਜੇਲ੍ਹ ਵਿਚ ਬੰਦ ਸਨ।


Tanu

Content Editor

Related News