ਮਿਹਨਤੀ ਬਾਬੂਆਂ ਨੂੰ ਸਨਮਾਨਤ ਕਰਨਗੇ ਪ੍ਰਧਾਨ ਮੰਤਰੀ ਮੋਦੀ

02/21/2017 9:57:10 AM

ਨਵੀਂ ਦਿੱਲੀ— ਕੇਂਦਰ ਸਰਕਾਰ ਦੇ ਮਹੱਤਵਪੂਰਨ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਦੇ ਚੰਗੇ ਕੰਮਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਕਰਸ਼ਾਹਾਂ ਨੂੰ ਸਨਮਾਨਤ ਕਰਨਗੇ। ਇਸ ਉਦੇਸ਼ ਲਈ ਸਰਕਾਰ ਨੇ 5 ਤਰਜੀਹਾਂ ਵਾਲੇ ਪ੍ਰੋਗਰਾਮਾਂ ਦੀ ਪਛਾਣ  ਕੀਤੀ ਹੈ, ਜਿਸ ''ਚ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਦੀਨਦਿਆਲ ਉਪਾਧਿਆਏ ਪੇਂਡੂ ਜੋਤੀ ਯੋਜਨਾ, ਈ ਰਾਸ਼ਟਰੀ ਖੇਤੀ ਮੰਡੀ ਅਤੇ ਸਟਾਰਟਅੱਪ ਅਤੇ ਸਟੈਂਡਅੱਪ ਇੰਡੀਆ ਪ੍ਰੋਗਰਾਮ ਸ਼ਾਮਲ ਹੈ।
ਇਨ੍ਹਾਂ ਪ੍ਰੋਗਰਾਮਾਂ ''ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਨੂੰ ''ਲੋਕ ਸੇਵਾ ''ਚ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਧਾਨ ਮੰਤਰੀ ਸਨਮਾਨ'' ਪ੍ਰਦਾਨ ਕੀਤਾ ਜਾਵੇਗਾ ਅਤੇ ਇਹ ਲੋਕ ਸੇਵਾ ਦਿਵਸ 21 ਅਪ੍ਰੈਲ ਨੂੰ ਪ੍ਰਦਾਨ ਕੀਤਾ ਜਾਵੇਗਾ। ਅਮਲਾ ਅਤੇ ਸਿਖਲਾਈ ਮੰਤਰਾਲੇ ਦੀ ਰੀਲੀਜ਼ ਅਨੁਸਾਰ ਤਰਜੀਹ ਵਾਲੇ ਪ੍ਰੋਗਰਾਮਾਂ ਦੀ ਲੜੀ ''ਚ 15 ਸਨਮਾਨ ਪ੍ਰਦਾਨ ਕੀਤੇ ਜਾਣਗੇ, ਜਦੋਂ ਕਿ ਇਨੋਵੇਸ਼ਨ ਸ਼੍ਰੇਣੀ ''ਚ 2 ਸਨਮਾਨ ਪ੍ਰਦਾਨ ਕੀਤੇ ਜਾਣਗੇ।


Disha

News Editor

Related News