ਮਾਨਸੂਨ ਨੂੰ ਲੈ ਕੇ ਮੌਸਮ ਵਿਭਾਗ ਦਾ ਅਪਡੇਟ, ਅਗਲੇ 48 ਘੰਟਿਆਂ 'ਚ ਕੇਰਲ 'ਚ ਦੇਵੇਗਾ ਦਸਤਕ

06/08/2023 10:56:56 AM

ਨੈਸ਼ਨਲ ਡੈਸਕ- ਮਾਨਸੂਨ ਨੂੰ ਲੈ ਕੇ ਮੌਸਮ ਵਿਭਾਗ ਨੇ ਤਾਜ਼ਾ ਅਪਡੇਟ ਦਿੱਤੀ ਹੈ। ਦਰਅਸਲ ਕੇਰਲ 'ਚ ਅਗਲੇ 48 ਘੰਟਿਆਂ ਦੇ ਅੰਦਰ ਦੱਖਣੀ-ਪੱਛਣੀ ਮਾਨਸੂਨ ਦੇ ਦਸਤਕ ਦੇਣ ਦੇ ਸੰਭਾਵਨਾ ਬਣ ਰਹੀ ਹੈ। ਮੌਸਮ ਵਿਭਾਗ ਨੇ ਹਾਲਾਂਕਿ 16 ਮਈ ਨੂੰ ਜਾਣਕਾਰੀ ਦਿੱਤੀ ਸੀ ਕਿ ਦੱਖਣੀ-ਪੱਛਮੀ ਮਾਨਸੂਨ ਦੇ 4 ਜੂਨ ਨੂੰ ਦਸਤਕ ਦੇਣ ਦੇ ਆਸਾਰ ਹਨ ਪਰ ਇਹ ਅਨੁਮਾਨਤ ਸਮੇਂ ਤੋਂ 5 ਦਿਨ ਦੀ ਦੇਰੀ ਨਾਲ ਆ ਰਿਹਾ ਹੈ। 

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਜਦੋਂ ਮੁਰਦਾਘਰ 'ਚ ਲਾਸ਼ਾਂ ਦੇ ਢੇਰ 'ਚੋਂ ਜ਼ਿੰਦਾ ਮਿਲਿਆ ਪੁੱਤ, ਪਿਤਾ ਨੇ ਸੁਣਾਈ ਦਰਦ ਭਰੀ ਕਹਾਣੀ

ਵਿਭਾਗ ਨੇ ਇਕ ਜਾਣਕਾਰੀ 'ਚ ਦੱਸਿਆ ਕਿ ਦੱਖਣੀ ਅਰਬ ਸਾਗਰ 'ਚ ਹਵਾਵਾਂ ਚੱਲ ਰਹੀਆਂ ਹਨ। ਦੱਖਣ-ਪੂਰਬੀ ਅਰਬ ਸਾਗਰ, ਲਕਸ਼ਦੀਪ ਅਤੇ ਕੇਰਲ ਦੇ ਤੱਟਾਂ 'ਤੇ ਬੱਦਲ ਛਾਏ ਹੋਏ ਹਨ। ਜਿਸ ਨਾਲ ਅਗਲੇ 48 ਘੰਟਿਆਂ ਦੌਰਾਨ ਕੇਰਲ ਵਿਚ ਮਾਨਸੂਨ ਦੀ ਸ਼ੁਰੂਆਤ ਲਈ ਹਾਲਾਤ ਅਨੁਕੂਲ ਬਣ ਰਹੇ ਹਨ। ਇਹ ਵੀ ਕਿਹਾ ਗਿਆ ਹੈ ਕਿ ਅਗਲੇ 48 ਘੰਟਿਆਂ 'ਚ ਉੱਤਰ-ਪੂਰਬੀ ਸੂਬਿਆਂ, ਮੱਧ ਅਤੇ ਉੱਤਰ-ਪੂਰਬੀ ਬੰਗਾਲ ਦੀ ਖਾੜੀ, ਦੱਖਣ-ਪੱਛਮ, ਦੱਖਣੀ ਅਰਬ ਸਾਗਰ, ਲਕਸ਼ਦੀਪ, ਮਾਲਦੀਵ ਅਤੇ ਕੋਮੋਰਿਨ ਖੇਤਰ ਸਮੇਤ ਦੱਖਣ-ਪੱਛਮ ਦੇ ਕੁਝ ਹਿੱਸਿਆਂ 'ਚ ਮਾਨਸੂਨ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਸਿੱਖ ਭਾਈਚਾਰੇ ਦੇ ਤਿੱਖੇ ਵਿਰੋਧ ਮਗਰੋਂ ਮਾਲ 'ਚੋਂ ਹਟਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ

ਦੱਸ ਦੇਈਏ ਕਿ ਮੌਸਮ ਵਿਭਾਗ ਨੇ ਪਿਛਲੇ ਸਾਲ 27 ਮਈ 2022 ਨੂੰ ਦੱਖਣ-ਪੱਛਮੀ ਮਾਨਸੂਨ ਦੇ ਸ਼ੁਰੂ ਹੋਣ ਦੀ ਭਵਿੱਖਬਾਣੀ ਕੀਤੀ ਸੀ ਪਰ ਫਿਰ ਵੀ ਮਾਨਸੂਨ ਦੋ ਦਿਨ ਬਾਅਦ 29 ਮਈ ਨੂੰ ਆਇਆ ਸੀ। ਆਮ ਤੌਰ 'ਤੇ ਕੇਰਲ ਵਿਚ ਮਾਨਸੂਨ ਦੀ ਸ਼ੁਰੂਆਤ ਦੀ ਤਾਰੀਖ਼ 1 ਜੂਨ ਤੋਂ 7 ਦਿਨ ਅੱਗੇ ਜਾਂ ਪਿੱਛੇ ਦੇ ਸਮੇਂ ਦਰਮਿਆਨ ਰਹਿੰਦੀ ਹੈ।  


Tanu

Content Editor

Related News