ਰੱਦ ਹਵਾਈ ਟਿਕਟ ’ਤੇ GST ਵਾਪਸ ਮਿਲੇਗਾ, ਟ੍ਰਿਬਿਊਨਲ ਦਾ ਫੈਸਲਾ

Monday, Oct 26, 2026 - 01:59 PM (IST)

ਰੱਦ ਹਵਾਈ ਟਿਕਟ ’ਤੇ GST ਵਾਪਸ ਮਿਲੇਗਾ, ਟ੍ਰਿਬਿਊਨਲ ਦਾ ਫੈਸਲਾ

ਨਵੀਂ ਦਿੱਲੀ (ਏਜੰਸੀ)- ਜੀ. ਐੱਸ. ਟੀ. ਅਪੀਲੀਏ ਟ੍ਰਿਬਿਊਨਲ ਨੇ ਕਿਹਾ ਹੈ ਕਿ ਰੱਦ ਕੀਤੀਆਂ ਗਈਆਂ ਹਵਾਈ ਟਿਕਟਾਂ ’ਤੇ ਏਅਰਲਾਈਨ ਜੀ. ਐੱਸ. ਟੀ. ਵਾਪਸ ਪਾਉਣ ਦਾ ਦਾਅਵਾ ਕਰ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਏਅਰਲਾਈਨ ਨੇ ਯਾਤਰੀਆਂ ਨੂੰ ਟਿਕਟ ਦਾ ਪੂਰਾ ਕਿਰਾਇਆ ਅਤੇ ਉਸ ’ਤੇ ਲੱਗਾ ਜੀ. ਐੱਸ. ਟੀ. ਵਾਪਸ ਕੀਤਾ ਹੋਵੇ। ਨਾਲ ਹੀ ਉਸ ਨੂੰ ਇਸ ਦੇ ਪੁਖਤਾ ਦਸਤਾਵੇਜ਼ ਵੀ ਪੇਸ਼ ਕਰਨੇ ਪੈਣਗੇ। ਇਹ ਫੈਸਲਾ ਸਿੰਗਾਪੁਰ ਏਅਰਲਾਈਨਜ਼ ਅਤੇ ਕੋਚੀ ਦੇ ਜੀ. ਐੱਸ. ਟੀ. ਅਤੇ ਕੇਂਦਰੀ ਆਬਕਾਰੀ ਕਮਿਸ਼ਨਰ ਨਾਲ ਜੁੜੇ ਮਾਮਲੇ ’ਚ ਆਇਆ ਹੈ।

ਟ੍ਰਿਬਿਊਨਲ ਦੀ ਕੋਚੀ ਬੈਂਚ ਨੇ ਕਿਹਾ ਕਿ ਏਅਰਲਾਈਨ ਕੋਲ ਇਸ ਗੱਲ ਦੇ ਪੂਰੇ ਸਬੂਤ ਹਨ ਕਿ ਰੱਦ ਟਿਕਟਾਂ ਦਾ ਪੈਸਾ ਸਬੰਧਤ ਯਾਤਰੀਆਂ ਨੂੰ ਵਾਪਸ ਕੀਤਾ ਗਿਆ ਸੀ। ਅਜਿਹੇ ’ਚ ਏਅਰਲਾਈਨ ਜੀ. ਐੱਸ. ਟੀ. ਰਿਫੰਡ ਪਾਉਣ ਦੀ ਹੱਕਦਾਰ ਹੈ। ਇਹ ਮਾਮਲਾ ਅਕਤੂਬਰ 2019 ਤੋਂ ਮਾਰਚ 2021 ਵਿਚਾਲੇ ਕੀਤੇ 45.92 ਲੱਖ ਰੁਪਏ ਦੇ 8 ਜੀ. ਐੱਸ. ਟੀ. ਰਿਫੰਡ ਦਾਅਵਿਆਂ ਨਾਲ ਜੁੜਿਆ ਹੈ। ਕੋਵਿਡ-19 ਮਹਾਮਾਰੀ ਕਾਰਨ ਉਡਾਣਾਂ ਰੱਦ ਹੋਣ ’ਤੇ ਏਅਰਲਾਈਨ ਨੇ ਯਾਤਰੀਆਂ ਨੂੰ ਕਿਰਾਇਆ ਅਤੇ ਜੀ. ਐੱਸ. ਟੀ. ਵਾਪਸ ਕਰ ਦਿੱਤਾ ਸੀ। ਹਾਲਾਂਕਿ ਵਿਭਾਗ ਨੇ ਉਸ ਦੇ ਰਿਫੰਡ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਸੀ। ਇਸ ਤੋਂ ਬਾਅਦ ਏਅਰਲਾਈਨ ਨੇ ਟ੍ਰਿਬਿਊਨਲ ਦਾ ਦਰਵਾਜ਼ਾ ਖੜਕਾਇਆ। ਟ੍ਰਿਬਿਊਨਲ ਨੇ ਵਿਭਾਗ ਨੂੰ 2 ਹਫਤਿਆਂ ਅੰਦਰ ਰਿਫੰਡ ਦਾਅਵੇ ਦਾ ਨਿਪਟਾਰਾ ਕਰਨ ਅਤੇ ਵਿਆਜ ਸਮੇਤ ਰਕਮ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ।


author

cherry

Content Editor

Related News