ਅਕਤੂਬਰ ’ਚ ਦੇਸ਼ ਦਾ 6ਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ ਦਿੱਲੀ
Wednesday, Nov 05, 2025 - 10:45 AM (IST)
ਨਵੀਂ ਦਿੱਲੀ- ਅਕਤੂਬਰ ਮਹੀਨੇ ਵਿਚ ਦਿੱਲੀ ਦੇਸ਼ ਦਾ 6ਵਾਂ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ, ਜੋ ਗੁਆਂਢੀ ਗਾਜ਼ੀਆਬਾਦ ਅਤੇ ਨੋਇਡਾ ਤੋਂ ਪਿੱਛੇ ਹੈ। ਇਕ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ। ‘ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ’ (ਸੀ. ਆਰ. ਈ. ਏ.) ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਮਾਸਿਕ ਹਵਾ ਗੁਣਵੱਤਾ ਦੇ ਅੰਕੜਿਆਂ ਮੁਤਾਬਕ, ਹਰਿਆਣਾ ਦਾ ਧਾਰੂਹੇੜਾ ਅਕਤੂਬਰ ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ, ਜਿੱਥੇ ਮਾਸਿਕ ਔਸਤ ਪੀ. ਐੱਮ. 2.5, ਗਾੜ੍ਹਾਪਣ 123 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ। ਇਸਨੇ ਕੰਟੀਨਿਊ ਅੰਬੀਏਨਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ (ਸੀ. ਏ. ਏ. ਕਿਊ. ਐੱਮ. ਐੱਸ.) ਦੇ ਅੰਕੜਿਆਂ ਦੇ ਆਧਾਰ ’ਤੇ ਭਾਰਤ ਦੀ ਹਵਾ ਗੁਣਵੱਤਾ ਦਾ ਵਿਆਪਕ ਵਿਸ਼ਲੇਸ਼ਣ ਕੀਤਾ।
ਇਹ ਵੀ ਪੜ੍ਹੋ : ਇਕ ਬਾਈਕ 'ਤੇ 7 ਜਣੇ ! ਪੁਲਸ ਵਾਲਿਆਂ ਨੇ ਵੀ ਜੋੜ'ਤੇ ਹੱਥ, ਫੜਾ'ਤਾ ਮੋਟਾ ਚਲਾਨ
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਨਤੀਜਿਆਂ ਤੋਂ ਪਤਾ ਲੱਗਾ ਕਿ ਦੇਸ਼ ਭਰ ਵਿਚ ਹਵਾ ਗੁਣਵੱਤਾ ਵਿਚ ਤੇਜ਼ ਗਿਰਾਵਟ ਆਈ ਹੈ ਅਤੇ ਸਥਿਤੀ ਹੋਰ ਵੀ ਖਰਾਬ ਹੋ ਗਈ ਹੈ, ਖਾਸ ਕਰ ਕੇ ਸਿੰਧੂ-ਗੰਗਾ ਦੇ ਮੈਦਾਨੀ ਇਲਾਕਿਆਂ ਵਿਚ ਖਾਸ ਕਰ ਕੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ। ਇਸ ਵਿਚ ਕਿਹਾ ਗਿਆ ਹੈ ਕਿ ਦਿੱਲੀ ਪ੍ਰਤੀ ਘਣ ਮੀਟਰ 107 ਮਾਈਕ੍ਰੋਗ੍ਰਾਮ ਦੇ ਔਸਤ ਗਾੜ੍ਹੇਪਣ ਦੇ ਨਾਲ 6ਵੇਂ ਸਥਾਨ ’ਤੇ ਹੈ, ਜੋ ਕਿ ਸਤੰਬਰ ਦੇ ਔਸਤ 36 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਤਿੰਨ ਗੁਣਾ ਵਧ ਹੈ।
ਇਹ ਵੀ ਪੜ੍ਹੋ : ''ਹਰ ਰੋਜ਼ ਮਿਲ ਰਹੀ ਐ ਸਜ਼ਾ !'', ਅਹਿਮਦਾਬਾਦ ਪਲੇਨ ਕ੍ਰੈਸ਼ 'ਚ ਬਚੇ ਇਕਲੌਤੇ ਵਿਅਕਤੀ ਦਾ ਝਲਕਿਆ ਦਰਦ
ਅਕਤੂਬਰ ਵਿਚ ਦਿੱਲੀ ਦੇ ਪੀ. ਐੱਮ. 2.5 ਦੇ ਪੱਧਰ ਵਿਚ ਪਰਾਲੀ ਸਾੜਨ ਦਾ ਯੋਗਦਾਨ 6 ਫੀਸਦੀ ਤੋਂ ਘੱਟ ਹੋਣ ਦੇ ਬਾਵਜੂਦ, ਇਹ ਤੇਜ਼ ਵਾਧਾ ਸਾਲ ਭਰ ਦੇ ਨਿਕਾਸ ਸਰੋਤਾਂ ਦੇ ਪ੍ਰਭਾਵ ਅਤੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਵਰਗੇ ਥੋੜ੍ਹੇ ਸਮੇਂ ਦੇ ਮੌਸਮੀ ਉਪਾਵਾਂ ਤੋਂ ਪਰੇ ਲੰਬੇ ਸਮੇਂ ਦੇ ਘਟਾਉਣ ਦੀਆਂ ਯੋਜਨਾਵਾਂ ਦੀ ਲੋੜ ਨੂੰ ਉਜਾਗਰ ਕਰਦੀ ਹੈ। ਧਾਰੂਹੇੜਾ ਤੋਂ ਬਾਅਦ, ਰੋਹਤਕ, ਗਾਜ਼ੀਆਬਾਦ, ਨੋਇਡਾ, ਬਲੱਭਗੜ੍ਹ, ਦਿੱਲੀ, ਭਿਵਾੜੀ, ਗ੍ਰੇਟਰ ਨੇਇਡਾ, ਹਾਪੁੜ ਅਤੇ ਗੁਰੂਗ੍ਰਾਮ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਹੇ। ਮੇਘਾਲਿਆ ਦਾ ਸ਼ਿਲਾਂਗ ਅਕਤੂਬਰ ਵਿਚ ਭਾਰਤ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਰਿਹਾ, ਜਿਥੇ ਔਸਤ ਪੀ. ਐੱਮ. 2.5 ਗਾੜ੍ਹਾਪਣ 10 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
