ਨਰਸਾਂ ਲਈ ਨੌਕਰੀ ਦਾ ਸੁਨਹਿਰੀ ਮੌਕਾ, 1100 ਤੋਂ ਵੱਧ ਅਹੁਦੇ 'ਤੇ ਨਿਕਲੀ ਭਰਤੀ

Sunday, Jan 05, 2025 - 10:28 AM (IST)

ਨਰਸਾਂ ਲਈ ਨੌਕਰੀ ਦਾ ਸੁਨਹਿਰੀ ਮੌਕਾ, 1100 ਤੋਂ ਵੱਧ ਅਹੁਦੇ 'ਤੇ ਨਿਕਲੀ ਭਰਤੀ

ਨਵੀਂ ਦਿੱਲੀ- ਮੱਧ ਪ੍ਰਦੇਸ਼ ਸਟਾਫ ਸਿਲੈਕਸ਼ਨ ਬੋਰਡ (MPPEB) ਨੇ ਗਰੁੱਪ 5 ਦੇ ਅਧੀਨ ਨਰਸਿੰਗ ਸਟਾਫ, ਪੈਰਾਮੈਡੀਕਲ ਸਟਾਫ ਅਤੇ ਹੋਰ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਅਰਜ਼ੀ ਦੀ ਪ੍ਰਕਿਰਿਆ ਵੀ 30 ਦਸੰਬਰ ਤੋਂ ਸ਼ੁਰੂ ਹੋ ਚੁੱਕੀ ਹੈ।  ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਆਖਰੀ ਤਾਰੀਖ਼ 13 ਜਨਵਰੀ 2025 ਤੱਕ ਅਧਿਕਾਰਤ ਵੈੱਬਸਾਈਟ http://esb.mp.gov.in 'ਤੇ ਅਪਲਾਈ ਕਰ ਸਕਦੇ ਹਨ। ਅਰਜ਼ੀ ਫਾਰਮ ਵਿਚ ਸੋਧ ਕਰਨ ਦੀ ਆਖਰੀ ਤਾਰੀਖ਼ 18 ਜਨਵਰੀ 2025 ਹੈ।

ਖਾਲੀ ਥਾਂ ਦੇ ਵੇਰਵੇ

ਮੱਧ ਪ੍ਰਦੇਸ਼ ਗਰੁੱਪ 5 ਦੀਆਂ ਇਹ ਅਸਾਮੀਆਂ ਨਰਸਿੰਗ ਅਫਸਰ, ਸਟਾਫ ਨਰਸ, ਮੇਲ ਨਰਸ, ਫਾਰਮਾਸਿਸਟ, ਓਟੀ ਟੈਕਨੀਸ਼ੀਅਨ, ਸਪੀਚ ਥੈਰੇਪਿਸਟ, ਕੈਥਲੈਬ ਟੈਕਨੀਸ਼ੀਅਨ, ਆਪਟੋਮੈਟ੍ਰਿਸਟ, ਸਪੀਚ ਥੈਰੇਪਿਸਟ ਸਮੇਤ ਵੱਖ-ਵੱਖ ਅਸਾਮੀਆਂ ਹਨ।

ਯੋਗਤਾ

ਇਸ ਭਰਤੀ ਪ੍ਰਕਿਰਿਆ ਵਿਚ ਭਾਗ ਲੈਣ ਲਈ ਉਮੀਦਵਾਰਾਂ ਲਈ ਵੱਖ-ਵੱਖ ਯੋਗਤਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਜਿਸ ਵਿਚ ਵਿਦਿਅਕ ਯੋਗਤਾ ਜਿਵੇਂ ਕਿ 12ਵੀਂ ਪਾਸ/ ਸਬੰਧਤ ਵਿਸ਼ੇ ਵਿਚ ਡਿਪਲੋਮਾ/ ਬੈਚਲਰ ਡਿਗਰੀ ਆਦਿ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਪ੍ਰੀਖਿਆ ਸ਼ਨੀਵਾਰ, 15 ਫਰਵਰੀ 2025 ਤੋਂ ਸ਼ੁਰੂ ਹੋਵੇਗੀ। ਪ੍ਰੀਖਿਆ ਦੋ ਸ਼ਿਫਟਾਂ ਵਿੱਚ ਲਈ ਜਾਵੇਗੀ।

ਉਮਰ ਹੱਦ

ਇਸ ਭਰਤੀ ਵਿਚ ਸ਼ਾਮਲ ਹੋਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ। ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਹੋਰ ਪਛੜੀਆਂ ਸ਼੍ਰੇਣੀਆਂ, ਵਿਭਾਗਾਂ/ਕਾਰਪੋਰੇਸ਼ਨਾਂ/ਬੋਰਡਾਂ/ਕਮਿਸ਼ਨਾਂ/ਆਟੋਨੋਮਸ ਬਾਡੀਜ਼/ਹੋਮ ਗਾਰਡ 'ਚ ਵਰਕਰ ਸਰਕਾਰੀ ਕਰਮੀਆਂ ਅਤੇ ਮਹਿਲਾ ਉਮੀਦਵਾਰਾਂ ਲਈ ਉਮਰ ਹੱਦ 45 ਸਾਲ ਹੋਵੇਗੀ। ਉਮਰ ਹੱਦ ਦੀ ਗਣਨਾ 1 ਜਨਵਰੀ, 2024 ਦੇ ਆਧਾਰ 'ਤੇ ਕੀਤੀ ਜਾਵੇਗੀ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ।

ਅਰਜ਼ੀ ਫੀਸ

ਅਰਜ਼ੀ ਫੀਸ ਦਾ ਫੈਸਲਾ ਬੋਰਡ ਦੀ ਕਾਰਜਕਾਰੀ ਕਮੇਟੀ ਵਲੋਂ ਕੀਤਾ ਜਾਵੇਗਾ। ਜਿਸ ਵਿਚ ਪ੍ਰੀਖਿਆ ਫੀਸ ਵੀ ਸ਼ਾਮਲ ਹੋਵੇਗੀ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News