ਸ਼ੌਂਕ ਦਾ ਕੋਈ ਮੁੱਲ ਨਹੀਂ ; ਕਾਰ ਤੋਂ ਵੀ ਮਹਿੰਗੀ ਨੰਬਰ ਪਲੇਟ ! ਲੱਗੀ ਕਰੋੜਾਂ ਦੀ ਬੋਲੀ

Monday, Feb 02, 2026 - 03:46 PM (IST)

ਸ਼ੌਂਕ ਦਾ ਕੋਈ ਮੁੱਲ ਨਹੀਂ ; ਕਾਰ ਤੋਂ ਵੀ ਮਹਿੰਗੀ ਨੰਬਰ ਪਲੇਟ ! ਲੱਗੀ ਕਰੋੜਾਂ ਦੀ ਬੋਲੀ

ਨੈਸ਼ਨਲ ਡੈਸਕ : ਕਹਿੰਦੇ ਹਨ ਕਿ "ਸ਼ੌਕ ਦਾ ਕੋਈ ਮੁੱਲ ਨਹੀਂ" ਅਤੇ ਇਸ ਦੀ ਤਾਜ਼ਾ ਮਿਸਾਲ ਗੱਡੀ ਦੀ ਇੱਕ ਨੰਬਰ ਪਲੇਟ ਦੀ ਨਿਲਾਮੀ ਨੇ ਦਿੱਤੀ ਹੈ, ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਭਾਰਤ ਵਿੱਚ ਇੱਕ ਨੰਬਰ ਪਲੇਟ ਇੰਨੀ ਮਹਿੰਗੀ ਵਿਕੀ ਹੈ ਕਿ ਉਸ ਦੀ ਕੀਮਤ ਕਈ ਲਗਜ਼ਰੀ ਕਾਰਾਂ ਨਾਲੋਂ ਵੀ ਕਿਤੇ ਜ਼ਿਆਦਾ ਹੈ। ‘DDC 0001’ ਰਜਿਸਟ੍ਰੇਸ਼ਨ ਨੰਬਰ ਵਾਲੀ ਇਸ ਪਲੇਟ ਨੂੰ 2.08 ਕਰੋੜ ਰੁਪਏ ਵਿੱਚ ਨਿਲਾਮ ਕੀਤਾ ਗਿਆ ਹੈ, ਜੋ ਕਿ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ ਬਣ ਗਈ ਹੈ।

ਕਿਸ ਨੇ ਖਰੀਦੀ ਇਹ ਨੰਬਰ ਪਲੇਟ?
 ਇਹ ਇਤਿਹਾਸਕ ਸੌਦਾ ਪ੍ਰੀ-ਓਨਡ ਲਗਜ਼ਰੀ ਕਾਰ ਬਿਜ਼ਨਸ 'ਬਿਗ ਬੁਆਏ ਟੌਇਜ਼' (Big Boy Toyz) ਦੇ ਨਵੇਂ ਆਕਸ਼ਨ ਹਾਊਸ ਦੀ ਲਾਂਚਿੰਗ ਦੌਰਾਨ ਹੋਇਆ। ਇਸ ਨੰਬਰ ਪਲੇਟ 'ਤੇ ਸਭ ਤੋਂ ਉੱਚੀ ਬੋਲੀ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੇ ਰਹਿਣ ਵਾਲੇ ਕਿਰਨ ਕੋਲਪਾਕੁਲਾ ਨੇ ਲਗਾਈ। ਦੱਸਣਯੋਗ ਹੈ ਕਿ ਇਹ ‘DDC 0001’ ਨੰਬਰ ਪਲੇਟ ਪਹਿਲਾਂ ਬਿਗ ਬੁਆਏ ਟੌਇਜ਼ ਦੇ ਫਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ ਜਤਿਨ ਆਹੂਜਾ ਕੋਲ ਸੀ।

ਪੁਰਾਣੇ ਸਾਰੇ ਰਿਕਾਰਡ ਹੋਏ ਢੇਰ
 2.08 ਕਰੋੜ ਰੁਪਏ ਦੀ ਇਸ ਨਿਲਾਮੀ ਨੇ ਭਾਰਤ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਤੋਂ ਪਹਿਲਾਂ ਸਭ ਤੋਂ ਮਹਿੰਗੀ ਨੰਬਰ ਪਲੇਟ ਦਾ ਰਿਕਾਰਡ ਹਰਿਆਣਾ ਦੇ ਨੰਬਰ ‘HR88B8888’ ਦੇ ਨਾਮ ਸੀ, ਜੋ ਨਵੰਬਰ ਵਿੱਚ ਇੱਕ ਸਰਕਾਰੀ ਨਿਲਾਮੀ ਦੌਰਾਨ 1.17 ਕਰੋੜ ਰੁਪਏ ਵਿੱਚ ਵਿਕੀ ਸੀ। ਉਸ ਤੋਂ ਵੀ ਪਹਿਲਾਂ ਕੇਰਲ ਦਾ ਇੱਕ ਨੰਬਰ ‘KL 07 DG 0007’ ਲਗਭਗ 46 ਲੱਖ ਰੁਪਏ ਵਿੱਚ ਵਿਕਿਆ ਸੀ।

ਕਲੈਕਟਰਾਂ ਵਿੱਚ ਵਧ ਰਹੀ ਦਿਲਚਸਪੀ
 ਜਤਿਨ ਆਹੂਜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਕਲੈਕਟਰ ਸਿਰਫ਼ ਕਾਰਾਂ ਵਿੱਚ ਹੀ ਨਹੀਂ, ਸਗੋਂ ਉਨ੍ਹਾਂ ਨਾਲ ਜੁੜੀਆਂ ਦੁਰਲੱਭ ਅਤੇ ਕੀਮਤੀ ਚੀਜ਼ਾਂ ਵਿੱਚ ਵੀ ਭਾਰੀ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਅਨੁਸਾਰ, ਜਦੋਂ ਇੰਨੀ ਵੱਡੀ ਰਕਮ ਦੀ ਗੱਲ ਹੁੰਦੀ ਹੈ, ਤਾਂ ਭਰੋਸਾ ਅਤੇ ਪਾਰਦਰਸ਼ਤਾ ਸਭ ਤੋਂ ਅਹਿਮ ਹੋ ਜਾਂਦੀ ਹੈ। ਇਹ ਨਿਲਾਮੀ ਦਰਸਾਉਂਦੀ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕਲੈਕਟਰ ਵਿਲੱਖਣ ਚੀਜ਼ਾਂ ਲਈ ਵੱਡੀ ਕੀਮਤ ਤਾਰਨ ਨੂੰ ਤਿਆਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News