NTPC Recruitment 2020: 250 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀਆਂ ਬੰਪਰ ਭਰਤੀਆਂ, ਮਿਲੇਗੀ ਮੋਟੀ ਤਨਖ਼ਾਹ
Friday, Jul 17, 2020 - 11:45 AM (IST)
ਨਵੀਂ ਦਿੱਲੀ : ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਿਟਡ ( N“P3 ) ਵੱਲੋਂ ਇਕ ਨੋਟੀਕੇਸ਼ਨ ਜਾਰੀ ਕਰਕੇ ਅਸਿਸਟੈਂਟ ਕੈਮਿਸਟ ਅਤੇ ਇੰਜੀਨੀਅਰਾਂ ਦੇ ਅਹੁਦਿਆਂ 'ਤੇ ਭਰਤੀ ਕੱਢੀ ਗਈ ਹੈ। ਐਨ.ਟੀ.ਪੀ.ਸੀ. ਵਿਚ ਅਸਿਸਟੈਂਟ ਕੈਮਿਸਟ ਦੇ 25 ਅਹੁਦਿਆਂ ਅਤੇ 250 ਇੰਜੀਨੀਅਰਾਂ ਦੇ ਅਹੁਦਿਆਂ 'ਤੇ ਯੋਗ ਉਮੀਦਵਾਰਾਂ ਦੀ ਨਿਯੁਕਤੀ ਹੋਵੇਗੀ। ਇਨ੍ਹਾਂ ਅਹੁਦਿਆਂ 'ਤੇ ਵੱਧ ਤੋਂ ਵੱਧ 30 ਸਾਲ ਦੇ ਉਮੀਦਵਾਰ ਨੌਕਰੀ ਲਈ ਅਰਜ਼ੀ ਦੇ ਸਕਦੇ ਹਨ। ਚਾਹਵਾਨ ਉਮੀਦਵਾਰ ਐਨ.ਟੀ.ਪੀ.ਸੀ. ਦੀ ਵੈਬਸਾਈਟ 'ਤੇ ਜਾ ਕੇ ਆਨਲਾਇਨ ਅਰਜ਼ੀ ਸਬਮਿਟ ਕਰ ਸਕਦੇ ਹਨ।
ਅਹੁਦੇ ਦਾ ਨਾਂ - ਅਹੁਦਿਆਂ ਦੀ ਗਿਣਤੀ
- ਅਸਿਸਟੈਂਟ ਕੈਮਿਸਟ- 25
- ਤਜ਼ਰਬੇਕਾਰ ਇੰਜੀਨੀਅਰ - 250
ਇੰਜੀਨੀਅਰ ਦੇ ਅਹੁਦੇ ਲਈ ਟ੍ਰੇਡ ਅਨੁਸਾਰ ਅਸਾਮੀਆਂ
- ਇਲੈਕਟ੍ਰੀਕਲ - 75
- ਮੈਕੇਨੀਕਲ - 115
- ਇਲੈਕਟ੍ਰਾਨਿਕਸ - 30
- ਇੰਸਟਰੂਮੈਂਟੇਸ਼ਨ - 30
ਤਨਖ਼ਾਹ
ਉਪਰੋਕਤ ਅਹੁਦਿਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਪੇ ਸਕੇਲ ਦੇ ਰੂਪ ਵਿਚ 50,000–1,60,000 ਰੁਪਏ ਦਿੱਤੇ ਜਾਣ ਦੀ ਵਿਵਸਥਾ ਹੈ।
ਸਿੱਖਿਅਕ ਯੋਗਤਾ
- ਅਸਿਸਟੈਂਟ ਕੈਮਿਸਟ ’ਤੇ ਅਹੁਦਿਆਂ ਲਈ ਉਮੀਦਵਾਰਾਂ ਨੇ ਕੈਮਿਸਟਰੀ ਵਿਚ ਐਸ.ਐਸ.ਸੀ. ਕੀਤੀ ਹੋਵੇ ਅਤੇ ਘੱਟ ਤੋਂ ਘੱਟ 3 ਸਾਲ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ।
- ਇੰਜੀਨੀਅਰ ਦੇ ਅਹੁਦਿਆਂ ਲਈ ਉਮੀਦਵਾਰ ਨੇ ਘੱਟ ਤੋਂ ਘੱਟ 60 ਫ਼ੀਸਦੀ ਅੰਕਾਂ ਨਾਲ ਇਲੈਕਟ੍ਰੀਕਲ/ਮੈਕੇਨੀਕਲ/ਇਲੈਕਟ੍ਰਾਨਿਕਸ/ਇੰਸਟਰੂਮੈਂਟੇਸ਼ਨ ਇਜੀਨਿਅਰਿੰਗ ਅਤੇ 3 ਸਾਲ ਦਾ ਤਜ਼ਰਬਾ ਹੋਵੇ।
ਉਮਰ ਹੱਦ
ਇਨ੍ਹਾਂ ਅਹੁਦਿਆਂ 'ਤੇ ਅਰਜ਼ੀ ਦੇਣ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 30 ਸਾਲ ਹੋਣੀ ਚਾਹੀਦੀ ਹੈ। ਉਮਰ ਹੱਦ ਦੀ ਗੰਣਨਾ 31 ਜੁਲਾਈ 2020 ਦੇ ਆਧਾਰ 'ਤੇ ਹੋਵੇਗੀ।
ਮਹੱਤਵਪੂਰਣ ਤਾਰੀਖ਼
ਉਪਰੋਕਤ ਅਹੁਦਿਆਂ 'ਤੇ ਅਰਜ਼ੀ ਦੇਣ ਲਈ ਆਖ਼ਰੀ ਤਾਰੀਖ਼ 31 ਜੁਲਾਈ 2020 ਹੈ।
ਅਰਜ਼ੀ ਫ਼ੀਸ
ਇਨ੍ਹਾਂ ਅਹੁਦਿਆਂ 'ਤੇ ਅਰਜ਼ੀ ਦੇਣ ਲਈ ਸਾਧਾਰਨ/ਈ.ਡਬਲਯੂ/ਓ.ਬੀ.ਸੀ. ਵਰਗ ਦੇ ਉਮੀਦਵਾਰ ਨੂੰ ਅਰਜ਼ੀ ਫ਼ੀਸ ਦੇ ਤੌਰ 'ਤੇ 300 ਰੁਪਏ ਜਮ੍ਹਾਂ ਕਰਣੇ ਹੋਣਗੇ। ਇਸ ਦੇ ਇਲਾਵਾ ਐਸ.ਸੀ./ਪੀ.ਡਬਲਊ.ਡੀ/ ਐਕਸ ਸਰਵਿਸਮੈਨ/ਜਨਾਨੀ ਉਮੀਦਵਾਰਾਂ ਲਈ ਕੋਈ ਫ਼ੀਸ ਨਹੀਂ ਰੱਖੀ ਗਈ ਹੈ ਯਾਨੀ ਕਿ ਨਿਸ਼ੁਲਕ ਹੈ। ਫ਼ੀਸ ਦਾ ਭੁਗਤਾਨ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈਟ ਬੈਂਕਿੰਗ ਜਾਂ ਚਾਲਾਣ ਨਾਲ ਕੀਤਾ ਜਾ ਸਕਦਾ ਹੈ।
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਅਰਜ਼ੀਆਂ ਆਨਲਾਈਨ ਮੰਗੀਆਂ ਗਈਆਂ ਹਨ। ਅਰਜ਼ੀ ਦੇਣ ਲਈ ਉਮੀਦਵਾਰ ਸਬੰਧਤ ਵੈਬਸਾਈਟ 'ਤੇ ਜਾਓ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਪੂਰੀ ਕਰਨ।
ਇੰਝ ਕਰੋ ਅਪਲਾਈ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਚਾਹਵਾਨ ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈਬਸਾਈਟ https://www.ntpc.co.in/ 'ਤੇ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।