ਐੱਨ.ਆਰ.ਸੀ. ਦੀ ਅੰਤਿਮ ਸੂਚੀ ''ਚ ਕਮੀਆਂ, ਦੂਰ ਕਰਨ ਲਈ ਅੱਗੇ ਆਏ ਸਰਕਾਰ : ਆਰ.ਐੱਸ.ਐੱਸ.

Monday, Sep 09, 2019 - 04:33 PM (IST)

ਐੱਨ.ਆਰ.ਸੀ. ਦੀ ਅੰਤਿਮ ਸੂਚੀ ''ਚ ਕਮੀਆਂ, ਦੂਰ ਕਰਨ ਲਈ ਅੱਗੇ ਆਏ ਸਰਕਾਰ : ਆਰ.ਐੱਸ.ਐੱਸ.

ਨਵੀਂ ਦਿੱਲੀ— ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) ਦੇ ਅੰਤਿਮ ਸੂਚੀ 'ਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਨੇ ਸਵਾਲ ਚੁੱਕੇ ਹਨ। ਆਰ.ਐੱਸ.ਐੱਸ. ਨੇ 7 ਤੋਂ 9 ਸਤੰਬਰ ਤੱਕ ਰਾਜਸਥਾਨ ਦੇ ਪੁਸ਼ਕਰ 'ਚ ਤਿੰਨ ਦਿਨਾਂ ਤੱਕ ਚੱਲੀ ਬੈਠਕ 'ਚ ਕਿਹਾ ਕਿ ਐੱਨ.ਆਰ.ਸੀ. ਦੀ ਫਾਈਨਲ ਲਿਸਟ 'ਚ ਕੁਝ ਗੜਬੜੀਆਂ ਹਨ। ਇਨ੍ਹਾਂ ਗੜਬੜੀਆਂ ਨੂੰ ਦੂਰ ਕਰਨ ਲਈ ਮੋਦੀ ਸਰਕਾਰ ਅੱਗੇ ਆਏ। ਸੰਘ ਨੇ ਘੁਸਪੈਠੀਆਂ ਨੂੰ ਬਾਹਰ ਕਰਨ ਦੀ ਮੰਗ ਕੀਤੀ। ਬੈਠਕ 'ਚ ਐੱਨ.ਆਰ.ਸੀ. 'ਤੇ ਹੋਈ ਚਰਚਾ ਬਾਰੇ ਆਰ.ਐੱਸ.ਐੱਸ. ਦੇ ਸਹਿ ਸਰਕਾਰਜਵਾਹ ਦੱਤਾਤ੍ਰੇਯ ਹੋਸਬੋਲੇ ਨੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੈਠਕ 'ਚ ਐੱਨ.ਆਰ.ਸੀ. ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠੇ। ਚਰਚਾ 'ਚ ਇਹ ਗੱਲ ਸਾਹਮਣੇ ਆਈ ਕਿ ਬਹੁਤ ਸਾਰੇ ਘੁਸਪੈਠੀ ਐੱਨ.ਆਰ.ਸੀ. 'ਚ ਆਪਣਾ ਨਾਂ ਪੁਆਉਣ 'ਚ ਕਾਮਯਾਬ ਹੋ ਗਏ ਹਨ। ਇਕ ਜਟਿਲ ਸਮੱਸਿਆ ਹੈ। ਇਸ ਦਾ ਹੱਲ ਲੱਭਿਆ ਜਾਣਾ ਚਾਹੀਦਾ। ਇੱਥੇ ਲੋਕਾਂ ਨੇ ਇਸ ਬਾਰੇ ਸਵਾਲ ਚੁੱਕੇ ਹਨ।

ਬੈਠਕ 'ਚ ਕਿਹਾ ਗਿਆ ਕਿ ਐੱਨ.ਆਰ.ਸੀ. ਇਕ ਬਹੁਤ ਜਟਿਲ ਮੁੱਦਾ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ ਕਾਰਨ ਆਸਾਮ ਸਰਕਾਰ ਨੇ ਇਸ ਬਾਰੇ ਸੀਮਿਤ ਸਮੇਂ 'ਚ ਕੰਮ ਕਰਨਾ ਸੀ। ਆਸਾਮ 'ਚ ਬੰਗਲਾਦੇਸ਼ ਤੋਂ ਵੱਡੀ ਗਿਣਤੀ 'ਚ ਘੁਸਪੈਠੀਏ ਆਏ ਹਨ। ਉਹ ਵੋਟਰ ਸੂਚੀ 'ਚ ਆ ਗਏ ਹਨ। ਆਧਾਰ ਕਾਰਡ 'ਚ ਆ ਗਏ। ਇਸ ਲਈ ਇਕ ਤਰੀਕੇ ਨਾਲ ਜਟਿਲ ਸਮੱਸਿਆ ਹੈ। ਇਸ ਰਿਪੋਰਟ 'ਚ ਕੁਝ ਕਮੀਆਂ ਵੀ ਹੋ ਸਕਦੀਆਂ ਹਨ। ਉਨ੍ਹਾਂ ਕਮੀਆਂ ਨੂੰ ਦੂਰ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਪਰ ਉਨ੍ਹਾਂ ਨੇ ਜੋ ਕੀਤਾ, ਉਸ ਦਾ ਸਵਾਗਤ ਕਰਦੇ ਹਾਂ।''


author

DIsha

Content Editor

Related News