ਨਿਊਕਲੀਅਰ ਪਾਵਰ ਕਾਰਪੋਰੇਸ਼ਨ 'ਚ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ

04/13/2024 1:54:00 PM

ਨਵੀਂ ਦਿੱਲੀ- ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨੇ (NPCIL) ਨੇ ਐਗਜ਼ੀਕਿਊਟਿਵ ਟਰੇਨੀ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਸਾਮੀਆਂ 'ਤੇ ਭਰਤੀ GATE 2022/2023/2024 ਸਕੋਰ ਦੇ ਆਧਾਰ 'ਤੇ ਕੀਤੀ ਜਾਵੇਗੀ। ਯੋਗ ਉਮੀਦਵਾਰ NPCIL ਦੀ ਅਧਿਕਾਰਤ ਵੈੱਬਸਾਈਟ npcilcareers.co.in 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

400 ਅਹੁਦਿਆਂ 'ਤੇ ਕੀਤੀ ਜਾਵੇਗੀ ਭਰਤੀ

ਅਰਜ਼ੀ ਦੀ ਪ੍ਰਕਿਰਿਆ 10 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ 30 ਅਪ੍ਰੈਲ, 2024 ਤੱਕ ਜਾਰੀ ਰਹੇਗੀ। ਇਸ ਭਰਤੀ ਮੁਹਿੰਮ ਰਾਹੀਂ ਸੰਸਥਾ 'ਚ ਕੁੱਲ 400 ਅਸਾਮੀਆਂ ਭਰੀਆਂ ਜਾਣਗੀਆਂ। ਵੱਖ-ਵੱਖ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਜਿਹੀ ਸਥਿਤੀ ਵਿਚ ਉਮੀਦਵਾਰਾਂ ਨੂੰ ਨੋਟੀਫਿਕੇਸ਼ਨ ਵਿਚ ਵੇਰਵਿਆਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਭਰਤੀ ਦੇ ਵੇਰਵੇ

ਮਕੈਨੀਕਲ: 150 ਅਸਾਮੀਆਂ
ਕੈਮਿਸਟਰੀ: 73 ਅਸਾਮੀਆਂ
ਇਲੈਕਟ੍ਰੀਕਲ: 69 ਅਸਾਮੀਆਂ
ਇਲੈਕਟ੍ਰੋਨਿਕਸ: 29 ਅਸਾਮੀਆਂ
ਇੰਸਟਰੂਮੈਂਟੇਸ਼ਨ: 19 ਅਸਾਮੀਆਂ
ਸਿਵਲ: 60 ਅਸਾਮੀਆਂ

ਯੋਗਤਾ

ਭਰਤੀ ਲਈ ਉਮੀਦਵਾਰਾਂ ਨੂੰ ਘੱਟੋ-ਘੱਟ 60% ਅੰਕਾਂ ਨਾਲ 6 ਇੰਜੀਨੀਅਰਿੰਗ ਵਿਸ਼ਿਆਂ 'ਚੋਂ ਕੋਈ ਇਕ ਪਾਸ ਹੋਣਾ ਚਾਹੀਦਾ ਹੈ। ਨਾਲ ਹੀ GATE ਵੀ ਪਾਸ ਹੋਣਾ ਚਾਹੀਦਾ ਹੈ। 6 ਵਿਸ਼ਿਆਂ ਵਿਚ BE/B.Tech/B.Sc (ਇੰਜੀਨੀਅਰਿੰਗ)/5-ਸਾਲ ਦੀ ਏਕੀਕ੍ਰਿਤ M.Tech ਡਿਗਰੀ ਆਦਿ ਸ਼ਾਮਲ ਹਨ।

ਚੋਣ ਪ੍ਰਕਿਰਿਆ

ਉਮੀਦਵਾਰਾਂ ਨੂੰ ਵੈਧ GATE 2022, GATE 2023 ਅਤੇ GATE 2024 ਸਕੋਰਾਂ ਦੇ ਆਧਾਰ 'ਤੇ ਤਿਆਰ ਕੀਤੀ ਮੈਰਿਟ ਸੂਚੀ ਦੇ ਅਨੁਸਾਰ 1:12 ਦੇ ਅਨੁਪਾਤ ਵਿਚ ਨਿੱਜੀ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਜਾਵੇਗਾ। ਅੰਤਿਮ ਚੋਣ ਨਿੱਜੀ ਇੰਟਰਵਿਊ ਅਤੇ ਮੈਡੀਕਲ ਜਾਂਚ ਵਿਚ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ।

ਅਰਜ਼ੀ ਫੀਸ

ਜਨਰਲ/ਈਡਬਲਯੂਐਸ/ਓਬੀਸੀ ਸ਼੍ਰੇਣੀ ਨਾਲ ਸਬੰਧਤ ਪੁਰਸ਼ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 500 ਰੁਪਏ ਦਾ ਨਾ-ਵਾਪਸੀਯੋਗ ਭੁਗਤਾਨ ਕਰਨਾ ਹੋਵੇਗਾ। ਜਦੋਂ ਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਦਿਵਿਆਂਗ ਵਿਅਕਤੀਆਂ (PwBD), ਸਾਬਕਾ ਸੈਨਿਕ, DODPKIA, ਮਹਿਲਾ ਬਿਨੈਕਾਰਾਂ ਅਤੇ NPCIL ਮੁਲਾਜ਼ਮਾਂ ਨੂੰ ਅਰਜ਼ੀ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ। ਹੋਰ ਵੇਰਵਿਆਂ ਦੀ ਵੈੱਬਸਾਈਟ ਤੋਂ ਜਾਂਚ ਕੀਤੀ ਜਾ ਸਕਦੀ ਹੈ।

ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।
 


Tanu

Content Editor

Related News