ਨਿਯਮ ਬਦਲੇ, ਵਰਕਿੰਗ ਪ੍ਰੋਫੈਸ਼ਨਲ ਵੀ ਕਰ ਸਕਣਗੇ ਪਾਰਟ ਟਾਈਮ ਪੀ.ਐੱਚ.ਡੀ.
Thursday, Nov 10, 2022 - 05:44 PM (IST)
ਨਵੀਂ ਦਿੱਲੀ– ਯੂ.ਜੀ.ਸੀ. ਨੇ ਪੀ.ਐੱਚ.ਡੀ. ਕਰਨ ਦੇ ਨਿਯਮਾਂ ’ਚ ਬਦਲਾਅ ਕੀਤਾ ਹੈ। ਦਾਖ਼ਿਲਾ ਪ੍ਰਕਿਰਿਆ, ਜ਼ਰੂਰੀ ਸ਼ਰਤਾਂ ਅਤੇ ਮੂਲਾਂਕਨ ਬਾਰੇ ਬੁੱਧਵਾਰ ਨੂੰ ਨਵੀਂ ਸੂਚਨਾ ਜਾਰੀ ਕੀਤੀ ਹੈ। ਪੀ.ਐੱਚ.ਡੀ. ਲਈ ਨਵੀਂ ਸ਼੍ਰੇਣੀ ਜੋੜੀ ਹੈ- ਪਾਰਟ ਟਾਈਮ ਪੀ.ਐੱਚ.ਡੀ.। ਇਸ ਤਹਿਤ ਵਰਕਿੰਗ ਪ੍ਰੋਫੈਸ਼ਨਲ ਪਾਰਟ ਟਾਈਮ ਪੀ.ਐੱਚ.ਡੀ. ਕਰ ਸਦਾ ਹੈ। ਇਸ ਲਈ ਫੁਲ ਟਾਈਮ ਪੀ.ਐੱਚ.ਡੀ. ਦੀਆਂ ਸ਼ਰਦਾਂ ਨੂੰ ਪੂਰਾ ਕਰਨਾ ਹੋਵੇਗਾ। ਕਿਸੇ ਰਿਸਰਚ ਜਨਰਲ ’ਚ ਪੇਪਰ ਪ੍ਰਕਾਸ਼ਿਤ ਕਰਨ ਅਤੇ ਕਾਨਫਰੰਸ ਚ ਪ੍ਰੈਜੇਂਟੇਸ਼ਨ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ।
ਚਾਰ ਸਾਲਾਂ ਦੀ ਗ੍ਰੈਜੁਏਸ਼ਨ ਜਾਂ 8 ਸਮੈਸਟਰ ’ਚੋਂ ਘੱਟੋ-ਘੱਟ 75 ਫੀਸਦੀ ਅੰਕ ਹੋਣਾ ਜ਼ਰੂਰੀ ਯੋਗਤਾ ਹੋਵੇਗੀ। ਇਕ ਸਾਲ ਦਾ ਪੀ.ਜੀ. ਕੋਰਸ ਕਰਨਾ ਵੀ ਜ਼ਰੂਰੀ ਹੋਵੇਗਾ। ਹਾਲਾਂਕਿ, ਜਿਨ੍ਹਾਂ ਵਿਦਿਆਰਥੀਆਂ ਨੇ ਪਾਰੰਪਰਿਕ ਤਿੰਨ ਸਾਲਾਂ ਦੀ ਗ੍ਰੈਜੁਏਸ਼ਨ ਕੀਤੀ ਹੈ, ਉਨ੍ਹਾਂ ਨੂੰ ਯੂ.ਜੀ. ਤੋਂ ਬਾਅਦ ਦੋ ਸਾਲਾਂ ਦਾ ਪੀ.ਜੀ. ਕਰਨਾ ਜ਼ਰੂਰੀ ਹੋਵੇਗਾ। ਹੁਣ ਤਕ ਪੀ.ਜੀ. ’ਚ 55 ਫੀਸਦੀ ਵਾਲੇ ਵਿਦਿਆਰਥੀਆਂ ਦੀ ਇੰਟਰਵਿਊ ਲੈ ਕੇ ਪੀ.ਐੱਚ.ਡੀ. ’ਚ ਦਾਖ਼ਿਲਾ ਮਿਲ ਜਾਂਦਾ ਸੀ। ਸੰਸਥਾਨਾਂ ਨੂੰ ਛੋਟ ਹੋਵੇਗੀ ਕਿ ਉਹ ਚਾਹੁਣ ਤਾਂ ਨੈੱਟ-ਜੇ.ਆਰ.ਐੱਫ. ਜਾਂ ਅਲੱਗ ਪ੍ਰਵੇਸ਼ ਪ੍ਰੀਖਿਆ ’ਚ ਵਿਦਿਆਰਥੀਆਂ ਤੋਂ 50 ਫੀਸਦੀ ਸਵਾਲ ਸੋਧ ਪ੍ਰਕਿਰਿਆ ’ਤੇ ਅਤੇ 50 ਫੀਸਦੀ ਸਵਾਲ ਵਿਸ਼ਾ ਵਿਸ਼ੇਸ਼ ’ਤੇ ਪੁੱਛੇ ਜਾਣਗੇ। 70 ਫੀਸਦੀ ਵੇਟੇਜ ਪ੍ਰੀਖਿਆ ਅਤੇ 30 ਫੀਸਦੀ ਵੇਟੇਜ ਇੰਟਰਵਿਊ ਦਾ ਹੋਵੇਗਾ।