ਹੁਣ ਇਹ ਦੇਸ਼ ਭਾਰਤ ਵਾਂਗ ਆਪਣੇ ਨਾਗਰਿਕਾਂ ਦੇ ਬਣਾਵੇਗਾ 'ਆਧਾਰ ਕਾਰਡ'

01/04/2020 4:12:23 AM

ਕਾਬੁਲ - ਅਫਗਾਨਿਸਤਾਨ ਇਸ ਸਮੇਂ ਭਾਰਤ ਦੇ ਵਾਂਗ ਆਪਣੇ ਨਾਗਰਿਕਾਂ ਦੇ ਲਈ ਆਧਾਰ ਕਾਰਡ ਬਣਵਾਉਣ ਦੀ ਰਾਹ 'ਤੇ ਨਿਕਲ ਪਿਆ ਹੈ। ਇਕ ਦਹਾਕੇ ਪਹਿਲਾਂ ਜਿਵੇਂ ਭਾਰਤ ਨੇ ਆਧਾਰ ਕਾਰਡ ਦੇ ਜ਼ਰੀਏ ਆਪਣੇ ਨਿਵਾਸੀਆਂ ਦਾ ਇਕ ਬਾਇਓਮੈਟ੍ਰਿਕ ਅਤੇ ਜਨਗਣਨਾ ਡੇਟਾਬੇਸ ਵਿਕਸਤ ਕੀਤਾ ਸੀ, ਠੀਕ ਉਸੇ ਤਰਜ਼ 'ਤੇ ਅਫਗਾਨਿਸਤਾਨ ਵੀ ਇਹ ਪ੍ਰਕਿਰਿਆ ਅਪਣਾਉਣਾ ਚਾਹੁੰਦਾ ਹੈ।

ਵਿਦੇਸ਼ ਮੰਤਰਾਲੇ ਨੇ ਦਿੱਤੀ ਮਨਜ਼ੂਰੀ
ਇਸ ਬਾਰੇ 'ਚ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਅਫਗਾਨਿਸਤਾਨ ਕੇਂਦਰੀ ਸਿਵਲ ਰਜਿਸਟ੍ਰੇਸ਼ਨ ਅਥਾਰਟੀ (ਏ. ਸੀ. ਸੀ. ਆਰ. ਏ.) ਲਈ ਪਿਛਲੇ ਹਫਤੇ ਰਜਿਸਟਰਾਰ ਜਨਰਲ ਅਤੇ ਭਾਰਤ ਦੇ ਜਨਗਣਨਾ ਕਮਿਸ਼ਨਰ ਅਤੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ. ਆਈ. ਡੀ. ਏ. ਆਈ.) ਵੱਲੋਂ ਇਕ ਵਿਸ਼ੇਸ਼ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।

ਚੰਡੀਗੜ੍ਹ ਸਥਿਤ ਯੂ. ਆਈ. ਡੀ. ਏ. ਆਈ.ਦਫਤਰ ਪਹੁੰਚੇ ਅਫਗਾਨ ਅਧਿਕਾਰੀ
ਅਫਗਾਨ ਅਧਿਕਾਰੀਆਂ ਨੇ ਭਾਰਤ ਦੀ ਆਧਾਰ ਪਹਿਲ ਦੇ ਬਾਰੇ 'ਚ ਸੰਖੇਪ 'ਚ ਅਧਿਐਨ ਕਰਨ ਲਈ ਚੰਡੀਗੜ੍ਹ ਸਥਿਤ ਯੂ. ਆਈ. ਡੀ. ਏ. ਆਈ. ਦਫਤਰ ਦਾ ਦੌਰਾ ਵੀ ਕੀਤਾ। ਇਸ ਦੌਰਾਨ ਅਫਗਾਨ ਅਧਿਕਾਰੀਆਂ ਨੂੰ ਆਧਾਰ ਕਾਰਡ ਨਾਲ ਸਬੰਧਿਤ ਸਾਫਟਵੇਅਰ ਤੋਂ ਲੈ ਕੇ ਨਾਗਰਿਕਾਂ ਦੇ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ, ਅਹਿਮ ਅੰਕੜੇ ਅਤੇ ਜਨਸੰਖਿਆ ਕਾਰਜ ਪ੍ਰਣਾਲੀ ਦੀ ਸੰਪੂਰਣ ਜਾਣਕਾਰੀ ਪ੍ਰਦਾਨ ਕੀਤੀ ਗਈ।

ਭਾਰਤ ਦੇ ਸਹਿਯੋਗ ਸਮਰੱਥਾ ਨੂੰ ਵਧਾਉਣ ਲਈ ਕੋਸ਼ਿਸ਼ ਕਰ ਰਿਹੈ ਅਫਗਾਨਿਸਤਾਨ
ਰਾਸ਼ਟਰਪਤੀ ਗਨੀ ਭਾਰਤ ਦੇ ਸਹਿਯੋਗ ਨਾਲ ਕਈ ਖੇਤਰਾਂ 'ਚ ਆਪਣੇ ਦੇਸ਼ ਦੀ ਸਮਰੱਥਾ ਨੂੰ ਵਧਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਜਨਸੰਖਿਆ ਰਜਿਸਟ੍ਰੇਸ਼ਨ ਲਈ ਇਕ ਰੂਪਰੇਖਾ ਤਿਆਰ ਕਰਨਾ ਇਨ੍ਹਾਂ ਪ੍ਰਮੁੱਖ ਪ੍ਰਾਜੈਕਟਾਂ 'ਚੋਂ ਇਕ ਹੈ। ਵਿਦੇਸ਼ ਮੰਤਰਾਲੇ ਨੇ ਆਖਿਆ ਕਿ ਨਵੰਬਰ 'ਚ ਨਵੀਂ ਦਿੱਲੀ 'ਚ ਰਾਸ਼ਟਰੀ ਅੰਕੜੇ ਅਤੇ ਸੂਚਨਾ ਅਥਾਰਟੀ ਅਫਗਾਨਿਸਤਾਨ ਲਈ ਇਕ ਹਫਤੇ ਦਾ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।


Khushdeep Jassi

Content Editor

Related News