ਭਾਰਤ ਦੀ ਵੱਡੀ ਪ੍ਰਾਪਤੀ, ਹੁਣ 60 ਦੇਸ਼ਾਂ ’ਚ ਹੋਵੇਗੀ ਪਾਸਪੋਰਟ ਦੀ ਮਾਨਤਾ

Saturday, Dec 29, 2018 - 06:20 PM (IST)

ਭਾਰਤ ਦੀ ਵੱਡੀ ਪ੍ਰਾਪਤੀ, ਹੁਣ 60 ਦੇਸ਼ਾਂ ’ਚ ਹੋਵੇਗੀ ਪਾਸਪੋਰਟ ਦੀ ਮਾਨਤਾ

ਨਵੀਂ ਦਿੱਲੀ— ਵਿਦੇਸ਼ ਘੁੰਮਣ ਵਾਲੇ ਭਾਰਤੀਆਂ ਲਈ ਇਹ ਸਾਲ ਬਹੁਤ ਚੰਗਾ ਰਿਹਾ। ਪਾਸਪੋਰਟ ਇੰਡੈਕਸ 2018 ’ਚ ਭਾਰਤ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਇਸ ਨਾਲ ਭਾਰਤ ਦਾ ਪਾਸਪੋਰਟ ਹੋਰ ਵੀ ਸ਼ਕਤੀਸ਼ਾਲੀ ਬਣ ਗਿਆ ਹੈ। ਅਮਰੀਕੀ ਫਰਮ ਹੇਨਲੀ ਵਲੋਂ ਜਾਰੀ ਕੀਤੇ ਗਏ ਪਾਸਪੋਰਟ ਇੰਡੈਕਸ 2018 ਤੋਂ ਪਤਾ ਲੱਗਾ ਕਿ ਸਾਲ 2018 ’ਚ ਭਾਰਤ ਦਾ ਪਾਸਪੋਰਟ 5 ਪੜਾਅ ਉੱਪਰ ਚੜ੍ਹ ਕੇ 81ਵੇਂ ਪੜਾਅ ’ਤੇ ਆ ਗਿਆ ਹੈ ਅਤੇ ਜਾਪਾਨ ਦੇ ਪਾਸਪੋਰਟ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਐਲਾਨਿਆ ਗਿਆ ਹੈ।

ਇਹ ਦੇਸ਼ ਰਹੇ ਟਾਪ ’ਤੇ
ਮਿਆਂਮਾਰ ਲਈ ਵੀਜ਼ਾ ਫ੍ਰੀ ਐਂਟਰੀ ਮਿਲਣ ਦੇ ਨਾਲ ਹੀ ਜਾਪਾਨ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ। ਹੁਣ ਜਾਪਾਨੀ ਪਾਸਪੋਰਟ ਰਾਹੀਂ 190 ਦੇਸ਼ਾਂ ’ਚ ਵੀਜ਼ਾ ਫ੍ਰੀ ਐਂਟਰੀ ਕੀਤੀ ਜਾ ਸਕੇਗੀ। 2017 ’ਚ ਸਿੰਗਾਪੁਰ ਇਸ ਲਿਸਟ ’ਚ ਟਾਪ ’ਤੇ ਸੀ। 2018 ਦੇ ਇਸ ਇੰਡੈਕਸ ’ਚ ਜਰਮਨੀ ਦੂਸਰੇ ਸਥਾਨ ਤੋਂ ਖਿਸਕ ਕੇ ਤੀਸਰੇ ਸਥਾਨ ’ਤੇ ਪਹੁੰਚ ਗਿਆ ਹੈ। ਦੱਖਣ ਕੋਰੀਆ ਅਤੇ ਫਰਾਂਸ ਵੀ ਸੰਯੁਕਤ ਤੌਰ ’ਤੇ ਤੀਸਰੇ ਸਥਾਨ ’ਤੇ ਹਨ। ਤੀਸਰੇ ਸਥਾਨ ’ਤੇ ਕਾਬਜ਼ ਦੇਸ਼ਾਂ ਦੇ ਪਾਸਪੋਰਟ ਨਾਲ 188 ਦੇਸ਼ਾਂ ਦੀ ਵੀਜ਼ਾ ਫ੍ਰੀ ਯਾਤਰਾ ਕੀਤੀ ਜਾ ਸਕਦੀ ਹੈ। ਚੌਥੇ ਸਥਾਨ ’ਤੇ ਡੈਨਮਾਰਕ, ਫਿਨਲੈਂਡ, ਇਟਲੀ, ਸਵੀਡਨ ਅਤੇ ਸਪੇਨ ਹਨ। ਇਨ੍ਹਾਂ ਦੇਸ਼ਾਂ ਦੇ ਵੀਜ਼ੇ ’ਤੇ 187 ਦੇਸ਼ਾਂ ਦਾ ਯਾਤਰਾ ਹੋ ਸਕਦੀ ਹੈ। ਬ੍ਰਿਟੇਨ ਅਤੇ ਅਮਰੀਕਾ ਦੇ ਪਾਸਪੋਰਟ ’ਤੇ 186 ਦੇਸ਼ਾਂ ਦੀ ਵੀਜ਼ਾ ਫ੍ਰੀ ਯਾਤਰਾ ਹੋ ਸਕਦੀ ਹੈ।

ਭਾਰਤੀ ਪਾਸਪੋਰਟ ਨੂੰ 60 ਦੇਸ਼ਾਂ ’ਚ ਮਿਲਿਆ ਐਕਸੈੱਸ
ਇਸਦੇ ਨਾਲ ਹੀ ਸਾਲ 2017 ’ਚ ਇਸ ਇੰਡੈਕਸ ਮੁਤਾਬਕ ਭਾਰਤੀ ਪਾਸਪੋਰਟ ਰਾਹੀਂ 49 ਦੇਸ਼ਾਂ ’ਚ ਐਕਸੈੱਸ ਕੀਤਾ ਜਾ ਸਕਦਾ ਹੈ। ਇਸ ਮਾਮਲੇ ’ਚ ਵੀ ਭਾਰਤ ਨੇ ਪ੍ਰਾਪਤੀ ਹਾਸਲ ਕੀਤੀ ਹੈ। ਇਸ ਇੰਡੈਕਸ ਮੁਤਾਬਕ ਹੁਣ ਭਾਰਤੀ ਪਾਸਪੋਰਟ ਨੂੰ 60 ਦੇਸ਼ਾਂ ’ਚ ਐਕਸੈੱਸ ਮਿਲ ਗਿਆ ਹੈ। ਹੇਨਲੀ ਪਾਸਪੋਰਟ ਇੰਡੈਕਸ 2018 ਮੁਤਾਬਕ ਭਾਰਤ ਦਾ ਪਾਸਪੋਰਟ 81ਵੇਂ ਪੜਾਅ ’ਤੇ ਹੈ। ਉਥੇ ਇਸੇ ਫਰਮ ਦੇ ਪਾਸਪੋਰਟ ਇੰਡੈਕਸ 2017 ’ਚ ਭਾਰਤ ਦਾ ਰੈਂਕ 86ਵਾਂ ਸੀ। ਅਜਿਹੇ ’ਚ ਭਾਰਤ ਦਾ ਪਾਸਪੋਰਟ ਇਸ ਸਾਲ ’ਚ ਪੰਜ ਪੜਾਅ ਉੱਪਰ ਚੜ੍ਹਿਆ ਹੈ।


author

Inder Prajapati

Content Editor

Related News