ਨੋਟਬੰਦੀ ''ਤੇ ਪੀ.ਐਮ ਮੋਦੀ ਨੂੰ ਮੁਸਲਿਮ ਵਿਅਕਤੀ ਨੇ ਆਪਣੇ ਖੂਨ ਨਾਲ ਲਿਖਿਆ ਸਲਾਮ

11/09/2017 11:26:49 AM

ਬਰੇਲੀ— ਇਕ ਪਾਸੇ ਜਿੱਥੇ ਵਿਰੋਧੀ ਧਿਰ ਪਾਰਟੀਆਂ ਨੋਟਬੰਦੀ ਦੇ ਇਕ ਸਾਲ ਪੂਰੇ ਹੋਣ 'ਤੇ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਬਰੇਲੀ ਦੇ ਇਕ ਮੁਸਲਿਮ ਵਿਅਕਤੀ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਇਸ ਫੈਸਲੇ ਦੀ ਤਾਰੀਫ ਕੀਤੀ ਹੈ।
ਪ੍ਰੇਮਨਗਰ ਦੇ ਸ਼ਾਹਬਾਦ ਮੁੱਹਲੇ ਦੇ ਰਹਿਣ ਵਾਲੇ ਸਮਾਜ ਸੇਵੀ ਗੁਲਫਾਮ ਅੰਸਾਰੀ ਨੇ ਨੋਟਬੰਦੀ ਦੇ ਫੈਸਲੇ ਨੂੰ ਇਕ ਸਾਲ ਪੂਰਾ ਹੋਣ 'ਤੇ ਆਪਣੇ ਖੂਨ ਨਾਲ ਪ੍ਰਧਾਨਮੰਤਰੀ ਨੂੰ ਸਲਾਮ ਲਿਖਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਇਤਿਹਾਸਕ ਫੈਸਲਾ ਸੀ ਜੋ ਕੋਈ ਪ੍ਰਧਾਨਮੰਤਰੀ ਨਹੀਂ ਲੈ ਸਕਿਆ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸ ਫੈਸਲੇ ਨੂੰ ਲਿਆ ਅਤੇ ਉਹ ਉਨ੍ਹਾਂ ਨੂੰ ਸਲਾਮ ਲਿਖਦਾ ਹੈ। ਉਹ ਇਸ ਫੈਸਲੇ ਦਾ ਸ਼ੁਰੂ ਤੋਂ ਸੁਆਗਤ ਕਰਦੇ ਆਏ ਹਨ ਕਿਉਂਕਿ ਕਾਲਾਧਨ ਰੱਖਣ ਵਾਲੇ ਬੇਨਕਾਬ ਹੋਏ ਹਨ। 
ਗੁਲਫਾਮ ਦਾ ਕਹਿਣਾ ਹੈ ਕਿ ਨੋਟਬੰਦੀ ਨਾਲ ਭਲੇ ਹੀ ਜਨਤਾ ਪਰੇਸ਼ਾਨ ਹੋਈ ਪਰ ਇਸ ਫੈਸਲੇ ਨਾਲ ਕਾਲੇਧਨ ਦਾ ਖੁਲ੍ਹਾਸਾ ਹੋਇਆ ਹੈ। ਨੋਟਬੰਦੀ ਦੇ ਫੈਸਲੇ ਬਾਅਦ ਪੀ.ਐਮ ਨੇ ਲੋਕਾਂ ਤੋਂ ਕੈਸ਼ਲੈਸ ਪੇਮੈਂਟ ਕਰਨ ਦੀ ਅਪੀਲ ਕੀਤੀ ਸੀ। ਲੋਕਾਂ ਨੇ ਇਸ ਨੂੰ ਸਵੀਕਾਰ ਕੀਤਾ ਹੈ। ਦੇਸ਼ 'ਚ ਕੈਸ਼ਲੈਸ ਲੈਣ-ਦੇਣ ਨੂੰ ਬੜਾਵਾ ਮਿਲਿਆ ਹੈ।


Related News